Muktsar News: ਜੇਲ 'ਚ ਦੋ ਕੈਦੀਆਂ ਨੇ ਡਿਊਟੀ ਵਾਰਡਨ 'ਤੇ ਕੀਤਾ ਹਮਲਾ
Advertisement
Article Detail0/zeephh/zeephh2343887

Muktsar News: ਜੇਲ 'ਚ ਦੋ ਕੈਦੀਆਂ ਨੇ ਡਿਊਟੀ ਵਾਰਡਨ 'ਤੇ ਕੀਤਾ ਹਮਲਾ

Muktsar News: ਜਾਣਕਾਰੀ ਮੁਤਬਾਕ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਸੁਧਾਰ ਘਰ 'ਚ ਬੰਦ ਦੇ ਬੰਦੀਆਂ ਵੱਲੋਂ ਡਿਊਟੀ ਵਾਰਡਨ 'ਤੇ ਹਮਲਾ ਕੀਤਾ ਗਿਆ ਹੈ। 

Muktsar News: ਜੇਲ 'ਚ ਦੋ ਕੈਦੀਆਂ ਨੇ ਡਿਊਟੀ ਵਾਰਡਨ 'ਤੇ ਕੀਤਾ ਹਮਲਾ

Muktsar News: ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸੁਧਾਰ ਘਰ 'ਚ ਬੰਦ ਦੋ ਬੰਦੀਆਂ ਵੱਲੋਂ ਡਿਊਟੀ ਵਾਰਡਨ 'ਤੇ ਹਮਲਾ ਕਰ ਲਿਆ ਹੈ। ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਜ਼ਖਮੀਂ ਹੋਏ ਡਿਊਟੀ ਵਾਰਡਨ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਬਾਕ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਸੁਧਾਰ ਘਰ 'ਚ ਬੰਦ ਦੇ ਬੰਦੀਆਂ ਵੱਲੋਂ ਡਿਊਟੀ ਵਾਰਡਨ 'ਤੇ ਹਮਲਾ ਕੀਤਾ ਗਿਆ ਹੈ। ਜ਼ੇਰੇ ਇਲਾਜ ਡਿਊਟੀ ਵਾਰਡਨ ਸੁਖਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਤੋਂ ਇਹ ਸਿਕਾਇਤ ਮਿਲ ਰਹੀ ਸੀ ਕਿ ਕੁਝ ਬੰਦੀ ਪਿਕਸ ਮਸ਼ੀਨਾਂ ਹੈਂਗ ਕਰਦੇ ਹਨ, ਇਸ ਨਾਲ ਬਾਕੀ ਬੰਦੀਆਂ ਨੂੰ ਫੋਨ ਕਰਨ 'ਚ ਮੁਸ਼ਕਿਲ ਆਉਂਦੀ ਹੈ।

ਡਿਊਟੀ ਜੇਲ ਵਾਰਡਨ ਨੇ ਦੱਸਿਆ ਕਿ ਕੈਦੀਆਂ ਦੀ ਸ਼ਿਕਾਇਤ 'ਤੇ ਕੁਝ ਬੰਦੀਆਂ ਦੀ ਬੈਰਕ ਬਦਲੀ ਗਈ ਪਰ ਇਸੇ ਦੌਰਾਨ 2 ਬੰਦੀ ਜਿਨ੍ਹਾਂ ਵਿੱਚ ਹਰਦੀਪ ਸਿੰਘ ਅਤੇ ਅਪ੍ਰੈਲ ਸਿੰਘ ਸ਼ਾਮਲ ਹਨ, ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਬੰਦੀਆਂ ਨੇ ਡਿਊਟੀ ਵਾਰਡਨ ਸੁਖਪਾਲ ਸਿੰਘ ਦੇ ਮੂੰਹ 'ਚ ਕੋਈ ਨੁਕੀਲੀ ਚੀਜ ਮਾਰ ਦਿੱਤੀ, ਜਿਸ ਕਾਰਨ ਡਿਊਟੀ ਵਾਰਡਨ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ। ਇਸ ਸਬੰਧੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

Trending news