ਮਸਾਜ ਤੋਂ ਬਾਅਦ ਜੇਲ੍ਹ 'ਚ ਹੋਟਲ ਦਾ ਖਾਣਾ ਖਾਂਦੇ ਨਜ਼ਰ ਆਏ ਸਤੇਂਦਰ ਜੈਨ, ਵੀਡੀਓ ਵਾਇਰਲ
Advertisement

ਮਸਾਜ ਤੋਂ ਬਾਅਦ ਜੇਲ੍ਹ 'ਚ ਹੋਟਲ ਦਾ ਖਾਣਾ ਖਾਂਦੇ ਨਜ਼ਰ ਆਏ ਸਤੇਂਦਰ ਜੈਨ, ਵੀਡੀਓ ਵਾਇਰਲ

Satyendar Jain New Video: ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦਾ ਤਿਹਾੜ ਜੇਲ 'ਚੋਂ ਫਿਜ਼ੀਓਥੈਰੇਪੀ ਦੇ ਵੀਡੀਓ ਤੋਂ ਬਾਅਦ ਇਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ। ਪਹਿਲੀ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ 'ਤੇ ਕਈ ਸਵਾਲ ਕੀਤੇ ਗਏ ਸਨ ।

 

ਮਸਾਜ ਤੋਂ ਬਾਅਦ ਜੇਲ੍ਹ 'ਚ ਹੋਟਲ ਦਾ ਖਾਣਾ ਖਾਂਦੇ ਨਜ਼ਰ ਆਏ ਸਤੇਂਦਰ ਜੈਨ, ਵੀਡੀਓ ਵਾਇਰਲ

Satyendar Jain New Video: ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸਤੇਂਦਰ ਜੈਨ ਦਾ ਹਾਲ ਹੀ ਵਿੱਚ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਹੋਟਲ ਦਾ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ (Satyendar Jain) ਉਨ੍ਹਾਂ ਦਾ ਤਿਹਾੜ ਜੇਲ੍ਹ ਤੋਂ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਉਹ ਫਿਜ਼ੀਓਥੈਰੇਪੀ ਲੈ ਰਹੇ ਸਨ। ਹੁਣ ਨਵਾਂ ਵੀਡੀਓ ਜਾਰੀ ਹੋਣ ਤੋਂ ਬਾਅਦ ਬੀਜੇਪੀ ਨੇ ਕਿਹਾ ਕਿ ਇਹ ਜੇਲ੍ਹ ਨਹੀਂ ਸਗੋਂ ਇੱਕ ਰਿਜ਼ੋਰਟ ਲੱਗ ਰਿਹਾ ਹੈ।

ਇਸ ਦੇ ਨਾਲ ਹੀ ਇਸ ਵੀਡੀਓ ਨੇ ਸਤੇਂਦਰ ਜੈਨ (Satyendar Jain) ਦੇ ਉਸ ਦਾਅਵੇ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਸਹੀ ਭੋਜਨ ਨਹੀਂ ਦਿੱਤਾ ਜਾ ਰਿਹਾ ਹੈ। ਬੀਜੇਪੀ ਵੱਲੋਂ ਜਾਰੀ ਇਸ ਵੀਡੀਓ ਵਿੱਚ ਸਤੇਂਦਰ ਜੈਨ ਦੇ ਬੈੱਡ 'ਤੇ ਤਿੰਨ ਵੱਖ-ਵੱਖ ਡੱਬੇ ਨਜ਼ਰ ਆ ਰਹੇ ਹਨ।  ਇਨ੍ਹਾਂ ਡੱਬਿਆਂ ਵਿਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੀ ਰੱਖੇ ਦਕੇਹਂ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਸਤੇਂਦਰ ਵੀ ਫਲ ਖਾਂਦੇ ਨਜ਼ਰ ਆ ਰਹੇ ਹਨ। ਤਿਹਾੜ ਜੇਲ ਦੇ ਸੂਤਰਾਂ ਅਨੁਸਾਰ ਸਤੇਂਦਰ ਜੈਨ ਦਾ ਭਾਰ 8 ਕਿਲੋ ਵਧਿਆ ਹੈ ਜਦੋਂ ਕਿ ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਜੇਲ ਵਿਚ ਰਹਿਣ ਦੌਰਾਨ ਉਸ ਦਾ ਵਜ਼ਨ 28 ਕਿਲੋ ਘਟਿਆ ਹੈ।

Satyendar Jain New Video:

ਸੂਤਰਾਂ ਮੁਤਾਬਕ ਬੀਤੇ ਦਿਨੀ ਇਕ ਨਵਾਂ ਖੁਲਾਸਾ ਵੀ ਹੋਇਆ ਸੀ ਕਿ ਤਿਹਾੜ ਜੇਲ੍ਹ 'ਚ ਦਿੱਲੀ ਦੇ ਜੇਲ੍ਹ ਮੰਤਰੀ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਕੈਦੀ ਰਿੰਕੂ ਸੀ, ਜਦਕਿ ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਫਿਜ਼ੀਓਥੈਰੇਪਿਸਟ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਿੰਕੂ ਬਲਾਤਕਾਰ ਦੇ ਇੱਕ ਕੇਸ ਵਿੱਚ ਦੋਸ਼ੀ ਹੈ ਅਤੇ ਉਹ ਜੇਲ੍ਹ ਵਿੱਚ ਕੈਦੀ ਹੈ। ਰਿੰਕੂ 'ਤੇ ਪੋਕਸੋ ਐਕਟ ਦੀ ਧਾਰਾ 6 ਅਤੇ ਆਈਪੀਸੀ ਦੀ ਧਾਰਾ 376, 506 ਅਤੇ 509 ਦਾ ਦੋਸ਼ ਲਗਾਇਆ ਗਿਆ ਹੈ ਜਦਕਿ ਪਹਿਲਾਂ ਉਸ ਨੂੰ ਫਿਜ਼ੀਓਥੈਰੇਪਿਸਟ ਕਿਹਾ ਜਾਂਦਾ ਸੀ। 

ਇਹ ਵੀ ਪੜ੍ਹੋ: ਕਦੇ ਪਿੱਠ 'ਚ ਕਦੇ ਹੱਥਾਂ-ਪੈਰਾਂ ਵਿੱਚ ਹੋਵੇ ਦਰਦ ਮਹਿਸੂਸ ਤਾਂ ਅਪਣਾਓ ਇਹ ਘਰ ਦੇ ਘਰੇਲੂ ਨੁਸਖ਼ੇ

ਦੂਜੇ ਪਾਸੇ ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਅਧਿਕਾਰਤ ਤੌਰ 'ਤੇ ਕਿਹਾ ਗਿਆ ਸੀ ਕਿ ਜੇਲ੍ਹ ਵਿੱਚ ਸਤੇਂਦਰ ਜੈਨ ਨੂੰ ਫਿਜ਼ੀਓਥੈਰੇਪੀ ਦਿੱਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਵੇਂ ਖੁਲਾਸੇ ਤੋਂ ਬਾਅਦ ਇਸ ਸਾਲ ਹੋਣ ਵਾਲਿਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੀ ਸਿਆਸਤ ਇੱਕ ਵਾਰ ਫ਼ਿਰ ਤੋਂ ਗਰਮ ਹੋ ਸਕਦੀਆਂ ਹਨ।  

Trending news