Punjab Lok Sabha: ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ ਅੱਜ ਜਲੰਧਰ ਵਿੱਚ ਸਭ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਇਲਾਵਾ ਜਲੰਧਰ ਤੋਂ ਭਾਜਪਾ ਉਮੀਦਵਾਰ ਰਿੰਕੂ ਅਤੇ ਅੰਮ੍ਰਿਤਸਰ ਤੋਂ ਸੰਧੂ ਨੇ ਵੀ ਨਾਮਜ਼ਦਗੀ ਦਾਖਲ ਕੀਤੀ।
Trending Photos
Gurdaspur News: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਕੰਪਲੈਕਸ ਗੁਰਦਾਸਪੁਰ ਵਿਖੇ ਆਪਣੇ ਨਾਮਜਦਗੀ ਪੱਤਰ ਭਰੇ। ਇਸ ਮੌਕੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਹਰਮੀਤ ਸਿੰਘ ਪਾਹੜਾ, ਵਿਧਾਇਕ ਅਰੁਣਾ ਚੌਧਰੀ ਸਮੇਤ ਕਾਂਗਰਸ ਦੇ ਕਈ ਆਗੂ ਮੌਜੂਦ ਰਹੇ। ਨਾਮਜਦਗੀ ਪੱਤਰ ਭਰਨ ਤੋਂ ਪਹਿਲਾਂ ਕਾਂਗਰਸ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਜਾ ਕੇ ਗੁਰਦਾਸਪੁਰ ਅਤੇ ਪੰਜਾਬ ਦੀ ਗੱਲ ਕੀਤੀ ਜਾਵੇਗੀ। ਗੁਰਦਾਸਪੁਰ ਸਰਹੱਦੀ ਇਲਾਕਾ ਹੈ, ਇਸ ਇਲਾਕੇ ਵਿੱਚ ਵਿਕਾਸ ਕਾਰਜ ਬਹੁਤ ਸਾਰੇ ਅਧੂਰੇ ਪਏ ਹਨ, ਸਰਹੱਦ ਪਾਰ ਤੋਂ ਨਸ਼ਾ ਅਤੇ ਹਥਿਆਰ ਆ ਰਹੇ ਹਨ। ਉਨ੍ਹਾਂ ਨੂੰ ਰੋਕ ਸਬੰਧੀ ਮੁੱਦੇ ਚੁੱਕੇ ਜਾਣਗੇ। ਗੁਰਦਾਸਪੁਰ ਦੀ ਅਵਾਜ਼ ਦੇਸ਼ ਦੀ ਸਭ ਤੋਂ ਪੰਚਾਇਤ ਵਿੱਚ ਗੂੰਜੇਗੀ। ਅਜਿਹਾ ਨਹੀਂ ਹੋਵੇਗੀ ਕਿ ਲੋਕ ਸਭਾ ਜਿੱਤ ਗਏ ਅਤੇ ਸੰਦਨ ਦਾ ਦਰਵਾਜ਼ਾ ਹੀ ਨਹੀਂ ਲੰਘੇ।
ਪੰਜਾਬ ਵਿੱਚ ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਸੀ ਜੋ ਕਿ ਕਿਸਾਨਾਂ ਕਰਕੇ ਟੁੱਟ ਗਿਆ। ਬੀਜੇਪੀ ਦੇ 400 ਪਾਰ ਦੇ ਨਾਅਰੇ ਨੂੰ ਲੈਕੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਦੇਸ਼ ਵਿੱਚ ਬੀਜੇਪੀ ਦਾ ਸਫਾਇਆ ਹੋਣ ਵਾਲਾ ਹੈ। ਭਾਰਤ ਇੱਕ ਧਾਰਮਿਕ ਨਿਰਪੱਖਤਾ ਵਾਲਾ ਦੇਸ਼ ਹੈ, ਇੱਕ ਲੋਕ ਨਫਰਤ ਵਾਲੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ।