ਪਾਲਕ ਵਿਚ ਅਨੇਕਾਂ ਗੁਣ- ਪਰ ਪਾਲਕ ਦਾ ਜ਼ਿਆਦਾ ਸੇਵਨ ਵਿਗਾੜ ਸਕਦਾ ਹੈ ਸਿਹਤ ਦਾ ਤਾਣਾ ਬਾਣਾ
Advertisement
Article Detail0/zeephh/zeephh1331854

ਪਾਲਕ ਵਿਚ ਅਨੇਕਾਂ ਗੁਣ- ਪਰ ਪਾਲਕ ਦਾ ਜ਼ਿਆਦਾ ਸੇਵਨ ਵਿਗਾੜ ਸਕਦਾ ਹੈ ਸਿਹਤ ਦਾ ਤਾਣਾ ਬਾਣਾ

ਪਾਲਕ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦੀ ਸਮੱਸਿਆ ਹੋ ਸਕਦੀ ਹੈ। ਪਾਲਕ ਫਾਈਬਰ, ਕੈਲਸ਼ੀਅਮ ਅਤੇ ਸੋਡੀਅਮ ਨਾਲ ਭਰਪੂਰ ਹੁੰਦੀ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਪੇਟ ਦਰਦ, ਗੈਸ, ਬਲੋਟਿੰਗ ਅਤੇ ਕੜਵੱਲ ਹੋ ਸਕਦੇ ਹਨ।

ਪਾਲਕ ਵਿਚ ਅਨੇਕਾਂ ਗੁਣ- ਪਰ ਪਾਲਕ ਦਾ ਜ਼ਿਆਦਾ ਸੇਵਨ ਵਿਗਾੜ ਸਕਦਾ ਹੈ ਸਿਹਤ ਦਾ ਤਾਣਾ ਬਾਣਾ

ਚੰਡੀਗੜ: ਪਾਲਕ ਦਾ ਸੇਵਨ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ, ਪਾਲਕ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਪਰ ਕਈ ਵਾਰ ਪਾਲਕ ਦਾ ਜ਼ਿਆਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ ਅਤੇ ਲੈਣੇ ਦੇਣੇ ਪੈ ਸਕਦੇ ਹਨ। ਆਓ ਜਾਣਦੇ ਹਾਂ ਜ਼ਿਆਦਾ ਮਾਤਰਾ 'ਚ ਪਾਲਕ ਦਾ ਸੇਵਨ ਕਰਨ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ....

 

ਹੋ ਸਕਦੀਆਂ ਹਨ ਪੇਟ ਸਬੰਧੀ ਸਮੱਸਿਆਵਾਂ

ਪਾਲਕ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦੀ ਸਮੱਸਿਆ ਹੋ ਸਕਦੀ ਹੈ। ਪਾਲਕ ਫਾਈਬਰ, ਕੈਲਸ਼ੀਅਮ ਅਤੇ ਸੋਡੀਅਮ ਨਾਲ ਭਰਪੂਰ ਹੁੰਦੀ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਪੇਟ ਦਰਦ, ਗੈਸ, ਬਲੋਟਿੰਗ ਅਤੇ ਕੜਵੱਲ ਹੋ ਸਕਦੇ ਹਨ। ਪਾਲਕ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ ਜੁਲਾਬ ਦੀ ਸਮੱਸਿਆ ਹੋ ਸਕਦੀ ਹੈ।

 

ਵਿਗੜ ਸਕਦਾ ਹੈ ਬਲੱਡ ਪ੍ਰੈਸ਼ਰ

ਪਾਲਕ ਦਾ ਜ਼ਿਆਦਾ ਸੇਵਨ ਕਰਨ ਨਾਲ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਪਾਲਕ ਖਾਣ ਨਾਲ ਬਹੁਤ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ। ਇਸ ਲਈ ਇਸ ਦਾ ਜ਼ਿਆਦਾ ਸੇਵਨ ਘੱਟ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦਾ ਹੈ।

 

ਜੋੜਾਂ ਦੇ ਦਰਦ ਦੀ ਸਮੱਸਿਆ

ਪਾਲਕ ਦਾ ਜ਼ਿਆਦਾ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਹੋ ਸਕਦਾ ਹੈ। ਪਾਲਕ ਵਿਚ ਪਿਊਰੀਨ ਅਤੇ ਕੁਝ ਅਜਿਹੇ ਰਸਾਇਣਕ ਮਿਸ਼ਰਣ ਹੁੰਦੇ ਹਨ ਜੋ ਸਰੀਰ ਵਿਚ ਯੂਰਿਕ ਐਸਿਡ ਨੂੰ ਵਧਾਉਂਦੇ ਹਨ ਅਤੇ ਇਸ ਨਾਲ ਜੋੜਾਂ ਦਾ ਦਰਦ ਵੀ ਵਧਦਾ ਹੈ।

 

Disclaimer- ਆਰਟੀਕਲ 'ਚ ਸੁਝਾਏ ਗਏ ਸੁਝਾਅ ਅਤੇ ਸਲਾਹ ਸਿਰਫ਼ ਆਮ ਜਾਣਕਾਰੀ 'ਤੇ ਅਧਾਰਿਤ ਹਨ। Zee Media ਇਸਦੀ ਪੁਸ਼ਟੀ ਨਹੀਂ ਕਰਦਾ।

 

WATCH LIVE TV 

Trending news