India vs Australia: ਮੀਂਹ ਕਾਰਨ ਆਸਟ੍ਰੇਲੀਆ ਅੱਗੇ 33 ਓਵਰਾਂ 'ਚ 317 ਦੌੜਾਂ ਟੀਚਾ ਕੀਤਾ; ਭਾਰਤ ਨੇ ਦਿੱਤੇ 3 ਝਟਕੇ
Advertisement
Article Detail0/zeephh/zeephh1885581

India vs Australia: ਮੀਂਹ ਕਾਰਨ ਆਸਟ੍ਰੇਲੀਆ ਅੱਗੇ 33 ਓਵਰਾਂ 'ਚ 317 ਦੌੜਾਂ ਟੀਚਾ ਕੀਤਾ; ਭਾਰਤ ਨੇ ਦਿੱਤੇ 3 ਝਟਕੇ

India vs Australia: ਭਾਰਤ-ਆਸਟ੍ਰੇਲੀਆ ਵਨਡੇ ਸੀਰੀਜ਼ ਦਾ ਦੂਜਾ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ।

India vs Australia: ਮੀਂਹ ਕਾਰਨ ਆਸਟ੍ਰੇਲੀਆ ਅੱਗੇ 33 ਓਵਰਾਂ 'ਚ 317 ਦੌੜਾਂ ਟੀਚਾ ਕੀਤਾ; ਭਾਰਤ ਨੇ ਦਿੱਤੇ 3 ਝਟਕੇ

India vs Australia: ਟੀਮ ਇੰਡੀਆ ਨੇ ਇੰਦੌਰ 'ਚ ਚੱਲ ਰਹੀ ਇੱਕ ਰੋਜ਼ਾ ਸੀਰੀਜ਼ ਦੇ ਦੂਜੇ ਮੈਚ 'ਚ 50 ਓਵਰਾਂ 'ਚ 399 ਦੌੜਾਂ ਬਣਾਈਆਂ। ਮੀਂਹ ਕਾਰਨ ਆਸਟ੍ਰੇਲੀਆ ਨੂੰ 33 ਓਵਰਾਂ ਵਿੱਚ 317 ਦੌੜਾਂ ਦਾ ਟੀਚਾ ਦਿੱਤਾ ਗਿਆ। ਜਵਾਬ 'ਚ ਆਸਟ੍ਰੇਲੀਆ ਨੇ 13.1 ਓਵਰਾਂ 'ਚ ਤਿੰਨ ਵਿਕਟਾਂ 'ਤੇ 90 ਦੌੜਾਂ ਬਣਾ ਲਈਆਂ ਹਨ। ਡੇਵਿਡ ਵਾਰਨਰ ਤੇ ਜੋਸ਼ ਨਾਬਾਦ ਖੇਡ ਰਹੇ ਹਨ। ਸਟੀਵ ਸਮਿਥ ਜ਼ੀਰੋ 'ਤੇ ਆਊਟ ਹੋਏ। ਉਸ ਨੂੰ ਪ੍ਰਸਿੱਧ ਕ੍ਰਿਸ਼ਨ ਨੇ ਸ਼ੁਭਮਨ ਗਿੱਲ ਦੇ ਹੱਥੋਂ ਆਊਟ ਕੀਤਾ। ਪ੍ਰਸਿੱਧ ਨੇ ਮੈਥਿਊ ਸ਼ਾਰਟ (9 ਦੌੜਾਂ) ਦਾ ਵਿਕਟ ਵੀ ਲਿਆ। ਇਸ ਤੋਂ ਬਾਅਦ ਰਵੀਚੰਦਰ ਅਸ਼ਵਿਨ ਨੇ ਲਾਬੂਸ਼ੇਨ 27 ਦੌੜਾਂ ਉਤੇ ਵਾਪਸ ਭੇਜ ਦਿੱਤਾ।

ਟੀਮ ਇੰਡੀਆ ਨੇ ਵਨਡੇ ਸੀਰੀਜ਼ ਦੇ ਦੂਜੇ ਮੈਚ 'ਚ ਆਸਟ੍ਰੇਲੀਆ ਨੂੰ 400 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 5 ਵਿਕਟਾਂ 'ਤੇ 399 ਦੌੜਾਂ ਬਣਾਈਆਂ। ਇਹ ਆਸਟ੍ਰੇਲੀਆ ਖਿਲਾਫ ਵਨਡੇ ਕ੍ਰਿਕਟ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2013 'ਚ ਬੈਂਗਲੁਰੂ 'ਚ 383 ਦੌੜਾਂ ਬਣਾਈਆਂ ਸਨ। ਇੰਦੌਰ ਦੇ ਹੋਲਕਰ ਸਟੇਡੀਅਮ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (104 ਦੌੜਾਂ) ਅਤੇ ਸ਼੍ਰੇਅਸ ਅਈਅਰ (105 ਦੌੜਾਂ) ਨੇ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਕੇਐੱਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜੇ ਲਗਾਏ। ਆਸਟ੍ਰੇਲਿਆਈ ਟੀਮ ਵੱਲੋਂ ਕੈਮਰੂਨ ਗ੍ਰੀਨ ਨੇ 2 ਵਿਕਟਾਂ ਲਈਆਂ। ਜੋਸ਼ ਹੇਜ਼ਲਵੁੱਡ, ਸੀਨ ਐਬੋਟ ਅਤੇ ਐਡਮ ਜ਼ੈਂਪਾ ਨੂੰ ਇਕ-ਇਕ ਵਿਕਟ ਮਿਲੀ।
ਕਪਤਾਨ ਕੇਐਲ ਰਾਹੁਲ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਉਸ ਨੇ ਆਪਣੇ ਵਨਡੇ ਕਰੀਅਰ ਦਾ 15ਵਾਂ ਅਰਧ ਸੈਂਕੜਾ ਲਗਾਇਆ। ਰਾਹੁਲ 52 ਦੌੜਾਂ ਬਣਾ ਕੇ ਆਊਟ ਹੋਏ। ਉਸ ਨੇ 38 ਗੇਂਦਾਂ 'ਤੇ 136.84 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਰਾਹੁਲ ਦੀ ਪਾਰੀ 'ਚ 3 ਚੌਕੇ ਅਤੇ 3 ਛੱਕੇ ਸ਼ਾਮਲ ਸਨ।
ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਪਣੇ ਵਨਡੇ ਕਰੀਅਰ ਦਾ ਛੇਵਾਂ ਸੈਂਕੜਾ ਲਗਾਇਆ। ਉਨ੍ਹਾਂ ਨੇ ਇਸ ਸਾਲ ਦਾ 5ਵਾਂ ਵਨਡੇ ਸੈਂਕੜਾ ਲਗਾਇਆ। ਗਿੱਲ 104 ਦੌੜਾਂ ਬਣਾ ਕੇ ਆਊਟ ਹੋਏ। ਉਸ ਨੇ 97 ਗੇਂਦਾਂ 'ਤੇ 107.21 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਤੀਜੇ ਨੰਬਰ 'ਤੇ ਖੇਡਣ ਆਏ ਸ਼੍ਰੇਅਸ ਅਈਅਰ ਨੇ ਆਪਣੇ ਵਨਡੇ ਕਰੀਅਰ ਦਾ ਤੀਜਾ ਸੈਂਕੜਾ ਲਗਾਇਆ। ਉਹ 90 ਗੇਂਦਾਂ 'ਤੇ 105 ਦੌੜਾਂ ਬਣਾ ਕੇ ਆਊਟ ਹੋ ਗਏ। ਅਈਅਰ ਦੀ ਪਾਰੀ ਵਿੱਚ 11 ਚੌਕੇ ਅਤੇ 3 ਛੱਕੇ ਸ਼ਾਮਲ ਸਨ।

16 ਦੌੜਾਂ 'ਤੇ ਗਾਇਕਵਾੜ ਦਾ ਵਿਕਟ ਗੁਆਉਣ ਤੋਂ ਬਾਅਦ ਗਿੱਲ ਅਤੇ ਅਈਅਰ ਨੇ ਸਮਝਦਾਰੀ ਨਾਲ ਖੇਡਦੇ ਹੋਏ ਸੈਂਕੜੇ ਦੀ ਸਾਂਝੇਦਾਰੀ ਕੀਤੀ। ਟੀਮ ਇੰਡੀਆ ਪਹਿਲੇ ਦਸ ਓਵਰਾਂ 'ਚ ਇੱਕ ਵਿਕਟ 'ਤੇ 80 ਦੌੜਾਂ ਬਣਾਉਣ ਵਿੱਚ ਕਾਮਯਾਬ ਹੋ ਗਈ ਸੀ। ਪੈਟ ਕਮਿੰਸ ਦੀ ਜਗ੍ਹਾ ਸਟੀਵ ਸਮਿਥ ਕਪਤਾਨੀ ਕਰ ਰਹੇ ਹਨ। ਕੰਗਾਰੂ ਟੀਮ 'ਚ ਤਿੰਨ ਬਦਲਾਅ ਕੀਤੇ ਗਏ ਹਨ, ਜਦਕਿ ਭਾਰਤੀ ਟੀਮ ਇਕ ਬਦਲਾਅ ਦੇ ਨਾਲ ਆਈ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਪ੍ਰਸਿਧ ਕ੍ਰਿਸ਼ਨਾ ਨੂੰ ਮੌਕਾ ਦਿੱਤਾ ਗਿਆ ਹੈ।

ਪਲੇਇੰਗ-11

ਭਾਰਤ: ਕੇਐੱਲ ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਆਰ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਪ੍ਰਸਿਧ ਕ੍ਰਿਸ਼ਨ।

ਆਸਟ੍ਰੇਲੀਆ: ਸਟੀਵ ਸਮਿਥ (ਕਪਤਾਨ), ਡੇਵਿਡ ਵਾਰਨਰ, ਮੈਥਿਊ ਸ਼ਟ, ਮਾਰਨਸ ਲੈਬੁਸ਼ਗਨ, ਕੈਮਰਨ ਗ੍ਰੀਨ, ਅਲੈਕਸ ਕੈਰੀ, ਜੋਸ਼ ਇੰਗਲਿਸ, ਸੀਨ ਐਬੋਟ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ, ਸਪੈਂਸਰ ਜਾਨਸਨ।

ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ 3 ਵਨਡੇ ਸੀਰੀਜ਼ ਜਿੱਤ ਲਵੇਗੀ। ਫਿਲਹਾਲ ਟੀਮ ਇੰਡੀਆ 1-0 ਨਾਲ ਅੱਗੇ ਹੈ। ਇਸ ਮੈਚ 'ਚ ਜਿੱਤ ਨਾਲ ਭਾਰਤੀ ਟੀਮ ਇਹ ਵੀ ਯਕੀਨੀ ਬਣਾਵੇਗੀ ਕਿ ਉਹ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ 'ਚ ਦੁਨੀਆ ਦੀ ਨੰਬਰ 1 ਟੀਮ ਬਣ ਕੇ ਉਭਰੇਗੀ। ਭਾਰਤ ਇਸ ਸਮੇਂ ਨੰਬਰ-1 'ਤੇ ਹੈ। ਵਿਸ਼ਵ ਕੱਪ 'ਚ ਨੰਬਰ-1 ਦੇ ਰੂਪ 'ਚ ਪ੍ਰਵੇਸ਼ ਕਰਨ ਲਈ ਟੀਮ ਲਈ ਸੀਰੀਜ਼ ਦੇ ਦੋ ਮੈਚ ਜਿੱਤਣੇ ਜ਼ਰੂਰੀ ਹਨ। ਭਾਰਤੀ ਟੀਮ ਨੇ ਅੱਜ ਤੱਕ ਇਸ ਸਟੇਡੀਅਮ ਵਿੱਚ ਕੋਈ ਵਨਡੇ ਮੈਚ ਨਹੀਂ ਹਾਰਿਆ ਹੈ। ਟੀਮ ਨੇ ਇੱਥੇ 6 ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ।

ਇਹ ਵੀ ਪੜ੍ਹੋ : Parineeti Chopra and Raghav Chadha Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਅੱਜ, ਜਾਣੋ ਵਿਆਹ ਦਾ ਪੂਰਾ ਸ਼ੈਡਿਊਲ

Trending news