ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਦਲਜੀਤ ਕੌਰ ਕਰਵਾਉਣ ਜਾ ਰਹੀ ਹੈ ਦੂਜਾ ਵਿਆਹ
Advertisement
Article Detail0/zeephh/zeephh1557847

ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਦਲਜੀਤ ਕੌਰ ਕਰਵਾਉਣ ਜਾ ਰਹੀ ਹੈ ਦੂਜਾ ਵਿਆਹ

ਇਸ ਤੋਂ ਪਹਿਲਾਂ ਦਲਜੀਤ ਕੌਰ ਬਿੱਗ ਬੌਸ 16 ਦੇ ਪ੍ਰਤੀਭਾਗੀ ਸ਼ਾਲਿਨ ਭਨੋਟ ਦੇ ਨਾਲ ਵਿਆਹੀ ਹੋਈ ਸੀ ਹਾਲਾਂਕਿ ਕਿਸੇ ਕਾਰਨ ਕਰਕੇ ਉਨ੍ਹਾਂ ਦਾ ਵਿਆਹ ਕਾਮਯਾਬ ਨਹੀਂ ਰਿਹਾ ਅਤੇ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ।

ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਦਲਜੀਤ ਕੌਰ ਕਰਵਾਉਣ ਜਾ ਰਹੀ ਹੈ ਦੂਜਾ ਵਿਆਹ

Shalin Bhanot ex-wife Dalljiet Kaur second marriage with Nikhil Patel news: ਇੰਨੀ ਦਿਨੀਂ ਬਾਲੀਵੁੱਡ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਾਲ ਹੀ ਵਿੱਚ ਭਾਰਤ ਦੇ ਕ੍ਰਿਕੇਟਰ ਕੇਏਲ ਰਾਹੁਲ ਅਤੇ ਸੁਨੀਲ ਸ਼ੇੱਟੀ ਦੀ ਧੀ ਅਥੀਆ ਦਾ ਵਿਆਹ ਹੋਇਆ, ਉਸ ਤੋਂ ਬਾਅਦ ਹੁਣ ਕਿਰਿਆ ਅਡਵਾਨੀ ਅਤੇ ਸਿਧਾਰਥ ਮਲਹੋਤਰਾ, ਅਤੇ ਕਰਨ ਔਜਲਾ ਤੇ ਪਲਕ ਦਾ ਵਿਆਹ ਹੋਣ ਵਾਲਾ ਹੈ। ਇਸ ਦੌਰਾਨ ਬਿਗ ਬੌਸ 16 ਦੇ ਕੰਟੈਸਟੰਟ ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਦਲਜੀਤ ਕੌਰ ਨਿਖਿਲ ਪਟੇਲ ਨਾਲ ਆਪਣਾ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ। 

ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਦਲਜੀਤ ਕੌਰ ਅਤੇ ਨਿਖਿਲ ਪਟੇਲ ਦੇ ਵਿਆਹ (Shalin Bhanot ex-wife Dalljiet Kaur second marriage with Nikhil Patel news) ਦੀਆਂ ਖ਼ਬਰਾਂ ਲਗਾਤਾਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਦਲਜੀਤ ਕੌਰ ਬ੍ਰਿਟੇਨ ਦੇ ਨਿਖਿਲ ਪਟੇਲ ਨਾਲ ਵਿਆਹ ਕਰਵਾਏਗੀ ਅਤੇ ਵਿਆਹ ਤੋਂ ਬਾਅਦ ਵਿਦੇਸ਼ ‘ਚ ਹੀ ਸੈਟਲ ਹੋਵੇਗੀ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਮਾਰਚ ‘ਚ ਹੋਵੇਗਾ। ਦੂਜੇ ਪਾਸੇ ਦੱਸ ਦਈਏ ਕਿ ਨਿਖਿਲ ਪਟੇਲ ਬ੍ਰਿਟੇਨ ਦਾ ਹੀ ਰਹਿਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਦਲਜੀਤ ਕੌਰ ਵੱਲੋਂ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਨਿਖਿਲ ਨਾਲ ਆਪਣੇ ਰਿਲੇਸ਼ਨਸ਼ਿਪ ਬਾਰੇ ਗੱਲ ਕੀਤੀ ਗਈ ਸੀ। 

ਇਹ ਵੀ ਪੜ੍ਹੋ: Sapna Choudhary news: ਸਪਨਾ ਚੌਧਰੀ ਦੇ ਖਿਲਾਫ ਮਾਮਲਾ ਦਰਜ, ਭਾਬੀ ਵੱਲੋਂ ਦਾਜ ਮੰਗਣ ਦੇ ਲਾਏ ਦੋਸ਼

ਇਸ ਦੌਰਾਨ ਦਲਜੀਤ ਨੇ ਕਿਹਾ ਸੀ ਕਿ ਨਿਖਿਲ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਬੀਤੇ ਸਾਲ ਇੱਕ ਦੋਸਤ ਦੀ ਪਾਰਟੀ ‘ਚ ਹੋਈ ਸੀ ਜਿੱਥੇ ਉਸ ਨੂੰ ਪਤਾ ਲੱਗਿਆ ਸੀ ਕਿ ਨਿਖਿਲ ਦੀਆਂ ਦੋ ਧੀਆਂ ਵੀ ਹਨ। 

ਅਦਾਕਾਰਾ ਨੇ ਇਹ ਵੀ ਕਿਹਾ ਸੀ ਕਿ ਇਹ ਉਨ੍ਹਾਂ ਦੇ ਬੱਚਿਆਂ ਲਈ ਉਨ੍ਹਾਂ ਦਾ ਪਿਆਰ ਸੀ, ਜਿਸਨੇ ਉਨ੍ਹਾਂ ਨੂੰ ਆਪਸ ‘ਚ ਜੋੜਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਲਜੀਤ ਕੌਰ ਬਿੱਗ ਬੌਸ 16 ਦੇ ਪ੍ਰਤੀਭਾਗੀ ਸ਼ਾਲਿਨ ਭਨੋਟ ਦੇ ਨਾਲ ਵਿਆਹੀ ਹੋਈ ਸੀ ਹਾਲਾਂਕਿ ਕਿਸੇ ਕਾਰਨ ਕਰਕੇ ਉਨ੍ਹਾਂ ਦਾ ਵਿਆਹ ਕਾਮਯਾਬ ਨਹੀਂ ਰਿਹਾ ਅਤੇ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ। 

ਇਹ ਵੀ ਪੜ੍ਹੋ: Ludhiana news: ਲੁਧਿਆਣਾ ਦੇ ਕਾਰੋਬਾਰੀਆਂ ਨੇ ਕਿਹਾ ਸਰਕਾਰ ਨੇ ਸਾਡੇ ਸੁਝਾਅ ਕੀਤੇ ਨਜ਼ਰ ਅੰਦਾਜ

Trending news