WEATHER UPDATE- ਲਗਾਤਾਰ ਪਿਆ ਮੀਂਹ, ਠੰਢ ਨੇ ਦਿੱਤੀ ਦਸਤਕ, ਏ. ਸੀ. ਕੂਲਰ ਹੋਏ ਬੰਦ
Advertisement
Article Detail0/zeephh/zeephh1389839

WEATHER UPDATE- ਲਗਾਤਾਰ ਪਿਆ ਮੀਂਹ, ਠੰਢ ਨੇ ਦਿੱਤੀ ਦਸਤਕ, ਏ. ਸੀ. ਕੂਲਰ ਹੋਏ ਬੰਦ

ਬੀਤੀ ਰਾਤ ਚੰਡੀਗੜ ਅਤੇ ਆਸ ਪਾਸ ਦੇ ਖੇਤਰਾਂ ਵਿਚ ਪਏ ਮੀਂਹ ਕਾਰਨ ਤਾਪਮਾਨ ਠੰਢਾ ਹੋ ਗਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ ਦਿਨਾਂ 'ਚ ਵੀ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ।

WEATHER UPDATE- ਲਗਾਤਾਰ ਪਿਆ ਮੀਂਹ, ਠੰਢ ਨੇ ਦਿੱਤੀ ਦਸਤਕ, ਏ. ਸੀ. ਕੂਲਰ ਹੋਏ ਬੰਦ

ਚੰਡੀਗੜ: ਚੰਡੀਗੜ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਮੌਸਮ ਨੇ ਕਰਵਟ ਲਈ ਕੱਲ੍ਹ ਰਾਤ ਤੋਂ ਪੈ ਰਹੇ ਮੀਂਹ ਨੇ ਮੌਸਮ ਠੰਢਾ ਕਰ ਦਿੱਤਾ ਹੈ। ਅਕਤੂਬਰ ਦੇ ਮਹੀਨੇ ਵਿਚ ਇੰਝ ਮੀਂਹ ਪੈ ਰਿਹਾ ਸੀ ਜਿਵੇਂ ਸਾਵਣ ਮਹੀਨੇ ਦੀ ਬਰਸਾਤ ਹੋ ਰਹੀ ਹੋਵੇ। ਰੇਤ ਰਾਤ ਬਿਜਲੀ ਗਰਜ਼ਦੀ ਰਹੀ ਅਤੇ ਤੇਜ਼ ਮੀਂਹ ਨੇ ਚੰਡੀਗੜ ਵਿਚ ਜਲ ਥਲ ਕਰ ਦਿੱਤੀ।

 

ਕੀ ਕਹਿੰਦਾ ਹੈ ਮੌਸਮ ਵਿਭਾਗ ?

ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨ ਵੀ ਮੌਸਮ ਖਰਾਬ ਰਹੇਗਾ। ਅੱਜ ਵੀ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇੰਝ ਲੱਗਦਾ ਹੈ ਇਸ ਮੀਂਹ ਤੋਂ ਬਾਅਦ ਠੰਢ ਨੇ ਦਸਤਕ ਦੇ ਦਿੱਤੀ ਹੋਵੇ। ਤਾਪਮਾਨ 'ਚ ਗਿਰਾਵਟ ਕਰਕੇ ਪੱਖੇ, ਕੂਲਰ ਅਤੇ ਏ. ਸੀ. ਦੀ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ। ਇਕ ਦਿਨ ਦੀ ਬਰਸਾਤ ਨੇ ਲੋਕਾਂ ਨੂੰ ਸਰਦੀਆਂ ਵਾਲੇ ਕੱਪੜੇ ਯਾਦ ਦਿਵਾ ਦਿੱਤੇ। ਮੌਸਮ ਵਿਭਾਗ ਦੇ ਅਨੁਸਾਰ ਆਉਂਦੇ ਦਿਨਾਂ 'ਚ ਬਰਸਾਤ ਜਾਰੀ ਰਹੇਗੀ ਅਤੇ ਠੰਢ ਵਧੇਗੀ।

 

ਪੰਜਾਬ ਵਿਚ ਪਵੇਗਾ ਮੀਂਹ

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਸ਼ਹਿਰਾਂ ਵਿਚ ਭਾਰੀ ਮੀਂਹ ਪਵੇਗਾ। ਖਾਸ ਤੌਰ 'ਤੇ ਕਪੂਰਥਲਾ, ਨਵਾਂ ਸ਼ਹਿਰ, ਸੰਗਰੂਰ, ਲੁਧਿਆਣਾ, ਹੁਸ਼ਿਆਰਪੁਰ, ਰੋਪੜ, ਬਰਨਾਲਾ, ਜਲੰਧਰ, ਮਾਨਸਾ, ਪਟਿਆਲਾ ਅਤੇ ਮੋਹਾਲੀ ਵਿਚ ਮੀਂਹ ਨਾਲ ਜਲ ਥਲ ਹੋ ਸਕਦੀ ਹੈ। ਇਸਦੇ ਨਾਲ ਹੀ ਗੁਆਂਢੀ ਸੂਬੇ ਹਰਿਆਣਾ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।

 

ਠੰਢ ਦੀ ਦਸਤਕ

ਲਗਾਤਾਰ ਪਏ ਮੀਂਹ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ ਅਤੇ ਠੰਢ ਮਹਿਸੂਸ ਹੋਣ ਲੱਗੀ ਹੈ।ਅਕਤੂਬਰ ਮਹੀਨੇ ਵਿਚ ਹੀ ਠੰਢ ਪੈਣ ਦੀ ਸ਼ੁਰੂਆਤ ਹੋ ਗਈ ਹੈ। ਇਸ ਤਰ੍ਹਾਂ ਪਈ ਠੰਢ ਨੇ ਲੋਕਾਂ ਨੂੰ ਗਰਮ ਕੱਪੜਿਆਂ ਦੀ ਯਾਦ ਦਿਵਾ ਦਿੱਤੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਜਿਸ ਤਰ੍ਹਾਂ ਰਿਹਾ ਤਾਂ ਨਵੰਬਰ ਦੇ ਮਹੀਨੇ ਵਿਚ ਕੜਾਕੇ ਦੀ ਠੰਢ ਪੈਣੀ ਸ਼ੁਰੂ ਹੋ ਜਾਵੇਗੀ।

 

WATCH LIVE TV

 

Trending news