Bhojpuri Singer News: ਭੋਜਪੁਰੀ ਗਾਇਕ ਬਾਬੁਲ ਬਿਹਾਰੀ ਨੇ 13 ਲੜਕੀ ਨਾਲ ਕੀਤਾ ਜਬਰ-ਜਨਾਹ, ਗ੍ਰਿਫ਼ਤਾਰ
Advertisement

Bhojpuri Singer News: ਭੋਜਪੁਰੀ ਗਾਇਕ ਬਾਬੁਲ ਬਿਹਾਰੀ ਨੇ 13 ਲੜਕੀ ਨਾਲ ਕੀਤਾ ਜਬਰ-ਜਨਾਹ, ਗ੍ਰਿਫ਼ਤਾਰ

Bhojpuri Singer News: ਭੋਜਪੁਰੀ ਗਾਇਕ ਬਾਬੁਲ ਬਿਹਾਰੀ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਨਾਬਾਲਿਗਾ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਬਾਬੁਲ ਬਿਹਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

Bhojpuri Singer News: ਭੋਜਪੁਰੀ ਗਾਇਕ ਬਾਬੁਲ ਬਿਹਾਰੀ ਨੇ 13 ਲੜਕੀ ਨਾਲ ਕੀਤਾ ਜਬਰ-ਜਨਾਹ, ਗ੍ਰਿਫ਼ਤਾਰ

Bhojpuri Singer News: ਭੋਜਪੁਰੀ ਗਾਇਕ ਬਾਬੁਲ ਬਿਹਾਰੀ ਉਰਫ ਅਭਿਸ਼ੇਕ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਗਾਇਕ ਨੂੰ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।  ਏਜੰਸੀ ਦੀ ਰਿਪੋਰਟ ਮੁਤਾਬਕ ਬਿਹਾਰ ਦੇ ਰਹਿਣ ਵਾਲੇ ਭੋਜਪੁਰੀ ਗਾਇਕ ਬਾਬੁਲ ਬਿਹਾਰੀ ਨੂੰ ਵੀਰਵਾਰ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਗਾਇਕ ਨੇ ਪਹਿਲਾਂ 13 ਸਾਲ ਦੀ ਲੜਕੀ ਨਾਲ ਦੋਸਤੀ ਕੀਤੀ। ਦੋਸਤੀ ਕਰਨ ਤੋਂ ਬਾਅਦ ਉਹ ਲੜਕੀ ਨੂੰ ਰਾਜੀਵ ਨਗਰ ਦੇ ਇੱਕ ਹੋਟਲ ਵਿੱਚ ਲੈ ਗਿਆ। ਉਥੇ ਉਸ ਨੇ ਲੜਕੀ ਨਾਲ ਗੰਦੀ ਹਰਕਤ ਕਰਦੇ ਹੋਏ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ। ਇਹ ਮਾਮਲਾ 2 ਸਾਲ ਪੁਰਾਣਾ ਹੈ। ਇਸ ਘਟਨਾ ਤੋਂ ਬਾਅਦ ਲੜਕੀ ਨੇ ਗਾਇਕ ਤੋਂ ਦੂਰੀ ਬਣਾ ਲਈ।

ਪੀੜਤਾ ਨੇ ਦੋ ਸਾਲ ਤੱਕ ਇਹ ਗੱਲ ਸਭ ਤੋਂ ਛੁਪਾਈ ਰੱਖੀ ਅਤੇ ਕਿਸੇ ਨੂੰ ਕੁਝ ਨਹੀਂ ਕਿਹਾ। ਕੁਝ ਦਿਨ ਪਹਿਲਾਂ ਬਾਬੁਲ ਨੇ ਹੋਟਲ ਦੇ ਕਮਰੇ 'ਚ ਲਈਆਂ ਪੀੜਤਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰ ਦਿੱਤੀਆਂ। ਸੋਸ਼ਲ ਮੀਡੀਆ 'ਤੇ ਫੋਟੋਆਂ ਦੇਖਣ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਤੋਂ ਪੁੱਛਗਿੱਛ ਕੀਤੀ। ਪਰਿਵਾਰ ਦੇ ਦਬਾਅ ਹੇਠ ਉਸ ਨੇ ਇਹ ਸਾਰੀ ਘਟਨਾ ਦਾ ਖੁਲਾਸਾ ਕੀਤਾ।

ਬੇਟੀ ਨਾਲ ਜਬਰ ਜਨਾਹ ਦੀ ਸੂਚਨਾ ਮਿਲਦੇ ਹੀ ਬੁੱਧਵਾਰ ਨੂੰ ਪੀੜਤ ਪਰਿਵਾਰ ਮਦਦ ਲਈ ਪੁਲਿਸ ਕੋਲ ਪਹੁੰਚਿਆ। ਗਾਇਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ। ਪੀੜਤਾ ਦੀ ਕਾਊਂਸਲਿੰਗ ਤੋਂ ਬਾਅਦ ਗਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਬੁਲ ਬਿਹਾਰੀ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ (ਪੋਕਸੋ) ਅਤੇ ਆਈਟੀ ਐਕਟ ਤਹਿਤ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਮਾਮਲੇ 'ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਲਦ ਹੀ ਦੋਸ਼ੀ ਗਾਇਕ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : AAP Tiranga Yatra: ਜੀਂਦ 'ਚ ਤਿਰੰਗਾ ਯਾਤਰਾ ਦੌਰਾਨ 'ਆਪ' ਨੇ ਇੱਕ ਮੌਕਾ ਮੰਗ ਕੇ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਦਿੱਤਾ ਹੋਕਾ

ਕੌਣ ਹੈ ਬਾਬੁਲ ਬਿਹਾਰੀ? 
ਬਿਹਾਰ ਦੇ ਰਹਿਣ ਵਾਲੇ 21 ਸਾਲਾ ਬਾਬੁਲ ਬਿਹਾਰੀ ਨੂੰ ਅਭਿਸ਼ੇਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਆਪਣੇ ਆਪ ਨੂੰ ਗਾਇਕ ਦੱਸਦਾ ਹੈ। ਉਹ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਸਰਗਰਮ ਹੈ। ਯੂਟਿਊਬ 'ਤੇ ਉਸ ਦੇ 2700 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਭੋਜਪੁਰੀ ਮਿਊਜ਼ਿਕ ਵੀਡੀਓਜ਼ ਕਰਨ ਦੇ ਨਾਲ, ਬਾਬੁਲ ਯੂਟਿਊਬ 'ਤੇ ਆਪਣੇ ਨਿੱਜੀ ਬਲੌਗ ਵੀ ਸ਼ੇਅਰ ਕਰਦਾ ਹੈ।

ਇਹ ਵੀ ਪੜ੍ਹੋ : Controversial Tableau in Canada: ਬਰੈਂਪਟਨ 'ਚ ਵਿਵਾਦਤ ਝਾਕੀ ਨੂੰ ਲੈ ਕੇ ਕੈਨੇਡਾ ਦੇ ਹਾਈ ਕਮਿਸ਼ਨਰ ਦਾ ਵੱਡਾ ਬਿਆਨ

Trending news