ਸਾਬਕਾ MLA ਸਿਮਰਜੀਤ ਬੈਂਸ ਨੂੰ HC ਤੋਂ ਰੈਗੂਲਰ ਜ਼ਮਾਨਤ, ਬਲਾਤਕਾਰ ਮਾਮਲੇ ’ਚ ਫ਼ੈਸਲਾ ਆਉਣਾ ਬਾਕੀ
Advertisement

ਸਾਬਕਾ MLA ਸਿਮਰਜੀਤ ਬੈਂਸ ਨੂੰ HC ਤੋਂ ਰੈਗੂਲਰ ਜ਼ਮਾਨਤ, ਬਲਾਤਕਾਰ ਮਾਮਲੇ ’ਚ ਫ਼ੈਸਲਾ ਆਉਣਾ ਬਾਕੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਹੋਈ ਸੁਣਵਾਈ ਦੌਰਾਨ ਜ਼ਮਾਨਤ ਮਨਜ਼ੂਰ ਕਰ ਲਈ ਗਈ, ਜਦਕਿ ਬਲਾਤਕਾਰ ਦੇ ਮਾਮਲੇ ’ਚ ਫ਼ੈਸਲਾ ਆਉਣਾ ਅਜੇ ਬਾਕੀ ਹੈ। ਫਿਲਹਾਲ ਸਿਮਰਜੀਤ ਬੈਂਸ ਜੇਲ੍ਹ ’ਚ ਬੰਦ ਹਨ। 

ਸਾਬਕਾ MLA ਸਿਮਰਜੀਤ ਬੈਂਸ ਨੂੰ HC ਤੋਂ ਰੈਗੂਲਰ ਜ਼ਮਾਨਤ, ਬਲਾਤਕਾਰ ਮਾਮਲੇ ’ਚ ਫ਼ੈਸਲਾ ਆਉਣਾ ਬਾਕੀ

Simarjit Singh Bains News: ਲੋਕ ਇਨਸਾਫ਼ ਪਾਰਟੀ (Lok Insaf Party) ਦੇ ਮੁਖੀ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। 

ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਉਨ੍ਹਾਂ ਖ਼ਿਲਾਫ਼ ਇਰਾਦਾ-ਏ-ਕਤਲ (IPC 370) ਦੇ ਮਾਮਲੇ ’ਚ ਹੋਈ ਸੁਣਵਾਈ ਦੌਰਾਨ ਜ਼ਮਾਨਤ ਮਨਜ਼ੂਰ ਕਰ ਲਈ ਗਈ, ਜਦਕਿ ਬਲਾਤਕਾਰ ਦੇ ਮਾਮਲੇ ’ਚ ਫ਼ੈਸਲਾ ਆਉਣਾ ਅਜੇ ਬਾਕੀ ਹੈ। ਫਿਲਹਾਲ ਸਿਮਰਜੀਤ ਬੈਂਸ ਜੇਲ੍ਹ ’ਚ ਬੰਦ ਹਨ। 

ਦੱਸਣਯੋਗ ਹੈ ਕਿ ਸਿਮਰਜੀਤ ਬੈਂਸ ਅਤੇ ਕਾਂਗਰਸ ਦੇ ਉਮੀਦਵਾਰ ਕੰਵਲਜੀਤ ਸਿੰਘ ਕੜਵਲ ਦੇ ਸਮਰਥਕਾਂ ਵਿਚਾਲੇ ਵਿਧਾਨ ਸਭਾ ਚੋਣਾਂ 2022 ਦੌਰਾਨ ਵਿਵਾਦ ਹੋ ਗਿਆ ਸੀ। ਇਸ ਮਾਮਲੇ ’ਚ ਕੜਵਲ ਨੇ ਬੈਂਸ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਗੱਡੀ ਤੋੜਨ, ਫਾਇਰਿੰਗ ਕਰਨ ਸਣੇ ਹੋਰ ਗੰਭੀਰ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਥਾਣਾ ਸ਼ਿਮਲਾਪੁਰੀ ’ਚ ਸਿਮਰਜੀਤ ਬੈਂਸ ਅਤੇ ਉਸਦੇ ਭਰਾ ਸਣੇ ਸਮਰਥਾਂ ’ਤੇ ਮਾਮਲਾ ਦਰਜ ਕੀਤਾ ਗਿਆ ਸੀ। 

ਕੜਵਲ ਨਾਲ ਹੋਏ ਝਗੜੇ ’ਚ ਸਿਮਰਜੀਤ ਬੈਂਸ (Simarjit Singh Bains) ਦੁਆਰਾ ਹਾਈ ਕੋਰਟ ’ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। 

ਇਸ ਤੋਂ ਇਲਾਵਾ ਲੁਧਿਆਣਾ ਦੀ 44 ਸਾਲਾਂ ਔਰਤ ਨਾਲ ਬਲਾਤਕਾਰ ਮਾਮਲੇ ’ਚ ਸਿਮਰਜੀਤ ਬੈਂਸ ਮੁੱਖ ਮੁਲਜ਼ਮ ਹੈ। 16 ਜੁਲਾਈ, 2021 ਨੂੰ ਸਥਾਨਕ ਅਦਾਲਤ (Local Court) ਦੀਆਂ ਹਦਾਇਤਾਂ ’ਤੇ ਬੈਂਸ ਅਤੇ ਉਸਦੇ 2 ਭਰਾਵਾਂ ਸਣੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। 

ਬਲਾਤਕਾਰ ਮਾਮਲੇ ’ਚ ਕੇਸ ਦਰਜ ਹੋਣ ਉਪਰੰਤ ਜੁਲਾਈ, 2022 ’ਚ ਸਿਮਰਜੀਤ ਬੈਂਸ ਨੇ ਆਤਮ-ਸਮਰਪਣ ਕਰ ਦਿੱਤਾ ਸੀ। ਪੀੜਤਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਜਾਇਦਾਦ ਨਾਲ ਜੁੜੇ ਵਿਵਾਦ ’ਚ ਮਦਦ ਲਈ ਉਸਨੇ ਸਾਬਕਾ ਵਿਧਾਇਕ ਕੋਲ ਪਹੁੰਚ ਕੀਤੀ ਸੀ। ਜਿਸ ਤੋਂ ਬਾਅਦ ਮਦਦ ਕਰਨ ਦੇ ਬਹਾਨੇ ਵਿਧਾਇਕ ਬੈਂਸ ਨੇ ਉਸਨੇ ਕਈ ਵਾਰ ਉਸਦਾ ਸ਼ਰੀਰਕ ਸੋਸ਼ਣ ਕੀਤਾ। 

ਹਾਲਾਂਕਿ ਜਬਰ-ਜਿਨਾਹ ਦੇ ਮਾਮਲੇ ’ਚ ਫ਼ੈਸਲਾ ਆਉਣਾ ਅਜੇ ਬਾਕੀ ਹੈ। ਪਰ ਸਾਬਕਾ ਵਿਧਾਇਕ ਬੈਂਸ ਨੂੰ 8 ਫ਼ਰਵਰੀ, 2022 ਨੂੰ ਚੋਣਾਂ ’ਚ ਹੋਏ ਵਿਵਾਦ ਮਾਮਲੇ ’ਚ ਰੈਗੂਲਰ ਜ਼ਮਾਨਤ ਮਿਲ ਗਈ ਹੈ।

ਇਹ ਵੀ ਪੜ੍ਹੋ: 'ਭਾਰਤ ਜੋੜੋ ਯਾਤਰਾ' ’ਤੇ ਹਰਿਆਣਾ ਦੇ ਮੰਤਰੀ ਦਾ ਤੰਜ, "ਇੱਥੇ ਤਾਂ ਇੱਕ ਕੁੱਤਾ ਵੀ ਨਹੀਂ ਭੌਂਕਿਆ" 

 

Trending news