Shiromani Akali Dal: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ-ਅਕਾਲੀ ਆਗੂ
Advertisement
Article Detail0/zeephh/zeephh2324560

Shiromani Akali Dal: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ-ਅਕਾਲੀ ਆਗੂ

Shiromani Akali Dal: ਫਰੀਦਕੋਟ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖੜ੍ਹੀ ਨਜ਼ਰ ਆ ਰਹੀ ਹੈ।

Shiromani Akali Dal: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ-ਅਕਾਲੀ ਆਗੂ

Shiromani Akali Dal: ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਵਾਲ ਉਠਾਏ ਜਾ ਰਹੇ ਹਨ ਤੇ ਪਾਰਟੀ ਦੇ ਕੁਝ ਸੀਨੀਅਰ ਆਗੂ ਆਪਣਾ ਵੱਖ ਧੜਾ ਬਣਾ ਕੇ ਪਾਰਟੀ ਪ੍ਰਧਾਨ ਖਿਲਾਫ ਆਪਣੀ ਭੜਾਸ ਕੱਢ ਰਹੇ ਹਨ ਉਥੇ ਹੀ ਜ਼ਿਲ੍ਹਾ ਫਰੀਦਕੋਟ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖੜ੍ਹੀ ਨਜ਼ਰ ਆ ਰਹੀ ਹੈ।

ਅੱਜ ਕੋਟਕਪੂਰਾ ਵਿੱਚ ਪਾਰਟੀ ਦੇ ਕੋਰ ਕਮੇਟੀ ਮੈਂਬਰ ਮਨਤਾਰ ਸਿੰਘ ਬਾਰੜ ਦੇ ਘਰ ਜ਼ਿਲ੍ਹਾ ਫਰੀਦਕੋਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਲਗਭਗ ਸਾਰੇ ਵਿੰਗਾਂ ਦੇ ਜ਼ਿਲ੍ਹਾ, ਸ਼ਹਿਰ ਤੇ ਸਰਕਲਾਂ ਦੇ ਪ੍ਰਧਾਨਾਂ ਦੀ ਅਹਿਮ ਮੀਟਿੰਗ ਹੋਈ। ਇਸ ਵਿੱਚ ਪਾਰਟੀ ਦੇ ਤਿੰਨਾਂ ਹਲਕਿਆਂ ਦੇ ਸੇਵਾਦਾਰ ਅਤੇ 2 ਐਸਜੀਪੀਸੀ ਮੈਂਬਰ ਪਹੁੰਚੇ।

ਇਸ ਮੌਕੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਬੂਲਦਿਆ ਕਿਹਾ ਕਿ ਜਿੰਨੀ ਮਿਹਨਤ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਤਰੱਕੀ ਲਈ ਕਰ ਰਹੇ ਹਨ ਉਹ ਸ਼ਲਾਘਾਯੋਗ ਹੈ। 
ਉਨ੍ਹਾਂ ਨੇ ਕਿਹਾ ਕਿ ਜੋ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ ਖ਼ਰਾਬ ਪ੍ਰਦਰਸ਼ਨ ਕੀਤਾ ਹੈ। ਉਸ ਦਾ ਮਤਲਬ ਇਹ ਨਹੀਂ ਕਿ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ। ਇਸ ਦਾ ਕਾਰਨ ਇਹ ਸੀ ਕਿ ਇਸ ਵਾਰ ਲੋਕ ਸਭਾ ਚੋਣਾਂ ਸਿਰਫ ਦੋ ਹੀ ਮੁੱਦਿਆਂ ਉਤੇ ਵੋਟਿੰਗ ਹੋਈ ਹੈ। ਇੱਕ ਮੋਦੀ ਨੂੰ ਹਰਾਉਣ ਲਈ ਤੇ ਦੂਜੀ ਮੋਦੀ ਨੂੰ ਜਿਤਾਉਣ ਲਈ।

ਇਸ ਲਈ ਲੋਕਾਂ ਨੇ ਜਾਂ ਤਾਂ ਮੋਦੀ ਨੂੰ ਵੋਟ ਪਾਈ ਹੈ ਜਾਂ ਇੰਡੀਆ ਗਠਜੋੜ ਨੂੰ ਪਾਈ। ਉਨ੍ਹਾਂ ਕਿਹਾ ਕਿ ਅਸੀਂ ਕਿਸ ਦੇ ਪੱਖ ਵਿੱਚ ਖੜ੍ਹੇ ਹਾਂ ਇਸ ਬਾਰੇ ਦੱਸਣ ਲਈ ਅਸੀਂ ਨਾਕਾਮ ਰਹੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦਾ ਕਾਰਨ ਰਿਹਾ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਪਾਰਟੀ ਪ੍ਰਧਾਨ ਉਤੇ ਉਂਗਲ ਉਠਾ ਰਹੇ ਹਨ। ਸਭ ਤੋਂ ਵੱਧ ਖੋਰਾ ਪਾਰਟੀ ਨੂੰ ਉਨ੍ਹਾਂ ਨੇ ਹੀ ਲਗਾਇਆ ਹੈ।

ਉਨ੍ਹਾਂ ਕਿਹਾ ਕਿ ਇਹ ਆਗੂ ਭਾਈ ਭਤੀਜਿਆਂ ਨੂੰ ਚੋਣਾਂ ਲੜਾ ਕੇ ਪਾਰਟੀ ਸਿਧਾਂਤਾਂ ਦੇ ਉਲਟ ਇੱਕ ਪਰਿਵਾਰ ਵਿੱਚ 2-2 ਟਿਕਟਾਂ ਲੈ ਕੇ ਪਹਿਲਾਂ 2012 ਦੀਆਂ ਚੋਣਾਂ ਲੜੀਆਂ, 2014 ਦੀਆਂ ਲੜੀਆਂ-2019 ਦੀਆਂ ਲੜੀਆਂ 2022 ਦੀਆਂ ਲੜੀਆਂ ਤੇ ਹੁਣ 2027 ਦੀਆਂ ਵੀ ਲੜੀਆਂ ਉਦੋਂ ਪਾਰਟੀ ਵੀ ਠੀਕ ਸੀ। ਪ੍ਰਧਾਨ ਵੀ ਠੀਕ ਸੀ ਹੁਣ ਪਾਰਟੀ ਪ੍ਰਧਾਨ ਮਾੜਾ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ।

ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੂੰ ਜੂਨ ਮਹੀਨੇ 'ਚ ਰਜਿਸਟਰੀਆਂ ਤੋਂ ਆਮਦਨ 'ਚ ਰਿਕਾਰਡ 42 ਫ਼ੀਸਦੀ ਵਾਧਾ-ਜਿੰਪਾ

Trending news