ਗਰਲਫ੍ਰੈਂਡ ਨੇ ਤੋੜੀ ਦੋਸਤੀ! ਬੁਆਏਫ੍ਰੈਂਡ ਨੇ ਸ਼ਰੇਆਮ ਚਾਕੂ ਨਾਲ ਕੀਤਾ ਵਾਰ
Advertisement

ਗਰਲਫ੍ਰੈਂਡ ਨੇ ਤੋੜੀ ਦੋਸਤੀ! ਬੁਆਏਫ੍ਰੈਂਡ ਨੇ ਸ਼ਰੇਆਮ ਚਾਕੂ ਨਾਲ ਕੀਤਾ ਵਾਰ

Delhi Crime News: ਦਿੱਲੀ ਵਿੱਚ ਔਰਤਾਂ ਅਤੇ ਲੜਕੀਆਂ ਨਾਲ ਇੱਕ ਤੋਂ ਬਾਅਦ ਇੱਕ ਅਪਰਾਧਿਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਆਦਰਸ਼ ਨਗਰ ਇਲਾਕੇ 'ਚ ਪ੍ਰੇਮਿਕਾ ਨੇ ਦੋਸਤੀ ਤੋੜ ਦਿੱਤੀ ਜਿਸ ਤੋਂ ਬਾਅਦ ਫਿਰ ਪ੍ਰੇਮੀ ਨੇ ਸ਼ਰੇਆਮ ਉਸ 'ਤੇ ਚਾਕੂ ਨਾਲ ਵਾਰ ਕਰ ਦਿੱਤਾ। 

 

 

ਗਰਲਫ੍ਰੈਂਡ ਨੇ ਤੋੜੀ ਦੋਸਤੀ! ਬੁਆਏਫ੍ਰੈਂਡ ਨੇ ਸ਼ਰੇਆਮ ਚਾਕੂ ਨਾਲ ਕੀਤਾ ਵਾਰ

Delhi Crime News: ਦਿੱਲੀ 'ਚ ਰੋਜਾਨਾ ਬੇਹੱਦ ਦਰਦਨਾਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦਿੱਲੀ ਵਿਚ ਆਫਤਾਬ ਪੂਨਾਵਾਲਾ ਅਤੇ ਸ਼ਰਧਾ ਵਾਕਰ ਦਾ ਮਾਮਲਾ ਸੁਲਝਿਆ ਨਹੀਂ ਸੀ ਕਿ ਹੁਣ ਦਿੱਲੀ ਦੇ ਆਦਰਸ਼ ਨਗਰ ਇਲਾਕੇ 'ਚ ਬੁਆਏਫ੍ਰੈਂਡ ਨੇ ਸ਼ਰੇਆਮ ਗਰਲਫ੍ਰੈਂਡ ਦਾ ਚਾਕੂ ਨਾਲ ਵਾਰ ਕੀਤਾ। ਦੱਸ ਦੇਈਏ ਕਿ ਇਹ ਕੁੜੀ 21 ਸਾਲਾ ਸੀ ਅਤੇ ਪ੍ਰੇਮਿਕਾ ਨਾਲ ਪ੍ਰੇਮ ਸਬੰਧਾਂ ਹੋਣ ਕਰਕੇ ਗੁੱਸੇ 'ਚ ਆ ਕੇ ਗਰਲਫ੍ਰੈਂਡ ਨੇ ਦੋਸਤੀ ਤੋੜ ਦਿੱਤੀ। ਇਸ ਤੋਂ ਬਾਅਦ ਪ੍ਰੇਮੀ ਨੇ ਗਰਲਫ੍ਰੈਂਡ ਦਾ ਵਾਰ-ਵਾਰ ਚਾਕੂ ਨਾਲ ਵਾਰ ਕਰ ਦਿੱਤਾ।  

ਇਸ ਤੋਂ ਬਾਅਦ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਵਿਅਕਤੀ ਦਾ ਨਾਮ ਸੁਖਵਿੰਦਰ ਹੈ ਅਤੇ ਉਹ ਕਥਿਤ ਤੌਰ 'ਤੇ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸਦੀ ਪ੍ਰੇਮਿਕਾ ਨੇ (Delhi Crime News)ਉਸ ਨਾਲ ਬ੍ਰੇਕਅੱਪ ਕਰ ਲਿਆ ਹੈ।

ਇਹ ਵੀ ਪੜ੍ਹੋ: ਸੋਨਮ ਕਪੂਰ ਨੇ ਮੁੰਬਈ 'ਚ ਵੇਚਿਆ ਆਪਣਾ ਲਗਜ਼ਰੀ ਘਰ, ਕਮਾਏ ਕਰੋੜਾਂ ਦਾ ਮੁਨਾਫਾ

ਦੋਸਤੀ ਟੁੱਟਣ ਕਾਰਨ ਸੁਖਵਿੰਦਰ ਨੇ ਪ੍ਰੇਮਿਕਾ ਨੂੰ ਦਿਨ ਦਿਹਾੜੇ ਪੰਜ ਤੋਂ ਛੇ ਵਾਰ ਚਾਕੂ ਮਾਰ ਕੇ (Delhi Crime News)ਫ਼ਰਾਰ ਹੋ ਗਿਆ। ਮੁਲਜ਼ਮ ਸੁਖਵਿੰਦਰ ਸਿੰਘ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਕੇਸ ਦਰਜ ਕੀਤਾ ਗਿਆ ਸੀ।

ਖਬਰਾਂ ਮੁਤਾਬਕ ਦੋਵੇਂ ਇਕ-ਦੂਜੇ ਦੇ ਚੰਗੇ ਦੋਸਤ ਸਨ, ਸੁਖਵਿੰਦਰ ਸਿੰਘ ਦੀ ਉਸ ਲੜਕੀ ਨਾਲ ਕਈ ਸਾਲਾਂ ਤੋਂ ਦੋਸਤੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਦੋਸਤੀ 'ਚ ਖਟਾਸ ਆ ਗਈ ਸੀ ਅਤੇ ਲੜਕੀ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਇਸ ਤੋਂ ਗੁੱਸੇ 'ਚ ਆ ਕੇ ਨੌਜਵਾਨ ਨੇ (Boyfriend Attacks Girl) ਉਸ 'ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਗੌਰਤਲਬ ਹੈ ਕਿ ਹਾਲ ਹੀ ਵਿਚ ਨਵੇਂ ਸਾਲ ਮੌਕੇ ਕਾਰ ਵਿੱਚ ਸਵਾਰ 5 ਲੜਕਿਆਂ ਨੇ ਇੱਕ ਲੜਕੀ ਨੂੰ ਆਪਣੀ ਕਾਰ ਵਿੱਚ ਚਾਰ ਕਿਲੋਮੀਟਰ ਤੱਕ ਸੜਕ 'ਤੇ ਘਸੀਟਿਆ। ਇਸ ਕਾਰਨ ਲੜਕੀ ਦੀ ਮੌਤ ਹੋ ਗਈ। ਰਾਜਧਾਨੀ ਦਿੱਲੀ ਵਿੱਚ ਵਾਪਰੀ ਇਸ ਘਟਨਾ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਸੂਚਨਾ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਉਥੇ ਇਕ ਲੜਕੀ ਖੂਨ ਨਾਲ ਲੱਥਪੱਥ (Delhi Girl accident news)ਹਾਲਤ 'ਚ ਪਈ ਸੀ। 

Trending news