Namo Bharat Corridor: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਮੋ ਭਾਰਤ ਕੌਰੀਡੋਰ ਦੇ ਨਵੇਂ ਫੇਸ ਦਾ ਉਦਘਾਟਨ
Advertisement
Article Detail0/zeephh/zeephh2588617

Namo Bharat Corridor: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਮੋ ਭਾਰਤ ਕੌਰੀਡੋਰ ਦੇ ਨਵੇਂ ਫੇਸ ਦਾ ਉਦਘਾਟਨ

Namo Bharat Corridor: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਮੋ ਭਾਰਤ ਕੌਰੀਡੋਰ ਦੇ ਨਾਲ-ਨਾਲ ਕੁੱਲ 12,200 ਕਰੋੜ ਰੁਪਏ ਦੀਆਂ ਯੋਜਨਾਵਾਂ ਦੇ ਨਾਲ ਦਿੱਲੀ ਨੂੰ ਵੱਡਾ ਤੋਹਫਾ ਦਿੱਤਾ ਹੈ।

Namo Bharat Corridor: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਮੋ ਭਾਰਤ ਕੌਰੀਡੋਰ ਦੇ ਨਵੇਂ ਫੇਸ ਦਾ ਉਦਘਾਟਨ

Namo Bharat Corridor: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਮੋ ਭਾਰਤ ਕੌਰੀਡੋਰ ਦੇ ਨਾਲ-ਨਾਲ ਕੁੱਲ 12,200 ਕਰੋੜ ਰੁਪਏ ਦੀਆਂ ਯੋਜਨਾਵਾਂ ਦੇ ਨਾਲ ਦਿੱਲੀ ਨੂੰ ਵੱਡਾ ਤੋਹਫਾ ਦਿੱਤਾ ਹੈ। ਇਨ੍ਹਾਂ ਦੋ ਸਟੇਸ਼ਨਾਂ ਵਿਚਾਲੇ ਇਸ ਕੌਰੀਡੋਰ ਦਾ ਕੁੱਲ ਲੰਬਾ 13 ਕਿਲੋਮੀਟਰ ਹੈ। ਨਿਊ ਅਸ਼ੋਕ ਨਗਰ, ਦਿੱਲੀ ਤੋਂ ਚੱਲਣ ਵਾਲੀ ਨਮੋ ਭਾਰਤ ਟਰੇਨ ਦਾ ਸੰਚਾਲਨ ਅੱਜ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਦੁਆਰਾ ਐਤਵਾਰ ਨੂੰ ਉਦਘਾਟਨ ਕੀਤੇ ਗਏ ਹੋਰ ਪ੍ਰੋਜੈਕਟਾਂ ਵਿੱਚ ਜਨਕਪੁਰੀ ਵੈਸਟ ਅਤੇ ਕ੍ਰਿਸ਼ਨਾ ਪਾਰਕ ਵਿਚਕਾਰ ਪੂਰਾ ਹੋਇਆ ਮੈਟਰੋ ਕੌਰੀਡੋਰ ਵੀ ਸ਼ਾਮਲ ਹੈ।

ਨਮੋ ਭਾਰਤ ਕੌਰੀਡੋਰ ਦੇ ਇਸ ਨਵੇਂ ਪੜਾਅ ਦੇ ਸ਼ੁਰੂ ਹੋਣ ਨਾਲ ਦਿੱਲੀ ਅਤੇ ਮੇਰਠ ਵਿਚਕਾਰ ਖੇਤਰੀ ਸੰਪਰਕ ਨੂੰ ਨਵਾਂ ਆਯਾਮ ਮਿਲਿਆ ਹੈ। ਦੱਸ ਦੇਈਏ ਕਿ ਹੁਣ ਤੱਕ ਸਾਹਿਬਾਬਾਦ ਅਤੇ ਮੇਰਠ ਵਿਚਕਾਰ 42 ਕਿਲੋਮੀਟਰ ਦਾ ਰੂਟ ਪਹਿਲਾਂ ਹੀ ਚੱਲ ਰਿਹਾ ਸੀ। ਇਸ 42 ਕਿਲੋਮੀਟਰ ਦੇ ਰਸਤੇ 'ਤੇ ਕੁੱਲ 9 ਸਟੇਸ਼ਨ ਸਨ। ਇਸ ਨਵੇਂ ਪੜਾਅ ਦੇ ਸ਼ੁਰੂ ਹੋਣ ਨਾਲ, ਇਸ ਮਾਰਗ ਦੀ ਕੁੱਲ ਲੰਬਾਈ ਹੁਣ 55 ਕਿਲੋਮੀਟਰ ਹੋ ਗਈ ਹੈ ਅਤੇ ਇਸ ਵਿੱਚ ਸਟੇਸ਼ਨਾਂ ਦੀ ਕੁੱਲ ਗਿਣਤੀ 9 ਤੋਂ ਵੱਧ ਕੇ 11 ਹੋ ਗਈ ਹੈ।

ਇਹ ਨਵਾਂ ਪੜਾਅ 4600 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਨਮੋ ਕਾਰੀਡੋਰ ਦੇ ਨਵੇਂ ਪੜਾਅ ਤਹਿਤ ਦਿੱਲੀ ਦੇ ਨਿਊ ਅਸ਼ੋਕ ਨਗਰ ਤੋਂ ਸਾਹਿਬਾਬਾਦ ਤੱਕ ਦੇ ਇਸ 13 ਕਿਲੋਮੀਟਰ ਦੇ ਰਸਤੇ ਨੂੰ ਤਿਆਰ ਕਰਨ 'ਤੇ ਕੁੱਲ 4600 ਕਰੋੜ ਰੁਪਏ ਦੀ ਲਾਗਤ ਆਈ ਹੈ। ਨਗਰ ਤੋਂ ਸਰਾਏ ਤੱਕ ਕਾਲੇ ਖਾਂ ਤੱਕ ਨਮੋ ਭਾਰਤ ਕਾਰੀਡੋਰ ਬਣਾਉਣ ਦੀ ਵੀ ਯੋਜਨਾ ਹੈ।

ਸ਼ਾਮ 5 ਵਜੇ ਤੋਂ ਯਾਤਰੀਆਂ ਲਈ ਚੱਲੇਗੀ ਟ੍ਰੇਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਤੋਂ ਬਾਅਦ ਨਮੋ ਭਾਰਤ ਐਤਵਾਰ ਸ਼ਾਮ 5 ਵਜੇ ਤੋਂ ਯਾਤਰੀਆਂ ਲਈ ਮੁਹੱਈਆ ਹੋਵੇਗੀ। ਇਹ ਟਰੇਨ ਹਰ 15 ਮਿੰਟ ਦੇ ਅੰਤਰਾਲ 'ਤੇ ਚੱਲੇਗੀ। ਇਸ ਟਰੇਨ ਦੇ ਚੱਲਣ ਨਾਲ ਦਿੱਲੀ ਤੋਂ ਮੇਰਠ ਤੱਕ ਦਾ ਸਫਰ ਸਮਾਂ ਇਕ ਤਿਹਾਈ ਤੱਕ ਘੱਟ ਜਾਵੇਗਾ। ਹੁਣ ਯਾਤਰੀ ਸਿਰਫ਼ 40 ਤੋਂ 45 ਮਿੰਟ ਵਿੱਚ ਦਿੱਲੀ ਤੋਂ ਮੇਰਠ ਪਹੁੰਚ ਸਕਣਗੇ।

6 ਕਿਲੋਮੀਟਰ ਦਾ ਹਿੱਸਾ ਜ਼ਮੀਨਦੋਜ਼ ਹੋਵੇਗਾ
ਇਹ ਨਵਾਂ ਸਟ੍ਰੈਚ (ਕਾਰੀਡੋਰ) 6 ਕਿਲੋਮੀਟਰ ਭੂਮੀਗਤ ਹੈ, ਇਸ ਵਿੱਚ ਆਨੰਦ ਵਿਹਾਰ ਸਟੇਸ਼ਨ ਵੀ ਸ਼ਾਮਲ ਹੈ। ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਨਮੋ ਭਾਰਤ ਟਰੇਨਾਂ ਜ਼ਮੀਨਦੋਜ਼ ਰੂਟ 'ਤੇ ਚੱਲਣਗੀਆਂ। ਆਨੰਦ ਵਿਹਾਰ ਵਿਖੇ ਬਣਾਇਆ ਗਿਆ ਭੂਮੀਗਤ ਸਟੇਸ਼ਨ ਨਮੋ ਭਾਰਤ ਕਾਰੀਡੋਰ ਦੇ ਸਭ ਤੋਂ ਵੱਡੇ ਸਟੇਸ਼ਨਾਂ ਵਿੱਚੋਂ ਇੱਕ ਹੈ। ਆਨੰਦ ਵਿਹਾਰ ਸਟੇਸ਼ਨ ਤੋਂ ਮੇਰਠ ਸਾਊਥ ਸਟੇਸ਼ਨ ਤੱਕ ਦੀ ਦੂਰੀ 35 ਮਿੰਟਾਂ ਵਿੱਚ ਪੂਰੀ ਹੋ ਜਾਵੇਗੀ।

Trending news