AUS vs AFG Highlights: ਕੇਨਸਿੰਗਟਨ 'ਚ ਖੇਡੇ ਜਾ ਰਹੇ ਸੁਪਰ-8 ਮੈਚ 'ਚ ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਰਾਇਆ।
Trending Photos
Australia vs Afghanistan Highlights: ਟੀ-20 ਵਿਸ਼ਵ ਕੱਪ 2024 ਦੇ 48ਵੇਂ ਮੈਚ 'ਚ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਆਹਮੋ-ਸਾਹਮਣੇ ਸਨ। ਅਫਗਾਨਿਸਤਾਨ ਨੇ ਵੱਡਾ ਉਲਟਫੇਰ ਕਰਦਿਆਂ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਰਾਇਆ। ਅਫਗਾਨਿਸਤਾਨ ਦੀ ਜਿੱਤ ਨਾਲ ਸੈਮੀਫਾਈਨਲ ਦੀ ਦੌੜ ਰੋਮਾਂਚਕ ਹੋ ਗਈ ਹੈ।
ਆਸਟ੍ਰੇਲੀਆ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਅਫਗਾਨਿਸਤਾਨ ਨੂੰ 148 ਦੌੜਾਂ 'ਤੇ ਰੋਕ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਨੂੰ ਪਹਿਲੇ ਹੀ ਓਵਰ ਵਿੱਚ ਵੱਡਾ ਝਟਕਾ ਲੱਗਾ। ਨਵੀਨ-ਉਲ-ਹੱਕ ਨੇ ਟ੍ਰੈਵਿਸ ਹੈੱਡ ਨੂੰ ਜ਼ੀਰੋ 'ਤੇ ਪੈਵੇਲੀਅਨ ਭੇਜਿਆ ਅਤੇ ਤੀਜੇ ਓਵਰ 'ਚ ਮਾਰਸ਼ ਨੂੰ ਪੈਵੇਲੀਅਨ ਭੇਜ ਕੇ ਟੀਮ ਨੂੰ ਵੱਡੀ ਸਫਲਤਾ ਦਿਵਾਈ। 2021 ਦੀ ਚੈਂਪੀਅਨ ਟੀਮ ਆਸਟ੍ਰੇਲੀਆ ਇਸ ਛੋਟੇ ਟੀਚੇ ਦਾ ਪਿੱਛਾ ਵੀ ਨਹੀਂ ਕਰ ਸਕੀ ਅਤੇ 127 ਦੌੜਾਂ ਹੀ ਬਣਾ ਸਕੀ।
ਨਵੀਨ 'ਤੇ ਗੁਲਬਦੀਨ ਬਣੇ ਮੈਚ ਦੇ ਹੀਰੋ
ਨਵੀਨ ਉਲ ਹੱਕ ਅਤੇ ਗੁਲਬਦੀਨ ਨਾਇਬ ਇਸ ਜਿੱਤ ਦੇ ਹੀਰੋ ਬਣੇ। ਗੁਲਬਦੀਨ ਨੇ 4 ਓਵਰਾਂ 'ਚ 20 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਨਵੀਨ ਨੇ ਆਪਣੇ 4 ਓਵਰਾਂ 'ਚ 3 ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਆਊਟ ਕੀਤਾ। ਅਫਗਾਨਿਸਤਾਨ ਨੇ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਨੂੰ ਹਰਾਇਆ ਹੈ।
ਪੈਟ ਕਮਿੰਸ ਦੀ ਹੈਟ੍ਰਿਕ
ਪੈਟ ਕਮਿੰਸ ਟੀ-20 ਵਿਸ਼ਵ ਕੱਪ 'ਚ ਦੋ ਹੈਟ੍ਰਿਕ ਲੈਣ ਵਾਲੇ ਇਕਲੌਤੇ ਖਿਡਾਰੀ ਬਣ ਗਏ ਹਨ। ਉਸ ਨੇ ਪਿਛਲੇ ਮੁਕਾਬਲੇ ਵਿੱਚ ਬੰਗਲਾਦੇਸ਼ ਖ਼ਿਲਾਫ਼ ਹੈਟ੍ਰਿਕ ਲਈ ਸੀ। ਅਫਗਾਨਿਸਤਾਨ ਖ਼ਿਲਾਫ਼ ਇਸ ਮੈਚ 'ਚ ਉਸ ਨੇ ਰਾਸ਼ਿਦ ਖਾਨ, ਕਰੀਮ ਜਨਤ ਅਤੇ ਗੁਲਬਦੀਨ ਨਾਇਬ ਨੂੰ ਲਗਾਤਾਰ ਤਿੰਨ ਗੇਂਦਾਂ 'ਤੇ ਆਊਟ ਕੀਤਾ।
ਅਫਗਾਨਿਸਤਾਨ ਦੀ ਜਿੱਤ ਨਾਲ ਭਾਰਤ ਦਾ ਰਾਹ ਹੋਇਆ ਮੁਸ਼ਕਿਲ
ਭਾਰਤ ਦੀ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰਨ ਲਈ ਰਾਹ 'ਚ ਕਈ ਅੜਿੱਕੇ ਖੜ੍ਹੇ ਹੋ ਗਏ ਹਨ। ਹੁਣ ਪੁਆਇੰਟ ਟੇਬਲ 'ਚ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਦੇ 2-2 ਅੰਕ ਹਨ ਅਤੇ ਦੋਵਾਂ ਟੀਮਾਂ ਦਾ 1-1 ਮੈਚ ਬਾਕੀ ਹੈ। ਅਫਗਾਨਿਸਤਾਨ ਦੀ ਜਿੱਤ ਤੋਂ ਬਾਅਦ ਭਾਰਤ ਨੂੰ ਆਖਰੀ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਪਵੇਗਾ। ਜੇਕਰ ਕੰਗਾਰੂ ਟੀਮ ਭਾਰਤ ਖਿਲਾਫ਼ ਜਿੱਤ ਜਾਂਦੀ ਹੈ 'ਤੇ ਅਫਗਾਨਿਸਤਾਨ ਆਖਰੀ ਮੈਚ 'ਚ ਬੰਗਲਾਦੇਸ਼ ਨੂੰ ਹਰਾਉਂਦੀ ਹੈ ਤਾਂ 3 ਟੀਮਾਂ ਦੇ 4-4 ਅੰਕ ਹੋ ਜਾਣਗੇ। ਅਜਿਹੀ ਸਥਿਤੀ 'ਚ ਰਨ ਰੇਟ 'ਤੇ ਗੱਲ ਚੱਲੇਗੀ ਅਤੇ ਬਿਹਤਰ ਰਨ ਰੇਟ ਵਾਲੀਆਂ ਦੋ ਟੀਮਾਂ ਹੀ ਸੈਮੀਫਾਈਨਲ 'ਚ ਜਗ੍ਹਾ ਬਣਾ ਸਕਣਗੀਆਂ।
ਵਰਸ਼ਾ ਗੁਪਤਾ ਦੀ ਰਿਪੋਰਟ