Ravinder Kumar Suspended: ਜੀਐਸਟੀ ਕਮਿਸ਼ਨਰ ਦਫ਼ਤਰ ਤੇ ਕੇਂਦਰੀ ਆਬਕਾਰੀ ਦੇ ਹੁਕਮਾਂ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਸੁਪਰੀਟਡੈਂਟ ਰਵਿੰਦਰ ਕੁਮਾਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
Trending Photos
Ravinder Kumar Suspended: ਜੀਐਸਟੀ ਕਮਿਸ਼ਨਰ ਦਫ਼ਤਰ ਅਤੇ ਕੇਂਦਰੀ ਆਬਕਾਰੀ ਦੇ ਹੁਕਮਾਂ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਸੁਪਰੀਟਡੈਂਟ ਰਵਿੰਦਰ ਕੁਮਾਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ 15 ਨਵੰਬਰ 2023 ਨੂੰ ਵਿਜੀਲੈਂਸ ਬਿਊਰੋ ਜਲੰਧਰ ਵਿੱਚ ਰਵਿੰਦਰ ਕੁਮਾਰ ਖਿਲਾਫ਼ ਸਹਿ ਮੁਲਾਜ਼ਮਾਂ ਕੋਲੋਂ ਧੱਕੇ ਨਾਲ 11.50 ਲੱਖ ਰੁਪਏ ਵਸੂਲਣ ਉਤੇ ਨਾਮ ਰਾਹੀਂ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਮੁਨੀਸ਼ ਸਲੋਹਤਰਾ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਜਦਕਿ ਉਹ 23 ਮਈ 2019 ਤੋਂ 16 ਦਸੰਬਰ 2022 ਤੱਕ ਜਲੰਧਰ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵਿੱਚ ਡੈਪੂਟੇਸ਼ਨ ਉਤੇ ਬਤੌਰ ਇੰਸਪੈਕਟਰ ਤਾਇਨਾਤ ਸਨ। ਇਸ ਤੋਂ ਬਾਅਦ ਜਲੰਧਰ ਅਦਾਲਤ ਨੇ ਰਵਿੰਦਰ ਕੁਮਾਰ ਦੀ ਜ਼ਮਾਨਤ ਵੀ ਖਾਰਿਜ ਕਰ ਦਿੱਤੀ ਸੀ। ਇਸ ਤੋਂ ਇਲਾਵਾ ਹਾਈ ਕੋਰਟ ਵੱਲੋਂ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਬਿਊਰੋ ਵੱਲੋਂ ਜਾਂਚ ਤੋਂ ਬਾਅਦ ਵਿਭਾਗ ਨੇ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : MLA Sukhwinder Sukhi: ਦਲ ਬਦਲੀ ਕਾਨੂੰਨ ਤਹਿਤ ਬੰਗਾ ਤੋ ਵਿਧਾਇਕ ਸੁਖਵਿੰਦਰ ਸੁਖੀ ਨੂੰ ਸਪੀਕਰ ਵਲੋ ਨੋਟਿਸ ਜਾਰੀ
ਕਾਬਿਲੇਗੌਰ ਹੈ ਕਿ ਰਵਿੰਦਰ ਕੁਮਾਰ ਇਸ ਸਮੇਂ ਜੀਐਸਟੀ ਅਤੇ ਕੇਂਦਰੀ ਆਬਕਾਰੀ, ਚੇਨਈ ਬਾਹਰੀ ਕਮਿਸ਼ਨਰੇਟ ਦੇ ਸੁਪਰੀਟਡੈਂਟ ਵਜੋਂ ਤਾਇਨਾਤ ਹਨ। ਵਿਭਾਗ ਨੇ ਤੁਰੰਤ ਪ੍ਰਭਾਗ ਨਾਲ ਅਗਲੇ ਹੁਕਮਾਂ ਤੱਕ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਜਿਸ ਸਮੇਂ ਦੌਰਾਨ ਇਹ ਹੁਕਮ ਲਾਗੂ ਰਹੇਗਾ, ਉਸ ਸਮੇਂ ਦੌਰਾਨ ਰਵਿੰਦਰ ਕੁਮਾਰ ਜੀਐਸਟੀ ਅਤੇ ਕੇਂਦਰੀ ਆਬਕਾਰੀ ਸੁਪਰਡੈਂਟ, ਚੇਨੱਈ ਆਊਟਰ ਕਮਿਸ਼ਨਰੇਟ ਦਾ ਮੁੱਖ ਦਫਤਰ ਚੇਨੱਈ ਹੋਵੇਗਾ ਅਤੇ ਉਹ ਬਿਨਾਂ ਇਜਾਜ਼ਤ ਲਏ ਮੁੱਖ ਦਫਤਰ ਨਹੀਂ ਛੱਡੇਗਾ।
ਇਹ ਵੀ ਪੜ੍ਹੋ : Amritsar Blast News: ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵੇਨਿਊ 'ਚ ਹੋਇਆ ਧਮਾਕਾ; ਪੁਲਿਸ ਦਾ ਦਾਅਵਾ ਬੋਤਲ ਟੁੱਟਣ ਦੀ ਆਈ ਆਵਾਜ਼