Gurdaspur News: ਭੈਣ ਦੇ ਭੋਗ 'ਤੇ ਜਾ ਰਹੇ ਦੋ ਸਕੇ ਭਰਾਵਾਂ ਨਾਲ ਵਾਪਰਿਆ ਭਾਣਾ; ਨਹੀਂ ਹੋ ਰਿਹੈ ਕਿਸੇ ਨੂੰ ਯਕੀਨ
Advertisement
Article Detail0/zeephh/zeephh2322756

Gurdaspur News: ਭੈਣ ਦੇ ਭੋਗ 'ਤੇ ਜਾ ਰਹੇ ਦੋ ਸਕੇ ਭਰਾਵਾਂ ਨਾਲ ਵਾਪਰਿਆ ਭਾਣਾ; ਨਹੀਂ ਹੋ ਰਿਹੈ ਕਿਸੇ ਨੂੰ ਯਕੀਨ

Gurdaspur News: ਗੁਰਦਾਸਪੁਰ ਦੇ ਪਿੰਡ ਦੇ ਦੋ ਸਕੇ ਭਰਾ ਮੋਟਰਸਾਈਕਲ ਉਤੇ ਸਵਾਰ ਹੋ ਕੇ ਭੈਣ ਦੇ ਭੋਗ ਲਈ ਨਿਕਲੇ ਸਨ ਕਿ ਰਸਤੇ ਵਿੱਚ ਉਨ੍ਹਾਂ ਨਾਲ ਭਾਣਾ ਵਾਪਰ ਗਿਆ।

Gurdaspur News: ਭੈਣ ਦੇ ਭੋਗ 'ਤੇ ਜਾ ਰਹੇ ਦੋ ਸਕੇ ਭਰਾਵਾਂ ਨਾਲ ਵਾਪਰਿਆ ਭਾਣਾ; ਨਹੀਂ ਹੋ ਰਿਹੈ ਕਿਸੇ ਨੂੰ ਯਕੀਨ

Gurdaspur News (ਅਵਤਾਰ ਸਿੰਘ): ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਉਤੇ ਜਾ ਰਹੇ ਦੋ ਸਕੇ ਭਰਾਵਾਂ ਉੱਪਰ ਸਫੈਦੇ ਦਾ ਟਹਿਣਾ ਡਿੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ। ਘਟਨਾ ਸਥਾਨ ਉਪਰ ਪੁੱਜੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਚਾਨਕ ਵਾਪਰੀ ਘਟਨਾ ਕਾਰਨ ਪਰਿਵਾਰ ਸਦਮੇ ਵਿੱਚ ਹਨ ਅਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਨੋਂ ਹੀ ਭਰਾ ਆਪਣੀ ਭੈਣ ਦੇ ਭੋਗ ਉਤੇ ਕਾਦੀਆਂ ਦੇ ਨੇੜੇ ਪਿੰਡ ਖਾਰੇ ਜਾ ਰਹੇ ਸਨ ਪਰ ਰਸਤੇ ਵਿੱਚ ਉਨ੍ਹਾਂ ਦੇ ਨਾਲ ਇਹ ਭਾਣਾ ਵਾਪਰ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸਦਾ ਪਿਤਾ ਬਲਕਾਰ ਸਿੰਘ ਅਤੇ ਉਸਦਾ ਚਾਚਾ ਗੁਰਮੇਜ਼ ਸਿੰਘ ਪਿੰਡ ਸ਼ਹੁਰ ਕਲਾਂ ਦੇ ਰਹਿਣ ਵਾਲੇ ਹਨ ਅਤੇ ਕਾਦੀਆਂ ਦੇ ਪਿੰਡ ਖਾਰੇ ਵਿੱਚ ਆਪਣੀ ਭੈਣ ਦੇ ਭੋਗ ਉਤੇ ਜਾ ਰਹੇ ਸਨ।

ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਦੋਵੇਂ ਭਰਾਵਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਉੱਪਰ ਇੱਕ ਸਫੈਦੇ ਦੇ ਦਰੱਖਤ ਦਾ ਟਹਿਣਾ ਟੁੱਟ ਕੇ ਡਿੱਗ ਗਿਆ ਜਿਸ ਨਾਲ ਉਨ੍ਹਾਂ ਦੀ ਮੌਤ ਹੋਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਵਾਹਨ ਨੇ ਸਾਈਡ ਮਾਰੀ ਹੈ ਜਿਸ ਕਰਕੇ ਦੋਨਾ ਭਰਾਵਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : Sarva Shiksha Abhiyan: ਕੇਂਦਰ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਤਹਿਤ ਦਿੱਤੇ ਜਾਣ ਵਾਲੀ 570 ਕਰੋੜ ਰੁਪਏ ਦੀ ਰਾਸ਼ੀ ਰੋਕੀ

ਇਸ ਲਈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ। ਦੂਜੇ ਪਾਸੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਫੈਦੇ ਦੇ ਦਰੱਖਤ ਦਾ ਟਹਿਣਾ ਟੁੱਟਣ ਕਰਕੇ ਹੋਇਆ ਹੈ ਜਿਸ ਵਿੱਚ ਦੋਨੋਂ ਸਕੇ ਭਰਾਵਾਂ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news