Demonetisation News: ਆਰਬੀਆਈ ਵੱਲੋਂ 2000 ਰੁਪਏ ਦੇ ਕਰੰਸੀ ਨੋਟ ਨੂੰ ਸਰਕੂਲੇਸ਼ਨ ਤੋਂ ਬਾਹਰ ਕਰਨ ਦੇ ਫ਼ੈਸਲੇ ਨਾਲ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਆਓ ਆਰਬੀਆਈ ਦੇ ਫ਼ੈਸਲੇ ਨੂੰ ਵਿਸਥਾਰ ਨਾਲ ਜਾਣਦੇ ਹਾਂ।
Trending Photos
Demonetisation News: RBI ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਲੋਕਾਂ ਦੇ ਮਨਾ ਵਿੱਚ ਸਵਾਲ ਹੋਵੇਗਾ ਕਿ ਹੁਣ ਸਾਡੇ ਕੋਲ ਪਏ 2000 ਰੁਪਏ ਦੇ ਕਰੰਸੀ ਨੋਟ ਕਿਸੇ ਕੰਮ ਦੇ ਨਹੀਂ ਰਹੇ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2,000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, 2000 ਰੁਪਏ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ।
ਜਾਣਕਾਰੀ ਮੁਤਾਬਕ RBI ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਹੈ। ਆਰਬੀਆਈ ਮੁਤਾਬਕ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਬਾਹਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ 2000 ਰੁਪਏ ਦੇ ਨੋਟ ਦੀ ਮਿਆਦ ਖਤਮ ਹੋ ਜਾਵੇਗੀ। ਫਿਲਹਾਲ 2000 ਰੁਪਏ ਦੇ ਨੋਟ ਦੀ ਮਿਆਦ ਰਹੇਗੀ।
ਆਰਬੀਆਈ ਨੇ ਬੈਂਕਾਂ ਨੂੰ 2000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੀ ਸਲਾਹ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਬਾਜ਼ਾਰ 'ਚ ਮੌਜੂਦ ਨੋਟਾਂ ਨੂੰ ਬੈਂਕਾਂ 'ਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਜਾਂ 30 ਸਤੰਬਰ 2023 ਤੱਕ ਬਦਲਿਆ ਜਾ ਸਕਦਾ ਹੈ। ਆਰਬੀਆਈ ਮੁਤਾਬਕ 23 ਮਈ ਤੋਂ 30 ਸਤੰਬਰ ਤੱਕ 20,000 ਰੁਪਏ ਤੱਕ ਦੇ ਨੋਟ ਇਕ ਵਾਰ 'ਚ ਬਦਲੇ ਜਾ ਸਕਦੇ ਹਨ। ਬੈਂਕ ਵਿਚੋਂ ਇਕ ਵਾਰ ਵਿੱਚ 20 ਹਜ਼ਾਰ ਰੁਪਏ, ਯਾਨੀ 2000 ਦੇ 10 ਨੋਟ ਤੱਕ ਬਦਲ ਕੇ ਉਨ੍ਹਾਂ ਦੀ ਥਾਂ ਛੋਟੇ ਨੋਟ ਲਏ ਜਾ ਸਕਣਗੇ। ਸਾਰੇ ਬੈਂਕਾਂ ਵਿੱਚ 2000 ਰੁਪਏ ਦੇ ਨੋਟ ਬਦਲਣ ਦੀ ਸੁਵਿਧਾ ਉਪਲਬਧ ਹੋਵੇਗੀ।
ਕਾਬਿਲੇਗੌਰ ਹੈ ਕਿ 8 ਨਵੰਬਰ 2016 ਨੂੰ ਮੰਗਲਯਾਨ ਦੀ ਥੀਮ ਵਾਲਾ 2000 ਰੁਪਏ ਦਾ ਨਵਾਂ ਨੋਟ ਪੇਸ਼ ਕੀਤਾ ਗਿਆ ਸੀ। ਦਰਅਸਲ ਉਸ ਸਮੇਂ 500 ਅਤੇ ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਇਸ ਮਗਰੋਂ 500 ਅਤੇ 2000 ਰੁਪਏ ਦੇ ਨਵੇਂ ਨੋਟ ਪੇਸ਼ ਕੀਤੇ ਗਏ। ਕਾਬਿਲੇਗੌਰ ਹੈ ਕਿ 2021 ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ ਵਿੱਚ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ 2000 ਰੁਪਏ ਦਾ ਇੱਕ ਵੀ ਨੋਟ ਨਹੀਂ ਛਾਪਿਆ ਗਿਆ ਹੈ।
ਇਸ ਦੇ ਜਵਾਬ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਬੈਂਕਾਂ ਨੂੰ ਏਟੀਐਮ ਵਿੱਚ 2000 ਰੁਪਏ ਦੇ ਨੋਟ ਭਰਨ ਜਾਂ ਨਾ ਭਰਨ ਲਈ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਹੈ। ਬੈਂਕ ਕੈਸ਼ ਵੈਂਡਿੰਗ ਮਸ਼ੀਨਾਂ ਨੂੰ ਲੋਡ ਕਰਨ ਲਈ ਆਪਣੀ ਪਸੰਦ ਦੀ ਚੋਣ ਕਰਦੇ ਹਨ। ਉਹ ਲੋੜ ਦਾ ਮੁਲਾਂਕਣ ਕਰਦੇ ਹਨ। ਵਿੱਤ ਮੰਤਰੀ ਨੇ ਕਿਹਾ ਸੀ ਕਿ ਆਰਬੀਆਈ ਦੀ ਸਾਲਾਨਾ ਰਿਪੋਰਟ ਮੁਤਾਬਕ ਸਾਲ 2019-20 ਤੋਂ 2000 ਰੁਪਏ ਦੇ ਨੋਟ ਨਹੀਂ ਛਾਪੇ ਗਏ ਹਨ।
ਇਹ ਵੀ ਪੜ੍ਹੋ : ਕੈਨੇਡਾ ਦੇ ਮੋਨਟਰਿਆਲ ਤੋਂ ਪੰਜਾਬ ਦਾ ਨੌਜਵਾਨ ਲਵਪ੍ਰੀਤ ਸਿੰਘ ਲਾਪਤਾ, ਪਰਿਵਾਰ ਵਾਲਿਆਂ ਨੇ ਕੀਤੀ ਅਪੀਲ