ਮਰਦਾਂ ਤੋਂ ਜ਼ਿਆਦਾ ਔਰਤਾਂ ਦੇ ਸੈਕਸ ਪਾਰਟਨਰ ? ਰਿਪੋਰਟ ਦਾ ਹੈਰਾਨ ਕਰਨ ਵਾਲਾ ਖੁਲਾਸਾ
Advertisement
Article Detail0/zeephh/zeephh1311092

ਮਰਦਾਂ ਤੋਂ ਜ਼ਿਆਦਾ ਔਰਤਾਂ ਦੇ ਸੈਕਸ ਪਾਰਟਨਰ ? ਰਿਪੋਰਟ ਦਾ ਹੈਰਾਨ ਕਰਨ ਵਾਲਾ ਖੁਲਾਸਾ

ਨੈਸ਼ਨਲ ਫੈਮਿਲੀ ਹੈਲਥ ਸਰਵੇ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਸੂਬਿਆਂ 'ਚ ਔਰਤਾਂ ਦੇ ਸੈਕਸ ਪਾਰਟਨਰ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਰਹੀ ਹੈ। ਜਿਨ੍ਹਾਂ 11 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਰਵੇਖਣ ਰਿਪੋਰਟ ਸਾਹਮਣੇ ਆਈ ਹੈ।

ਮਰਦਾਂ ਤੋਂ ਜ਼ਿਆਦਾ ਔਰਤਾਂ ਦੇ ਸੈਕਸ ਪਾਰਟਨਰ ? ਰਿਪੋਰਟ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੰਡੀਗੜ: ਨੈਸ਼ਨਲ ਫੈਮਿਲੀ ਹੈਲਥ ਸਰਵੇ 'ਚ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਸਰਵੇਖਣ 'ਚ ਸਪੱਸ਼ਟ ਹੋਇਆ ਹੈ ਕਿ ਦੇਸ਼ ਦੇ 11 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਔਰਤਾਂ ਦੇ ਮਰਦਾਂ ਦੇ ਮੁਕਾਬਲੇ ਜ਼ਿਆਦਾ ਸੈਕਸ ਪਾਰਟਨਰ ਹਨ। ਇਸ ਸਰਵੇਖਣ ਵਿਚ 1.1 ਲੱਖ ਔਰਤਾਂ ਅਤੇ 1 ਲੱਖ ਪੁਰਸ਼ ਸ਼ਾਮਲ ਸਨ। ਇਸ ਸਰਵੇਖਣ ਵਿਚ ਇਕ ਹੋਰ ਗੱਲ ਜੋ ਸਾਹਮਣੇ ਆਈ ਹੈ ਉਹ ਇਹ ਹੈ ਕਿ ਲਗਭਗ ਚਾਰ ਫੀਸਦੀ ਮਰਦਾਂ ਨੇ ਉਨ੍ਹਾਂ ਔਰਤਾਂ ਨਾਲ ਸਰੀਰਕ ਸਬੰਧ ਬਣਾਏ ਹਨ ਜੋ ਨਾ ਤਾਂ ਉਸ ਦੀ ਪਤਨੀ ਸਨ ਅਤੇ ਨਾ ਹੀ ਉਹ ਕਦੇ ਇਕੱਠੇ ਸਨ। ਪਰ ਇਸ ਪੱਖੋਂ ਔਰਤਾਂ ਬਰਾਬਰ ਹਨ।

 

ਰਿਪੋਰਟ ਵਿਚ ਹੈਰਾਨ ਕਰਨ ਵਾਲੇ ਖੁਲਾਸੇ

ਨੈਸ਼ਨਲ ਫੈਮਿਲੀ ਹੈਲਥ ਸਰਵੇ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਸੂਬਿਆਂ 'ਚ ਔਰਤਾਂ ਦੇ ਸੈਕਸ ਪਾਰਟਨਰ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਰਹੀ ਹੈ। ਜਿਨ੍ਹਾਂ 11 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਰਵੇਖਣ ਰਿਪੋਰਟ ਸਾਹਮਣੇ ਆਈ ਹੈ, ਉਨ੍ਹਾਂ ਵਿਚ ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੱਦਾਖ, ਮੱਧ ਪ੍ਰਦੇਸ਼, ਅਸਾਮ, ਕੇਰਲ, ਲਕਸ਼ਦੀਪ, ਪੁਡੂਚੇਰੀ ਅਤੇ ਤਾਮਿਲਨਾਡੂ ਸ਼ਾਮਲ ਹਨ।

 

ਰਾਜਸਥਾਨ ਸਭ ਤੋਂ ਮੋਹਰੀ

ਇਨ੍ਹਾਂ ਰਾਜਾਂ ਦੀ ਸੂਚੀ ਵਿਚ ਰਾਜਸਥਾਨ ਸਭ ਤੋਂ ਉੱਪਰ ਹੈ। ਰਾਜਸਥਾਨ ਵਿੱਚ ਔਸਤਨ ਔਰਤਾਂ ਦੇ 3.1 ਸਾਥੀ ਹਨ। ਇੱਥੇ ਪੁਰਸ਼ਾਂ ਦਾ ਅੰਕੜਾ ਸਿਰਫ 1.8 ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਅਜਿਹੇ ਪੁਰਸ਼ਾਂ ਦੀ ਗਿਣਤੀ 4 ਫੀਸਦੀ ਪਾਈ ਗਈ ਹੈ, ਜਿਨ੍ਹਾਂ ਨੇ ਉਨ੍ਹਾਂ ਔਰਤਾਂ ਨਾਲ ਸਬੰਧ ਬਣਾਏ ਹਨ ਜੋ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ ਅਤੇ ਲਿਵ-ਇਨ ਵਿਚ ਨਹੀਂ ਰਹੀਆਂ ਹਨ। ਅਜਿਹੀਆਂ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਹੈ ਅਤੇ ਸਿਰਫ 0.5 ਫੀਸਦੀ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019 ਤੋਂ 21 ਤੱਕ ਦੇਸ਼ ਦੇ 28 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 707 ਜ਼ਿਲ੍ਹਿਆਂ ਵਿਚ ਕੀਤਾ ਗਿਆ ਸੀ।

 

WATCH LIVE TV 

Trending news