Dhuri News: ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਲਈ ਕਾਂਗਰਸ 'ਚ ਕੋਈ ਜਗ੍ਹਾ ਨਹੀਂ-ਬਾਜਵਾ
Advertisement
Article Detail0/zeephh/zeephh2485131

Dhuri News: ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਲਈ ਕਾਂਗਰਸ 'ਚ ਕੋਈ ਜਗ੍ਹਾ ਨਹੀਂ-ਬਾਜਵਾ

Dhuri News: ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਿਸਾਨਾਂ ਦਾ ਦੁੱਖ ਦਰਦ ਸੁਣਨ ਲਈ ਧੂਰੀ ਅਨਾਜ ਮੰਡੀ ਵਿਖੇ ਪਹੁੰਚੇ।

Dhuri News: ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਲਈ ਕਾਂਗਰਸ 'ਚ ਕੋਈ ਜਗ੍ਹਾ ਨਹੀਂ-ਬਾਜਵਾ

Pratap Singh Bajwa:  ਧੂਰੀ ਅਨਾਜ ਮੰਡੀ ਵਿਖੇ ਕਿਸਾਨਾਂ ਦਾ ਦੁੱਖ ਦਰਦ ਸੁਣਨ ਪਹੁੰਚੇ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਸਿੱਧੇ ਤੌਰ ਉਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਦਾ ਦੁੱਖ ਦਰਦ ਸੁਣਿਆ ਜਾ ਰਿਹਾ ਹੈ ਅਤੇ ਪੂਰੇ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ ਅਤੇ ਕਿਸਾਨ ਦੀ ਲੁੱਟ ਹੋ ਰਹੀ ਹੈ।

ਉਨ੍ਹਾਂ ਨੇ ਮੰਡੀਆਂ ਵਿੱਚ ਖਿਲਰੇ ਪਏ ਝੋਨੇ ਦੀਆਂ ਢੇਰੀਆਂ ਤੇ ਨਮੀ ਦੀ ਮਾਤਰਾ ਨੂੰ ਲੈ ਕੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਦੇਖਣ ਵਿੱਚ ਇਸ ਝੋਨੇ ਦੀ ਕੁਆਲਿਟੀ ਵਿੱਚ ਕਿਧਰੇ ਵੀ ਕੋਈ ਨਮੀ ਦੀ ਗੁੰਜਾਇਸ਼ ਨਹੀਂ ਹੈ।

ਇਹ ਵੀ ਪੜ੍ਹੋ : Punjab Breaking Live Updates: SKM ਦਾ ਵੱਡਾ ਐਲਾਨ - 25 ਅਕਤੂਬਰ ਨੂੰ ਮੰਡੀਆਂ ਦੇ ਨੇੜੇ ਹਾਈਵੇ ਕੀਤੇ ਜਾਣਗੇ ਜਾਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਧੂਰੀ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਜੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਅੱਜ-ਕੱਲ੍ਹ ਆਪਣੇ ਲਏ ਹੋਏ ਸਿਆਸੀ ਫੈਸਲੇ ਦੇ ਚੱਲਦਿਆਂ ਦੁਚਿੱਤੀ ਵਿੱਚ ਹਨ ਲਈ ਕਾਂਗਰਸ ਪਾਰਟੀ ਵਿੱਚ ਕੋਈ ਜਗ੍ਹਾ ਨਹੀਂ ਹੈ।

ਇਹ ਵੀ ਪੜ੍ਹੋ : IND vs NZ Pune Test: 5 ਸਾਲ ਬਾਅਦ ਪੁਣੇ 'ਚ ਖੇਡੇਗਾ ਭਾਰਤ ਟੈਸਟ, ਸਪਿੰਨਰਾਂ ਗੇਂਦਬਾਜ਼ਾਂ ਦਾ ਬਣਿਆ ਰਹੇਗਾ ਦਬਦਬਾ

Trending news