Weight loss: ਭਾਰ ਘਟਾਉਣ ਦੇ ਚੱਕਰ 'ਚ ਬੁਰੀ ਫਸੀ ਮਹਿਲਾ, ਹੋਇਆ ਇਹ ਕੰਮ!
Advertisement
Article Detail0/zeephh/zeephh1637530

Weight loss: ਭਾਰ ਘਟਾਉਣ ਦੇ ਚੱਕਰ 'ਚ ਬੁਰੀ ਫਸੀ ਮਹਿਲਾ, ਹੋਇਆ ਇਹ ਕੰਮ!

Weight loss: ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੋ ਬੱਚਿਆਂ ਦੀ ਮਾਂ ਨੇ ਆਪਣਾ ਵਜ਼ਨ ਘਟਾਉਣ ਲਈ ਸਰਜਰੀ ਕਰਵਾਈ। ਇਸ ਕਾਰਨ ਉਸ ਦਾ ਭਾਰ ਘਟ ਗਿਆ ਪਰ ਉਹ ਆਪਣੇ ਘਟੇ ਹੋਏ ਵਜ਼ਨ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹੈ। 

 

Weight loss: ਭਾਰ ਘਟਾਉਣ ਦੇ ਚੱਕਰ 'ਚ ਬੁਰੀ ਫਸੀ ਮਹਿਲਾ, ਹੋਇਆ ਇਹ ਕੰਮ!

Weight loss: ਅੱਜ ਕੱਲ੍ਹ ਭਾਰ ਵਧਣ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਹੈ। ਬਜ਼ਾਰ ਵਿੱਚ ਭਾਰ ਘਟਾਉਣ ਲਈ ਬਹੁਤ ਸਾਰੇ ਨੁਸਖੇ ਹਨ ਅਤੇ ਕਈ ਲੋਕ ਭਾਰ ਘਟਾਉਣ ਵਿੱਚ ਮਦਦ ਕਰਨ ਦਾ ਵੀ ਦਾਅਵਾ ਕਰਦੇ ਹਨ। ਲੋਕ ਭਾਰ ਘਟਾਉਣ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹਨ ਜਿਵੇਂ ਕਿ ਜਿਮ ਜਾਣਾ, ਵੇਟ ਲੋਸ ਪੀਲਸ ਖਾਣਾ, ਵੇਟ ਲਾਸ ਸਰਜਰੀ ਕਰਵਾਉਣਾ। ਕਈ ਵਾਰ ਭਾਰ ਘਟਾਉਣ ਦੇ ਤਰੀਕੇ ਸਾਡੇ ਲਈ ਪ੍ਰੇਸ਼ਾਨੀ ਬਣ ਸਕਦੇ ਹਨ। ਅਜਿਹਾ ਹੀ ਇੱਕ ਭਾਰ ਘਟਾਉਣ ਨੂੰ ਲੈ ਕੇ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਇੱਕ ਔਰਤ ਵੱਲੋਂ ਭਾਰ ਘਟਾਉਣ ਲਈ ਸਰਜਰੀ ਕਰਵਾਈ ਗਈ। ਸਰਜਰੀ ਨਾਲ ਉਸਦਾ ਭਾਰ ਤਾਂ ਘੱਟ ਹੋ ਗਿਆ ਪਰ ਫਿਰ ਉਹ ਆਪਣੇ ਲਗਾਤਾਰ ਭਾਰ ਘੱਟਣ ਤੋਂ ਪ੍ਰੇਸ਼ਾਨ ਹੋ ਗਈ।

ਦੱਸ ਦੇਈਏ ਕਿ ਵਾਸ਼ਿੰਗਟਨ ਦੀ ਰਹਿਣ ਵਾਲੀ ਇਹ ਮਹਿਲਾ ਦਾ ਨਾਮ ਟਰੇਸੀ ਹਚਿਨਸਨ ਹੈ ਹੋ ਕਿ 2 ਬੱਚਿਆਂ ਦੀ ਮਾਂ ਹੈ। ਮਹਿਲਾ ਦਾ ਭਾਰ 2 ਸਾਲ ਪਹਿਲਾਂ 102 ਕਿੱਲੋ ਸੀ। ਭਾਰ ਘਟਾਉਣ ਲਈ ਉਸਨੇ ਗੈਸਟਰਿਕ ਬਾਈਪਾਸ ਸਰਜਰੀ ਕਰਵਾਈ ਸੀ। ਉਸ ਦਾ ਭਾਰ ਘਟਿਆ ਹੈ ਪਰ ਇੰਨੇ ਸਮੇਂ ਬਾਅਦ ਵੀ ਉਸ ਦਾ ਭਾਰ ਲਗਾਤਾਰ ਘੱਟ ਰਿਹਾ ਹੈ।

ਔਰਤ ਵੱਲੋਂ ਇੱਕ ਇੰਟਰਵਿਊ ਵਿੱਚ ਦੱਸਿਆ ਗਿਆ ਕਿ ਮੈਂ ਆਪਣੇ ਵਧੇ ਹੋਏ ਵਜਨ ਤੋਂ ਕਾਫੀ ਪ੍ਰੇਸ਼ਾਨ ਸੀ ਇਸ ਲਈ ਮੈਂ ਡਾਕਟਰ ਕੋਲ ਗਈ ਅਤੇ ਉਹਨਾਂ ਨੇ ਮੈਨੂੰ ਗੈਸਟਰਿਕ ਬਾਈਪਾਸ ਸਰਜਰੀ ਦੀ ਸਲਾਹ ਦਿੱਤੀ। ਗੈਸਟ੍ਰਿਕ ਸਰਜਰੀ ਵਿੱਚ ਇੱਕ ਸਿਲੀਕਾਨ ਰਬੜ ਦਾ ਮੁਲਾਇਮ ਗੁਬਾਰਾ ਮੂੰਹ ਰਾਹੀਂ ਐਂਡੋਸਕੋਪ ਦੁਆਰਾ ਪੇਟ ਵਿੱਚ ਦਾਖਲ ਕੀਤਾ ਜਾਂਦਾ ਹੈ। ਜੋ ਥੋੜਾ ਖਾਣ ਨਾਲ ਹੀ ਸਾਡੇ ਪੇਟ ਨੂੰ ਭਰਿਆ ਰੱਖਦਾ ਹੈ ਅਤੇ ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ। 6 ਮਹੀਨੇ ਤੱਕ ਮੈਂ 12 ਕਿਲੋ ਭਾਰ ਘੱਟ ਕਰ ਲਿਆ ਸੀ ਜਿਸ ਤੋਂ ਬਾਅਦ ਇਹ ਗੁਬਾਰਾ ਮੇਰੇ ਸਰੀਰ ਵਿਚੋਂ ਹਟਾ ਦਿੱਤਾ ਗਿਆ। ਫਿਰ ਜਿਵੇਂ ਹੀ ਇਹ ਪੇਟ ਤੋਂ ਹਟਾਇਆ ਗਿਆ, ਮੇਰਾ ਵਜਨ ਵਾਪਿਸ ਵਧਣ ਲੱਗਾ। 

ਇਹ ਵੀ ਪੜ੍ਹੋ: Punjab Farmers Protest News: ਰੇਲ ਰੋਕੋ ਅੰਦੋਲਨ ਦੇ ਚੱਲਦੇ ਕਿਸਾਨਾਂ ਨੇ ਪਟਰੀਆਂ 'ਤੇ ਚੜਾਏ ਟ੍ਰੈਕਟਰ, ਜਾਣੋ ਕੀ ਹਨ ਮੰਗਾਂ

ਔਰਤ ਨੇ ਦੱਸਿਆ ਕਿ, ''ਮੇਰੀ ਸਰਜਰੀ 'ਤੇ 5.09 ਲੱਖ ਰੁਪਏ ਵਿੱਚ ਹੋਈ ਸੀ। ਜੇਕਰ ਮੈਂ ਇਹੀ ਸਰਜਰੀ ਬ੍ਰਿਟੇਨ 'ਚ ਕੀਤੀ ਹੁੰਦੀ ਤਾਂ ਮੈਨੂੰ ਉੱਥੇ 8.15 ਲੱਖ ਰੁਪਏ ਦੇਣੇ ਪੈਂਦੇ। ਇਸ ਲਈ ਮੈਂ ਤੁਰਕੀ ਵਿੱਚ ਆਪਣੀ ਸਰਜਰੀ ਕਰਵਾਈ ਕਿਉਂਕਿ ਮੈਨੂੰ ਇੱਥੇ 3 ਲੱਖ ਰੁਪਏ ਦੀ ਬੱਚਤ ਹੋ ਰਹੀ ਸੀ। ਆਮ ਤੌਰ 'ਤੇ ਇੱਕ ਵਿਅਕਤੀ ਸਰਜਰੀ ਤੋਂ ਬਾਅਦ 6 ਮਹੀਨਿਆਂ ਤੱਕ ਭਾਰ ਘਟਾਉਂਦਾ ਹੈ, ਜੋ ਮੇਰੇ ਨਾਲ ਵੀ ਹੋਇਆ ਸੀ ਪਰ ਹੁਣ ਮੈਂ ਬਹੁਤ ਡਰ ਗਈ ਹਾਂ ਕਿਉਂਕਿ 1 ਸਾਲ ਬਾਅਦ ਵੀ ਮੇਰਾ ਭਾਰ ਲਗਾਤਾਰ ਘੱਟ ਰਿਹਾ ਹੈ। ਹੁਣ ਮੇਰੇ ਸਰੀਰ ਦਾ ਭਾਰ ਸਿਰਫ 41 ਕਿਲੋ ਹੈ ਜੋ ਬਹੁਤ ਘੱਟ ਹੈ। ਮੇਰੇ ਸਰੀਰ ਵਿੱਚ ਕੇਵਲ ਹੱਡੀ ਅਤੇ ਚਮੜੀ ਰਹਿ ਗਈ ਹੈ''।

ਔਰਤ ਵੱਲੋਂ ਇਹ ਵੀ ਦੱਸਿਆ ਕਿ ਬਲੁਨ ਸਰਜਰੀ ਤੋਂ ਬਾਅਦ ਭਾਰ ਦੁਬਾਰਾ ਵਧਣ ਕਾਰਨ ਮੈਂ ਨਿਰਾਸ਼ ਹੋਕੇ ਤੁਰਕੀ ਵਿੱਚ ਦੁਬਾਰਾ ਗੈਸਟ੍ਰਿਕ ਬਾਈਪਾਸ ਕਰਵਾਉਣ ਦਾ ਫੈਸਲਾ ਕੀਤਾ। ਗੈਸਟ੍ਰਿਕ ਬਾਈਪਾਸ ਸਰਜਰੀ ਵਿੱਚ ਪੇਟ ਵਿੱਚ ਇੱਕ ਛੋਟੀ ਜਿਹੀ ਥੈਲੀ ਬਣਾਈ ਗਈ ਸੀ। ਇਹ ਥੈਲੀ ਬਹੁਤ ਘੱਟ ਭੋਜਨ ਨਾਲ ਵੀ ਭਰ ਜਾਂਦੀ ਸੀ, ਜਿਸ ਨਾਲ ਮੈਨੂੰ ਪੇਟ ਭਰਿਆ ਮਹਿਸੂਸ ਹੁੰਦਾ ਸੀ। ਸਰਜਰੀ ਤੋਂ ਬਾਅਦ, ਉਸ ਨੂੰ ਪੰਜ ਮਹੀਨਿਆਂ ਤੱਕ ਬਹੁਤ ਵਧੀਆ ਰੱਖਿਆ ਗਿਆ ਅਤੇ ਮੇਰਾ ਭਾਰ ਲਗਭਗ 60 ਕਿਲੋਗ੍ਰਾਮ ਤੱਕ ਘੱਟ ਗਿਆ। ਫਿਰ ਜੂਨ 2022 ਵਿੱਚ ਮੇਰਾ ਵਿਆਹ ਹੋ ਗਿਆ ਅਤੇ ਉਸ ਤੋਂ ਬਾਅਦ ਦੋ ਬੱਚੇ ਹੋਏ ਉਸ ਤੋਂ ਬਾਅਦ ਮੇਰਾ ਭਾਰ ਲਗਾਤਾਰ ਘੱਟ ਰਿਹਾ ਹੈ ਜਿਸ ਤੋਂ ਬਾਅਦ ਮੈਂ ਕਾਫੀ ਪ੍ਰੇਸ਼ਾਨ ਹਾਂ। 

ਇਹ ਵੀ ਪੜ੍ਹੋ: Punjab News: ਨੌਜਵਾਨ ਨੇ 10 ਲੱਖ 'ਚ ਵੇਚੀ ਕਿਡਨੀ! ਮਿਲੇ ਲੱਖਾਂ ਰੁਪਏ, ਫਿਰ ਹੋਇਆ ਅਜਿਹਾ... ਸੋਚ ਵੀ ਸਕਦੇ

ਔਰਤ ਦੀ ਇਹ ਹਾਲਤ ਦੇਖ ਕਿ ਕੁਝ ਮਾਹਿਰ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਭਾਰ ਘਟਾਉਣ ਲਈ ਕੀਤੀ ਜਾਣ ਵਾਲੀ ਸਰਜਰੀ ਬਹੁਤ ਵੱਡੀ ਹੁੰਦੀ ਹੈ ਅਤੇ ਇਸਨੂੰ ਆਮ ਨਹੀਂ ਸਮਝਿਆ ਜਾਣਾ ਚਾਹੀਦਾ। ਡਾਕਟਰਾਂ ਦੀ ਟੀਮ ਦੁਆਰਾ ਇਸ ਦੀ ਪੱਕੇ ਤੌਰ 'ਤੇ ਕੀਤੀ ਜਾਣੀ ਚਾਹੀਦੀ ਹੈ ਅਤੇ ਵਿਅਕਤੀ ਦੇ ਸਰੀਰ, ਰੋਗ ਆਦਿ ਦੀ ਜਾਂਚ ਕਰਨ ਤੋਂ ਬਾਅਦ ਹੀ ਕਿਸੇ ਫੈਸਲੇ 'ਤੇ ਪਹੁੰਚਣਾ ਚਾਹੀਦਾ ਹੈ।

Trending news