ਅੱਜ ਭਾਖੜਾ ਦੀ 59ਵੀਂ ਵਰੇਗੰਢ ਹੈ ਅੱਜ ਹੀ ਦੇ ਦਿਨ ਭਾਖੜਾ ਡੈਮ ਲੋਕ ਅਰਪਣ ਕੀਤਾ ਗਿਆ ਸੀ।1948 ਤੋਂ ਇਸ ਬੰਨ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ।
Trending Photos
ਬਿਮਲ ਸ਼ਰਮਾ/ ਨੰਗਲ: ਭਾਖੜਾ ਡੈਮ ਅੱਜ 59 ਸਾਲ ਦਾ ਹੋ ਗਿਆ ਹੈ। ਅੱਜ ਹੀ ਦੇ ਦਿਨ 22 ਅਕਤੂਬਰ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਾਸ਼ਟਰ ਨੂੰ ਸਮਰਪਿਤ ਕਰ ਹਰੀ ਕ੍ਰਾਂਤੀ ਦਾ ਸੁਪਨਾ ਸੱਚ ਕੀਤਾ ਸੀ। ਬੀ. ਬੀ. ਐਮ. ਬੀ. ਦੇ ਆਫ਼ੀਸਰਾਂ ਵਲੋਂ ਅੱਜ ਦੇ ਦਿਨ ਨੂੰ ਮਨਾਉਣ 'ਤੇ ਡੈਮ ਬਣਾਉਣ ਵਿੱਚ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਵਰਕਰਾਂ ਤੇ ਅਧਿਕਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੇ ਓਹਨਾ ਨੂੰ ਯਾਦ ਕੀਤਾ ਜਾਂਦਾ ਹੈ। ਅੱਜ ਬੀ. ਬੀ. ਐਮ. ਬੀ. ਚੇਅਰਮੈਨ ਅਤੇ ਹੋਰ ਅਧਿਕਾਰੀਆਂ ਵੱਲੋਂ ਜਿੱਥੇ ਡੈਮ ਬਣਾਉਣ ਵੇਲੇ ਸ਼ਹੀਦ ਹੋਏ ਵਰਕਰਾਂ ਨੂੰ ਸ਼ਹੀਦ ਸਮਾਰਕ ਤੇ ਜਾ ਕੇ ਸ਼ਰਧਾਂਜਲੀ ਦਿੱਤੀ ਗਈ ਓਥੇ ਹੀ ਫਿੱਟ ਇੰਡੀਆ ਦੇ ਤਹਿਤ ਵਰਕਰਾਂ ਦੇ ਦੌੜ ਮੁਕਾਬਲੇ ਵੀ ਕਰਵਾਏ ਗਏ।
ਦੇਸ਼ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਜਿੱਥੇ ਪੰਜਾਬ ਦੇ ਕਿਸਾਨਾਂ ਦਾ ਯੋਗਦਾਨ ਰਿਹਾ ਓਥੇ ਹੀ ਭਾਖੜਾ ਡੈਮ ਦੀ ਵੀ ਅਹਿਮ ਭੂਮਿਕਾ ਰਹੀ। ਅੱਜ ਡੈਮ ਬਣਾਉਣ ਵਿਚ ਆਪਣੀਆਂ ਜਾਨਾਂ ਗਵਾ ਚੁੱਕੇ ਵਰਕਰਾਂ ਤੇ ਅਧਿਕਾਰੀਆਂ ਨੂੰ ਯਾਦ ਕਰਨ ਤੇ ਸ਼ਰਧਾਂਜਲੀ ਦੇਣ ਦੇ ਲਈ ਬੀ. ਬੀ. ਐਮ. ਬੀ. ਅਧਿਕਾਰੀ ਭਾਖੜਾ ਟ੍ਰੇਨ 'ਤੇ ਸਵਾਰ ਹੋ ਕੇ ਭਾਖੜਾ ਡੈਮ ਪਹੁੰਚੇ। ਭਾਖੜਾ ਡੈਮ ਦੇ ਪਿੱਛੇ ਬਣੀ ਝੀਲ ਦਾ ਨਾਮ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ " ਗੋਬਿੰਦ ਸਾਗਰ ਝੀਲ " ਰੱਖਿਆ ਗਿਆ ਹੈ। ਇਸ ਝੀਲ ’ਚ ਮਾਨਸਰੋਵਰ ਝੀਲ, ਬਰਫ਼ ਤੋਂ ਪਿਘਲਿਆ ਹੋਇਆ ਪਾਣੀ 'ਤੇ ਵਰਖਾ ਦੇ ਪਾਣੀ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ’ਚ 50-60 ਫ਼ੀਸਦੀ ਪਾਣੀ ਬਰਫ਼ ਪਿਘਲਣ ਨਾਲ ਇਕੱਠਾ ਹੁੰਦਾ ਹੈ। ਭਾਖੜਾ ਡੈਮ ਦੇ 1680 ਫੁੱਟ ਤਕ ਪਾਣੀ ਦਾ ਪੱਧਰ ਹੋ ਜਾਣ ’ਤੇ ਇਹ ਡੈਮ ਦੋ ਇੰਚ ਝੁਕ ਜਾਂਦਾ ਹੈ ਤੇ ਇਸ ਪੱਧਰ ਤਕ ਹੋ ਜਾਣ ’ਤੇ ਗੋਬਿੰਦ ਸਾਗਰ ਝੀਲ ’ਚ ਲਗਭਗ 93400 ਲੱਖ ਘਣ ਮੀਟਰ ਪਾਣੀ ਜਮ੍ਹਾ ਕੀਤਾ ਜਾ ਸਕਦਾ ਹੈ।ਭਾਖੜਾ ਡੈਮ ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੈ। ਜਿਸ ਸਮੇਂ ਭਾਖੜਾ ਬੰਨ੍ਹ ਦਾ ਨਿਰਮਾਣ ਪੂਰਾ ਹੋਇਆ ਸੀ, ਉਸ ਸਮੇਂ ਇਹ ਏਸ਼ੀਆ ਮਹਾਦੀਪ ਦਾ ਸਭ ਤੋਂ ਉੱਚਾ ਬੰਨ੍ਹ ਸੀ। ਭਾਖੜਾ ਡੈਮ ਵਿਖੇ ਲਗਪਗ 1500 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੂੰ ਭਾਖੜਾ ਡੈਮ ਨਾਲ ਇੰਨਾ ਲਗਾਓ ਸੀ ਕਿ ਉਹ ਇਸ ਡੈਮ ਦੇ ਬਣਨ ਸਮੇਂ ਤੋਂ ਲੈ ਕੇ ਪੂਰਾ ਹੋਣ ਤਕ ਦੇ ਸਮੇਂ ਦੌਰਾਨ ਤੇਰਾਂ ਵਾਰ ਇੱਥੇ ਆਏ। ਇਸ ਡੈਮ ’ਤੇ ਨਿਰਮਾਣ ਸਮੇਂ ਦਿਨ-ਰਾਤ ਕੰਮ ਚੱਲਦਾ ਰਿਹਾ।
ਦੱਸਿਆ ਜਾਂਦਾ ਹੈ ਇਸ ਡੈਮ ਦੇ ਨਿਰਮਾਣ ’ਚ ਇਕ ਲੱਖ ਟਨ ਸਰੀਆ ਤੇ ਇੰਨਾ ਹੀ ਸੀਮਿੰਟ ਤੇ ਏਨੀ ਮਾਤਰਾ ’ਚ ਹੀ ਕੰਕਰੀਟ ਵਰਤੀ ਗਈ। ਇਸ ਡੈਮ ਦੀ ਨੀਂਹ ਪੁੱਟਣ ਤੇ ਬਣਾਉਣ ਲਈ ਲਗਭਗ ਚਾਰ ਸਾਲ ਦਾ ਸਮਾਂ ਲੱਗਿਆ। ਇਹ ਬੰਨ੍ਹ ਸਮੁੰਦਰ ਤਲ ਤੋਂ 518.16 ਮੀਟਰ ਉਚਾਈ ’ਤੇ ਸਥਿਤ ਹੈ। ਡੈਮ ਨੂੰ ਬਣਾਉਣ ਵਿੱਚ 298.90 ਕਰੋੜ ਦੀ ਲਾਗਤ ਆਈ ਸੀ । ਨਿਰਮਾਣ ਵਿੱਚ ਕੁੱਲ 13000 ਮਜ਼ਦੂਰਾਂ ਅਤੇ 3000 ਇੰਜੀਨੀਅਰਾਂ ਨੇ ਦਿਨ ਰਾਤ ਕੰਮ ਕੀਤਾ ਸੀ। ਭਾਖੜਾ ਡੈਮ ਜਿੱਥੇ ਪੰਜਾਬ ਹਰਿਆਣਾ ਹਿਮਾਚਲ ਤੇ ਦਿੱਲੀ ਤੱਕ ਬਿਜਲੀ ਪਹੁੰਚਾਉਂਦਾ ਹੈ ਓਥੇ ਹੀ 10 ਮਿਲੀਅਨ ਭੂੰਮੀ ਵੀ ਸਿੰਚਿਤ ਕਰਦਾ ਹੈ ਤੇ ਨਾਲ ਦੀ ਨਾਲ ਹੜਾਂ ਤੋਂ ਵੀ ਬਚਾਉਂਦਾ ਹੈ।
ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੀ ਭੰਡਾਰਣ ਸਮਰਥਾ 1680 ਫੁੱਟ ਹੈ ਮਗਰ ਇਸਨੂੰ 1682 ਫੁੱਟ ਤੱਕ ਵਧਾਇਆ ਵੀ ਜਾ ਸਕਦਾ ਹੈ। ਭਾਖੜਾ ਬੰਨ ਦੀ ਉਚਾਈ ਰਾਜਧਾਨੀ ਦਿੱਲੀ ਤੇ ਕੁਤਬ ਮੀਨਾਰ ਦੀ ਉਚਾਈ ਤੋਂ ਤਿੰਨ ਗੁਣਾ ਜ਼ਿਆਦਾ ਹੈ। ਭਾਖੜਾ ਡੈਮ ਦਾ ਨਾਂ ਭਾਖੜਾ ਪਿੰਡ ਦੇ ਨਾਂ ’ਤੇ ਪਿਆ ਹੈ। ਇਸ ਨੂੰ ਬਣਾਉਣ ਲਈ ਰੂਸ ਤੇ ਜਾਪਾਨ ਦੇਸ਼ਾਂ ਦੀ ਮਸ਼ੀਨਰੀ ਦਾ ਵੀ ਪ੍ਰਯੋਗ ਕੀਤਾ ਗਿਆ। ਭਾਖੜਾ ਡੈਮ ਦੇ ਨਿਰਮਾਣ ਸਮੇਂ ਸਖ਼ਤ ਪਹਾੜਾਂ ਨੂੰ ਤੋੜਨ ਲਈ ਵਿਸਫੋਟਕ ਸਮੱਗਰੀ ਦੀ ਵਰਤੋਂ ਵੀ ਕਰਨੀ ਪਈ। ਇਸ ਡੈਮ ਦੀ ਕਿਸਮ ਗੁਰੂਤਾਕਰਸ਼ਣ ’ਤੇ ਆਧਾਰਿਤ ਹੈ। ਇਸ ਦੀ ਉਚਾਈ 226 ਮੀਟਰ ਹੈ। ਇਸ ਦੀ ਦੀਵਾਰ 520 ਮੀਟਰ ਲੰਬੀ ਹੈ ਤੇ ਦੀਵਾਰ ਦੀ ਮੋਟਾਈ 9.1 ਮੀਟਰ ਹੈ। ਦੱਸਣਯੋਗ ਹੈ ਕਿ ਭਾਖੜਾ ਬੰਨ੍ਹ ਬਣਾਉਣ ਲਈ ਜਿੰਨੀ ਕੰਕਰੀਟ ਦੀ ਵਰਤੋਂ ਹੋਈ, ਉਸ ਨਾਲ ਸਮੁੱਚੇ ਸੰਸਾਰ ਦੀਆਂ ਸਾਰੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। ਇਸ ਦੇ ਨਿਰਮਾਣ ’ਚ ਉਪਯੋਗ ਕੀਤੀ ਗਈ ਕੰਕਰੀਟ ਦੀ ਮਾਤਰਾ ਨਾਲ ਧਰਤੀ ਦੀ ਭੂ-ਮੱਧ ਰੇਖਾ ’ਤੇ 2.44 ਮੀਟਰ ਚੌੜੀ ਸੜਕ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਭਾਖੜਾ ਬੰਨ੍ਹ ਦਾ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ ਚਾਲੀ ਸਾਲ ਤਕ ਤਾਂ ਇਸ ਡੈਮ ਨੂੰ ਬਣਾਉਣ ਬਾਰੇ ਅਧਿਐਨ ਚੱਲਦਾ ਰਿਹਾ। ਫਿਰ 1948 ’ਚ ਇਸ ਡੈਮ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ। ਇਸ ਨੂੰ ਬਣਾਉਣ ਲਈ ਲਗਭਗ 14 ਸਾਲ ਦਾ ਸਮਾਂ ਲੱਗਿਆ।
WATCH LIVE TV