Amritsar News: ​ਭੰਗੜਾ ਪਾਉਂਦਿਆਂ ਪੱਗ ਉਤਾਰ ਕੇ ਸਟੇਜ 'ਤੇ ਰੱਖਣ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ
Advertisement

Amritsar News: ​ਭੰਗੜਾ ਪਾਉਂਦਿਆਂ ਪੱਗ ਉਤਾਰ ਕੇ ਸਟੇਜ 'ਤੇ ਰੱਖਣ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ

Amritsar News:  ਜਦੋਂ ਨੌਜਵਾਨ ਨੇ ਭੰਗੜਾ ਪਾਉਂਦੇ ਹੋਏ ਆਪਣੀ ਪੱਗ ਉਤਾਰ ਕੇ ਸਤਿਕਾਰ ਨਾਲ ਸਟੇਜ 'ਤੇ ਰੱਖੀ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਦਰਸ਼ਕਾਂ ਨੇ ਤਾੜੀਆਂ ਮਾਰ ਕੇ ਨੌਜਵਾਨ ਦਾ ਹੌਂਸਲਾ ਵਧਾਇਆ। 

Amritsar News: ​ਭੰਗੜਾ ਪਾਉਂਦਿਆਂ ਪੱਗ ਉਤਾਰ ਕੇ ਸਟੇਜ 'ਤੇ ਰੱਖਣ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ

Amritsar News: ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਭੰਗੜਾ ਪਾਉਂਦੇ ਨੌਜਵਾਨ ਵੱਲੋਂ ਉਤਾਰੀ ਗਈ ਪੱਗ ਦਾ ਮਾਮਲਾ ਕਾਫੀ ਵੱਧ ਗਿਆ ਹੈ ਜਿਸ ਤੋਂ ਬਾਅਦ ਨੌਜਵਾਨ ਦੀ ਵੀਡੀਓ ਵਾਇਰਲ ਹੋ ਗਈ ਅਤੇ ਵਿਵਾਦ ਸ਼ੁਰੂ ਹੋ ਗਿਆ। ਕੁਝ ਲੋਕ ਇਸ ਨੂੰ ਸਹੀ ਕਹਿ ਰਹੇ ਹਨ ਜਦਕਿ ਕੁਝ ਇਸ ਨੂੰ ਦਸਤਾਰ ਦਾ ਅਪਮਾਨ ਦੱਸ ਰਹੇ ਹਨ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਜਸ਼ਨ 2024 ਮਨਾਇਆ ਗਿਆ, ਜਿਸ ਵਿਚ ਭੰਗੜੇ ਦਾ ਪ੍ਰਗਰਾਮ ਵੀ ਪੇਸ਼ ਕੀਤਾ ਗਿਆ ਦਰਅਸਲ ਭੰਗੜਾ ਪਾਉਂਦੇ ਸਮੇਂ ਸਟੇਜ 'ਤੇ ਇਕ ਨੌਜਵਾਨ ਦੀ ਪੱਗ ਢਿੱਲੀ ਹੋ ਗਈ ਸੀ ਤੇ ਉਸ ਨੇ ਨੱਚਦੇ ਹੋਏ ਦੋ ਵਾਰ ਪੱਗ ਨੂੰ ਠੀਕ ਕੀਤਾ, ਪਰ ਜਦੋਂ ਪੱਗ ਮੁੜ ਤੋਂ ਢਿੱਲੀ ਹੋ ਗਈ ਤਾਂ ਉਸ ਨੇ ਪੱਗ ਉਤਰਨ ਤੋਂ ਪਹਿਲਾਂ ਹੀ ਉਸਨੂੰ ਉਤਾਰ ਕੇ ਸਟੇਜ 'ਤੇ ਰੱਖ ਦਿੱਤਾ। ਪੱਗ ਉਤਾਰਨ ਤੋਂ ਬਾਅਦ, ਨੌਜਵਾਨ ਨੇ ਸਤਿਕਾਰ ਨਾਲ ਪੱਗ ਨੂੰ ਸਟੇਜ ਦੇ ਬਿਲਕੁਲ ਸਾਹਮਣੇ ਰੱਖ ਦਿੱਤਾ ਅਤੇ ਆਪਣੀ ਪੇਸ਼ਕਾਰੀ ਜਾਰੀ ਰੱਖੀ। 

fallback

ਜਦੋਂ ਨੌਜਵਾਨ ਨੇ ਭੰਗੜਾ ਪਾਉਂਦੇ ਹੋਏ ਆਪਣੀ ਪੱਗ ਉਤਾਰ ਕੇ ਸਤਿਕਾਰ ਨਾਲ ਸਟੇਜ 'ਤੇ ਰੱਖੀ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਦਰਸ਼ਕਾਂ ਨੇ ਤਾੜੀਆਂ ਮਾਰ ਕੇ ਨੌਜਵਾਨ ਦਾ ਹੌਂਸਲਾ ਵਧਾਇਆ। ਇਸ ਘਟਨਾ ਕਈ ਵਿਦਿਆਰਥੀਆਂ ਦੇ ਮੋਬਾਈਲਾਂ ਵਿਚ ਕੈਦ ਕੀਤੀ ਅਤੇ ਜਿਸ ਨੂੰ ਬਾਅਦ ਵਾਇਰਲ ਕਰ ਦਿੱਤਾ।   

ਪਰ ਹੁਣ ਨੌਜਵਾਨ ਨਰੈਣ ਸਿੰਘ ਨੇ ਗੁਰੂ ਘਰ ਨਤਮਸਤਕ ਹੋ ਕੇ ਮੁਆਫ਼ੀ ਵੀ ਮੰਗ ਲਈ ਹੈ। ਫੇਸਬੁੱਕ 'ਤੇ ਇਕ ਪੋਸਟ ਵਿਚ ਨੌਜਵਾਨ ਬਾਰੇ ਲਿਖਿਆ ਗਿਆ ਕਿ ਕੱਲ੍ਹ ਨੌਜਵਾਨ ਦੇ ਪਰਿਵਾਰ ਵਲੋਂ ਵਿਦਿਆਰਥੀ ਸੱਥ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ। ਨੌਜਵਾਨ ਦਾ ਪਰਿਵਾਰ ਅੰਮ੍ਰਿਤਧਾਰੀ ਹੈ। ਉਹਨਾਂ ਆਪਣੇ ਪੁੱਤ ਵੱਲੋਂ ਹੋਈ ਇਸ ਗਲਤੀ ਲਈ ਦੁੱਖ ਜ਼ਾਹਰ ਕੀਤਾ।  

ਹੁਣ ਇਸ ਮਾਮਲੇ 'ਚ ਨੌਜਵਾਨ ਨਰੈਣ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਸਹੀ-ਗ਼ਲਤ ਦਾ ਪਤਾ ਨਹੀਂ, ਪਰ ਉਹ ਜਾਣਦਾ ਹੈ ਕਿ ਜੇਕਰ ਉਸ ਨੇ ਪੱਗ ਨਾ ਉਤਾਰੀ ਹੁੰਦੀ ਤਾਂ ਇਹ ਉਸ ਦੇ ਪੈਰਾਂ ਵਿਚ ਡਿੱਗ ਜਾਣੀ ਸੀ ਅਤੇ ਇਸ ਦੀ ਬੇਅਦਬੀ ਹੋਣੀ ਸੀ, ਇਸੇ ਲਈ ਉਸ ਨੇ ਇਸ ਨੂੰ ਸਤਿਕਾਰ ਨਾਲ ਉਤਾਰ ਕੇ ਰੱਖ ਦਿੱਤਾ। ਉਸ ਤੋਂ ਬਾਅਦ ਉਸੇ ਦਿਨ ਗੁਰੂ ਘਰ ਜਾ ਕੇ ਮੁਆਫ਼ੀ ਮੰਗੀ ਹੈ।

Trending news