11 ਨਵੰਬਰ 2019 ਨੂੰ ਹੋਏ ਉਦਘਾਟਨੀ ਸਮਾਗਮ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਸਿਰਫ਼ 4 ਮਹੀਨੇ 6 ਦਿਨ ਲਈ ਹੀ ਖੋਲ੍ਹਿਆ ਗਿਆ ਸੀ। ਇਸ ਦੌਰਾਨ 62774 ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਕਰੋਨਾ ਦਾ ਕਹਿਰ ਘਟਣ ਤੋਂ ਬਾਅਦ ਇੱਕ ਸਾਲ 8 ਮਹੀਨਿਆਂ ਬਾਅਦ ਮੁੜ ਖੋਲ੍ਹੇ ਗਏ ਲਾਂਘੇ ਤੋਂ ਹੁਣ ਤੱਕ 50502 ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ।
Trending Photos
ਚੰਡੀਗੜ: ਕੋਰੋਨਾ ਦੇ ਕਹਿਰ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਲਈ ਮੁੜ ਖੋਲ੍ਹ ਦਿੱਤਾ ਗਿਆ। ਕਰੋਨਾ ਮਹਾਂਮਾਰੀ ਕਾਰਨ ਸਖ਼ਤ ਜਾਂਚ ਤੋਂ ਬਾਅਦ ਸ਼ੁਰੂ ਵਿਚ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਗਿਣਤੀ ਘੱਟ ਸੀ ਪਰ ਸਮੇਂ ਦੇ ਨਾਲ ਹੌਲੀ-ਹੌਲੀ ਵਧਦੀ ਗਈ। ਦੱਸ ਦੇਈਏ ਕਿ 11 ਨਵੰਬਰ 2019 ਨੂੰ ਹੋਏ ਉਦਘਾਟਨੀ ਸਮਾਗਮ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਸਿਰਫ਼ 4 ਮਹੀਨੇ 6 ਦਿਨ ਲਈ ਹੀ ਖੋਲ੍ਹਿਆ ਗਿਆ ਸੀ। ਇਸ ਦੌਰਾਨ 62774 ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਕਰੋਨਾ ਦਾ ਕਹਿਰ ਘਟਣ ਤੋਂ ਬਾਅਦ ਇੱਕ ਸਾਲ 8 ਮਹੀਨਿਆਂ ਬਾਅਦ ਮੁੜ ਖੋਲ੍ਹੇ ਗਏ ਲਾਂਘੇ ਤੋਂ ਹੁਣ ਤੱਕ 50502 ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ।
ਸਿਹਤ ਵਿਭਾਗ ਨੇ ਟਰਮੀਨਲ 'ਤੇ ਸ਼ੁਰੂ ਤੋਂ ਹੀ ਸਥਾਈ ਕਾਊਂਟਰ ਸਥਾਪਿਤ ਕੀਤਾ ਹੋਇਆ ਹੈ ਅਤੇ ਉਸ ਕਾਊਂਟਰ 'ਤੇ ਕੋਰੋਨਾ ਦਾ ਆਰ.ਟੀ.ਪੀ.ਸੀ.ਆਰ. ਜਾਂ ਰੈਪਿਡ ਟੈਸਟ ਰਿਪੋਰਟ ਦੇਖੀ ਜਾਂਦੀ ਹੈ। ਮਾਸਕ ਪਹਿਨਣ ਦਾ ਵਿਭਾਗ ਬਹੁਤਾ ਸਖ਼ਤ ਨਹੀਂ ਹੈ ਪਰ ਪਾਕਿਸਤਾਨ ਵਿੱਚ ਪੋਲੀਓ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਸਿਹਤ ਵਿਭਾਗ ਉੱਥੇ ਜਾਣ ਵਾਲੇ ਸਾਰੇ ਲੋਕਾਂ ਨੂੰ ਪੋਲੀਓ ਬੂੰਦਾਂ ਪਿਲਾਉਂਦਾ ਹੈ।
ਸਰਹੱਦ 'ਤੇ ਧੁੱਸੀ ਬੰਨ੍ਹ ਦੀ ਉਚਾਈ ਘੱਟ ਹੋਣ ਕਾਰਨ ਅਤੇ ਰਾਵੀ ਦਰਿਆ ਦੇ ਨੇੜੇ ਹੋਣ ਕਾਰਨ, ਬਾਰਸ਼ਾਂ ਦੌਰਾਨ ਇਸ ਖੇਤਰ ਵਿੱਚ ਪਾਣੀ ਦੀ ਸਥਿਤੀ ਕਈ ਵਾਰ ਵਿਗੜ ਜਾਂਦੀ ਹੈ, ਜਿਸ ਕਾਰਨ ਦੋਵਾਂ ਸਰਕਾਰਾਂ ਵਿਚਕਾਰ ਖਾਲੀ ਥਾਂ 'ਤੇ ਪੁਲ ਬਣਾਉਣ ਲਈ ਸਮਝੌਤਾ ਹੋਇਆ ਸੀ। ਭਾਰਤ ਸਰਕਾਰ ਨੇ 2019 ਵਿਚ ਜ਼ੀਰੋ ਲਾਈਨ ਤੱਕ 100 ਮੀਟਰ ਦਾ ਪੁਲ ਬਣਾਇਆ ਸੀ ਪਰ ਪਾਕਿਸਤਾਨ ਨੇ ਪਿਛਲੇ ਸਾਲ 2021 ਵਿੱਚ ਇਸ ਦੀ ਸ਼ੁਰੂਆਤ ਕਰ ਦਿੱਤੀ ਸੀ। ਜ਼ੀਰੋ ਲਾਈਨ ਤੋਂ ਪਾਕਿਸਤਾਨ ਦੇ ਇਮੀਗ੍ਰੇਸ਼ਨ ਕੇਂਦਰ ਤੱਕ 300 ਮੀਟਰ ਲੰਬਾ ਪੁਲ ਜਲਦੀ ਹੀ ਤਿਆਰ ਹੋ ਜਾਵੇਗਾ। ਪਾਕਿਸਤਾਨ ਦੇ ਇੰਜੀਨੀਅਰਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਹੋਰ ਕਰਮਚਾਰੀ ਲਗਾਤਾਰ ਪੁਲ 'ਤੇ ਕੰਮ ਕਰ ਰਹੇ ਹਨ, ਜਿਸ ਨੂੰ ਸ਼ਰਧਾਲੂਆਂ ਲਈ ਮੁੱਖ ਮਾਰਗ ਵਜੋਂ ਵਰਤਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸਰਹੱਦ 'ਤੇ ਡੇਰਾ ਬਾਬਾ ਨਾਨਕ ਟਰਮੀਨਲ ਦੇ ਅੰਦਰ ਗੁਰੂਆਂ, ਸੰਤਾਂ, ਪੈਗੰਬਰਾਂ ਅਤੇ ਯੋਧਿਆਂ ਦੀਆਂ ਸੁੰਦਰ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਲੰਗਰ ਛਕਣ ਵਾਲੀ ਸੰਗਤ, ਕਿਸਾਨ ਹਲ ਵਾਹੁਣ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਮੂਰਤੀਆਂ ਸਮੇਤ ਸੁੰਦਰ ਕਲਾਕ੍ਰਿਤੀਆਂ ਲਗਾਈਆਂ ਗਈਆਂ ਹਨ। ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਬਾਣੀਆਂ ਸੰਗਮਰਮਰ ਉੱਤੇ ਉੱਕਰੀਆਂ ਹੋਈਆਂ ਹਨ। ਇਹ ਸੁੰਦਰ ਢੰਗ ਨਾਲ ਸਜਿਆ ਸੰਗਮਰਮਰ ਅਤੇ ਇਸ 'ਤੇ ਗੁਰੂ ਸਾਹਿਬਾਨ ਦੀ ਬਾਣੀ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।