Shehnaaz Gill ਨੇ ਫ਼ਿਲਮ 'Govinda Mera Naam' ਦੇ ਗੀਤ 'ਤੇ Vicky Kaushal ਨਾਲ ਕੀਤਾ ਡਾਂਸ, ਲੋਕਾਂ ਨੇ ਕੀਤੀ ਵਾਹ-ਵਾਹੀ
Advertisement
Article Detail0/zeephh/zeephh1473032

Shehnaaz Gill ਨੇ ਫ਼ਿਲਮ 'Govinda Mera Naam' ਦੇ ਗੀਤ 'ਤੇ Vicky Kaushal ਨਾਲ ਕੀਤਾ ਡਾਂਸ, ਲੋਕਾਂ ਨੇ ਕੀਤੀ ਵਾਹ-ਵਾਹੀ

ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਸ਼ਹਿਨਾਜ਼ ਗਿੱਲ ਅਤੇ ਵਿੱਕੀ ਕੌਸ਼ਲ ਨੇ ਇੱਕ ਤਸਵੀਰ ਲਈ ਇੱਕਠੇ ਪੋਜ਼ ਕੀਤਾ ਸੀ 

 

Shehnaaz Gill ਨੇ ਫ਼ਿਲਮ 'Govinda Mera Naam' ਦੇ ਗੀਤ 'ਤੇ Vicky Kaushal ਨਾਲ ਕੀਤਾ ਡਾਂਸ, ਲੋਕਾਂ ਨੇ ਕੀਤੀ ਵਾਹ-ਵਾਹੀ

Shehnaaz Gill and Vicky Kaushal dance video: ਬਾਲੀਵੁੱਡ ਦੇ ਅਦਾਕਾਰ ਵਿੱਕੀ ਕੌਸ਼ਲ (Vicky Kaushal) ਇਨ੍ਹੀ ਦਿਨੀ ਆਪਣੀ ਆਉਣ ਵਾਲੀ ਫਿਲਮ 'ਗੋਵਿੰਦਾ ਨਾਮ ਮੇਰਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ ਅਤੇ ਇਸੇ ਫਿਲਮ ਦੀ ਪ੍ਰਮੋਸ਼ਨ ਲਈ ਵਿੱਕੀ ਵੱਖ-ਵੱਖ ਸ਼ੋਅਜ਼ 'ਤੇ ਦਿਖਾਈ ਦੇ ਰਹੇ ਹਨ। ਹਾਲ ਹੀ ਦੇ ਵਿੱਚ ਵਿੱਕੀ ਕੌਸ਼ਲ ਸ਼ਹਿਨਾਜ਼ ਗਿੱਲ (Shehnaaz Gill) ਵੱਲੋਂ ਹੋਸਟ ਕੀਤੇ ਜਾ ਰਹੇ ਇੱਕ ਸ਼ੋਅ ਵਿੱਚ ਨਜ਼ਰ ਆਏ ਅਤੇ ਇਸ ਮੌਕੇ ਦੋਵਾਂ ਨੇ ਨਾਂ ਸਿਰਫ਼ ਗੱਲਬਾਤ ਕੀਤੀ ਸਗੋਂ 'Govinda Naam Mera' ਦੇ ਇੱਕ ਗੀਤ 'ਤੇ ਡਾਂਸ ਵੀ ਕੀਤਾ। 

ਫਿਲਮ 'Govinda Naam Mera' ਦੇ ਗੀਤ 'ਸ਼ਰਾਬੀ' 'ਤੇ Shehnaaz Gill ਅਤੇ Vicky Kaushal ਨੇ ਇੱਕ ਪਿਆਰਾ ਜਿਹਾ ਡਾਂਸ ਕੀਤਾ ਅਤੇ ਵੀਡੀਓ 'ਚ ਦੋਵੇਂ ਇੱਕੋ ਰੰਗ ਦੇ ਕੱਪੜਿਆਂ 'ਚ ਟਵਿਨਿੰਗ ਕਰ ਰਹੇ ਹਨ। ਕੈਪਸ਼ਨ 'ਚ ਸ਼ਹਿਨਾਜ਼ ਨੇ ਲਿਖਿਆ ਕਿ, ''ਇਹ ਖੂਬਸੂਰਤ ਗੀਤ ਹੈ ਅਤੇ ਇਸ 'ਤੇ ਡਾਂਸ ਕਰਨਾ ਪਿਆ।''
 
ਇੰਟਰਵਿਊ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਵਿੱਕੀ ਕੌਸ਼ਲ ਦੀ ਤਾਰੀਫ਼ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ “ਬਹੁਤ ਘੱਟ ਹੀ ਤੁਸੀਂ ਕਿਸੇ ਅਜਿਹੇ ਸਿਤਾਰੇ ਨੂੰ ਮਿਲਦੇ ਹੋ ਜੋ ਤੁਹਾਨੂੰ ਮਹਿਸੂਸ ਕਰਾਉਂਦਾ ਹੈ ਕਿ ਤੁਸੀਂ ਉਨ੍ਹਾਂ ਵਿੱਚੋਂ ਇੱਕ ਹੋ। ਬਹੁਤ ਘੱਟ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਇਸ ਵਿਅਕਤੀ ਅਤੇ ਉਸਦੇ ਪਰਿਵਾਰ ਨੂੰ ਉਮਰਾਂ ਤੋਂ ਜਾਣਦੇ ਹੋ। ਬਹੁਤ ਘੱਟ, ਤੁਹਾਡੀ ਦੂਜੀ ਮੁਲਾਕਾਤ ਵਿੱਚ, ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ ਜਿਵੇਂ ਉਹ ਪਰਿਵਾਰ ਹੈ।"

Shehnaaz Gill and Vicky Kaushal dance video: 

ਉਨ੍ਹਾਂ ਹੋਰ ਲਿਖਿਆ ਕਿ "ਮੇਰਾ ਅੰਦਾਜ਼ੇ ਨਾਲ ਇਹੀ ਇੱਕ ਸੱਚੇ ਸਿਤਾਰੇ ਦੀ ਪਛਾਣ ਹੈ। ਵਿੱਕੀ ਕੌਸ਼ਲ, ਮੈਂ ਤੁਹਾਨੂੰ ਇੱਕ ਵਾਰ ਫ਼ਿਰ ਮਿਲ ਕੇ ਬਹੁਤ ਖੁਸ਼ ਹਾਂ ਅਤੇ ਅੱਜ ਦੀ ਗੱਲਬਾਤ ਸਿਰਫ਼ ਗੱਲਬਾਤ ਨਹੀਂ ਸਗੋਂ ਉਸ ਤੋਂ ਵੱਧ ਸੀ... ਮੈਂ ਤੁਹਾਡੀ ਸਫ਼ਲਤਾ, ਚੰਗੀ ਸਿਹਤ ਅਤੇ ਸਕਾਰਾਤਮਕਤਾ ਲਈ ਅਰਦਾਸ ਕਰਦੀ ਹਾਂ। 'ਗੋਵਿੰਦਾ ਨਾਮ ਮੇਰਾ' ਲਈ ਸ਼ੁਭਕਾਮਨਾਵਾਂ। ਵਾਹਿਗੁਰੂ ਮਿਹਰ ਕਰੇ। ਤੁਹਾਦੀ ਫਿਲਮ ਸੁਪਰਹਿੱਟ ਹੋਵੇ।" 

ਹੋਰ ਪੜ੍ਹੋ: UK E-Visa news: ਭਾਰਤ ਵੱਲੋਂ ਬ੍ਰਿਟਿਸ਼ ਯਾਤਰੀਆਂ ਲਈ e-visa ਪ੍ਰਕਿਰਿਆ ਨੂੰ ਕੀਤਾ ਗਿਆ ਬਹਾਲ

ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਸ਼ਹਿਨਾਜ਼ ਗਿੱਲ ਅਤੇ ਵਿੱਕੀ ਕੌਸ਼ਲ ਨੇ ਇੱਕ ਤਸਵੀਰ ਲਈ ਇੱਕਠੇ ਪੋਜ਼ ਕੀਤਾ ਸੀ ਅਤੇ ਸ਼ਹਿਨਾਜ਼ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ ਕਿ, "ਹੁਣ ਬਣੀ ਨਾ ਗਲ ... 2 ਪੰਜਾਬੀ ਇੱਕ ਫਰੇਮ ਵਿੱਚ।"

ਹੋਰ ਪੜ੍ਹੋ: NRI ਨੌਜਵਾਨ ਨੇ ਲੱਖਾਂ ਰੁਪਏ ਕੋਲੋ ਲਗਾ ਕੇ ਬਦਲੀ ਪਿੰਡ ਦੀ ਨੁਹਾਰ, ਹਰ ਕੋਈ ਕਰ ਰਿਹਾ ਪ੍ਰਸ਼ੰਸ਼ਾ

Trending news