Nangal News: ਨੰਗਲ 'ਚ 1999 'ਚ ਬੰਦ ਹੋਈ ਫੈਕਟਰੀ ਦੇ ਮੁਲਾਜ਼ਮਾਂ ਲਈ ਬਣਾਏ ਕੁਆਰਟਰ ਕੀਤੇ ਸੀਲ
Advertisement
Article Detail0/zeephh/zeephh2309069

Nangal News: ਨੰਗਲ 'ਚ 1999 'ਚ ਬੰਦ ਹੋਈ ਫੈਕਟਰੀ ਦੇ ਮੁਲਾਜ਼ਮਾਂ ਲਈ ਬਣਾਏ ਕੁਆਰਟਰ ਕੀਤੇ ਸੀਲ

Nangal News: ਨੰਗਲ ਵਿੱਚ ਪੰਜਾਬ ਨੈਸ਼ਨਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਿਟਡ ਦੇ ਕੁਆਰਟਰਾਂ ਨੂੰ ਖਾਲੀ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਪੁੱਜੇ।

Nangal News: ਨੰਗਲ 'ਚ 1999 'ਚ ਬੰਦ ਹੋਈ ਫੈਕਟਰੀ ਦੇ ਮੁਲਾਜ਼ਮਾਂ ਲਈ ਬਣਾਏ ਕੁਆਰਟਰ ਕੀਤੇ ਸੀਲ

Nangal News (ਬਿਮਲ ਸ਼ਰਮਾ): ਪੰਜਾਬ ਸਰਕਾਰ ਵੱਲੋਂ 1981-82 ਵਿੱਚ ਨੰਗਲ ਵਿਖੇ PNFC (ਪੰਜਾਬ ਨੈਸ਼ਨਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਿਟਡ) ਨਾਮ ਤੋਂ ਇੱਕ ਲਗਾਈ ਗਈ ਸੀ ਜਿੱਥੇ ਖਾਦ ਅਤੇ ਕਾਸਟਿਕ ਬਣਾਈ ਜਾਂਦੀ ਸੀ। 1999 ਵਿੱਚ ਇਸ ਫੈਕਟਰੀ ਨੂੰ ਬੰਦ ਕਰਨਾ ਪਿਆ ਸੀ ਅਤੇ 2021 ਵਿੱਚ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਸ ਫੈਕਟਰੀ ਨੂੰ ਪੱਕੇ ਤੌਰ ਉਤੇ ਸੀਲ ਲਗਾ ਦਿੱਤੀ ਗਈ।

ਇਨ੍ਹਾਂ ਕੁਆਰਟਰਾਂ ਵਿੱਚ ਅਜੇ ਮੁਲਾਜ਼ਮ ਅਜੇ ਵੀ ਰਹਿ ਸਨ

ਇਸ ਫੈਕਟਰੀ ਵਿੱਚ 428 ਮੁਲਾਜ਼ਮ ਕੰਮ ਕਰਦੇ ਸਨ ਜੋ ਕਿ ਇਸ ਫੈਕਟਰੀ ਬੰਦ ਹੋਣ ਤੋਂ ਬਾਅਦ ਕਾਫੀ ਪ੍ਰਭਾਵਿਤ ਹੋਏ। ਇਨ੍ਹਾਂ ਮੁਲਾਜ਼ਮਾਂ  ਲਈ ਨੰਗਲ ਵਿੱਚ ਹੀ ਰਿਹਾਇਸ਼ ਲਈ ਕੁਆਰਟਰ ਬਣਾਏ ਗਏ ਸਨ ਜੋ ਕਿ ਫੈਕਟਰੀ ਬੰਦ ਹੋਣ ਤੋਂ ਬਾਅਦ ਕੁਝ ਮੁਲਾਜ਼ਮ ਅਲੱਗ-ਅਲੱਗ ਸ਼ਹਿਰਾਂ ਵਿੱਚ ਚਲੇ ਗਏ ਅਤੇ ਆਰਥਿਕ ਤੌਰ ਉਤੇ ਕਮਜ਼ੋਰ ਕੁਝ ਮੁਲਾਜ਼ਮ ਇਨ੍ਹਾਂ ਮਕਾਨਾਂ ਵਿੱਚ ਹੀ ਰਹਿੰਦੇ ਰਹੇ। 

ਅੱਜ ਕਈ ਸਾਲਾਂ ਬਾਅਦ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮੁਲਾਜ਼ਮ ਇਨ੍ਹਾਂ ਕੁਆਰਟਰਾਂ ਨੂੰ ਪੱਕੇ ਤੌਰ ਉਤੇ ਸੀਲ ਲਗਾਉਣ ਲਈ ਪਹੁੰਚੇ। ਕਿਉਂਕਿ ਹਾਈ ਕੋਰਟ ਦੇ ਆਦੇਸ਼ ਸਨ ਕਿ ਜਿੱਥੇ ਇਹ ਮਕਾਨ ਬਣਾਏ ਗਏ ਹਨ ਇਹ ਐਨਐਫਐਲ ਦੀ ਜਗ੍ਹਾ ਹੈ ਅਤੇ ਇਹ ਜਗ੍ਹਾ ਮੁੜ ਕੇ ਐਨਐੱਫਐਲ ਦੇ ਸਪੁਰਦ ਕਰ ਦਿੱਤੀ ਜਾਵੇ।

ਕੇਂਦਰ ਵੱਲੋਂ ਸਬਸਿਡੀ ਕਾਰਨ ਬੰਦ ਹੋ ਗਈ ਫੈਕਟਰੀ

ਪੀਐਨਐਫਸੀ ਫੈਕਟਰੀ 1999 ਵਿੱਚ ਬੰਦ ਹੋ ਗਈ ਸੀ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੁਆਰਾ ਸਬਸਿਡੀ ਬੰਦ ਕਰਨ ਤੋਂ ਬਾਅਦ ਇਹ ਘਾਟੇ ਵਿੱਚ ਚਲੀ ਗਈ ਅਤੇ ਸਰਕਾਰ ਨੂੰ ਇਸ ਫੈਕਟਰੀ ਨੂੰ ਬੰਦ ਕਰਨਾ ਪਿਆ। ਤੁਹਾਨੂੰ ਦੱਸ ਦਈਏ ਕਿ ਇਸ ਫੈਕਟਰੀ ਵਿੱਚ 428 ਮੁਲਾਜ਼ਮ ਕੰਮ ਕਰਦੇ ਸਨ ਤੇ ਇਨ੍ਹਾਂ ਮੁਲਾਜ਼ਮਾਂ ਦੀ ਰਿਹਾਇਸ਼ ਲਈ ਫੈਕਟਰੀ ਦੇ ਨਜ਼ਦੀਕ ਹੀ ਕਲੋਨੀ ਬਣਾਈ ਗਈ ਸੀ। ਫੈਕਟਰੀ ਬੰਦ ਹੋਣ ਤੋਂ ਬਾਅਦ ਕੁਝ ਮੁਲਾਜ਼ਮ ਇਹ ਮਕਾਨ ਖਾਲੀ ਕਰ ਗਏ ਪਰ ਕੁਝ ਮੁਲਾਜ਼ਮ ਹਾਲੇ ਵੀ ਇਨ੍ਹਾਂ ਕੁਆਰਟਰਾਂ ਵਿੱਚ ਰਹਿ ਰਹੇ ਸਨ। ਮਗਰ ਅੱਜ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੁਲਿਸ ਬਲ ਦੇ ਨਾਲ ਕੁਝ ਮੁਲਾਜ਼ਮ ਇੱਥੇ ਪਹੁੰਚੇ ਤੇ ਇਨ੍ਹਾਂ ਕੁਆਰਟਰਾਂ ਨੂੰ ਖਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤੇ ਅੱਜ ਇਨ੍ਹਾਂ 28 ਕੁਆਰਟਰਾਂ ਨੂੰ ਸੀਲ ਲਗਾ ਕੇ ਬੰਦ ਕਰ ਦਿੱਤਾ। 

ਵੱਡੀ ਗਿਣਤੀ ਵਿੱਚ ਪੁਲਿਸ ਲਿਆਉਣ ਉਤੇ ਲੋਕ ਨਾਰਾਜ਼

ਸੁਰਿੰਦਰ ਕੁਮਾਰ ਦੇ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਮਕਾਨਾਂ ਨੂੰ ਸੀਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹਾਲਾਂਕਿ ਕਲੋਨੀ ਦੇ ਮਕਾਨ ਖਾਲੀ ਕਰਨ ਵਾਲੇ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਰੋਸ ਵੀ ਜਤਾਇਆ ਕਿ ਜਦੋਂ ਸਾਰੇ ਲੋਕ ਆਪ ਹੀ ਮਕਾਨ ਖਾਲੀ ਕਰ ਚੁੱਕੇ ਸੀ ਤਾਂ ਇੰਨੀ ਭਾਰੀ ਤਾਦਾਦ ਦੇ ਵਿੱਚ ਪੁਲਿਸ ਲਿਆਉਣ ਦੀ ਕੀ ਜ਼ਰੂਰਤ ਸੀ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ 46% ਹੀ ਉਨ੍ਹਾਂ ਦੀ ਬਕਾਇਆ ਰਾਸ਼ੀ ਫੈਕਟਰੀ ਵੱਲੋਂ ਮਿਲੀ ਹੈ ਪਰ ਬਾਕੀ ਰਾਸ਼ੀ ਕਦੋਂ ਮਿਲੇਗੀ ਇਸ ਬਾਰੇ ਪਤਾ ਨਹੀਂ।

ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਿਟਡ ਨਾਮ ਦੀ ਇਹ ਕੰਪਨੀ ਨੰਗਲ ਹੀ ਨਹੀਂ ਬਲਕਿ ਹਿਮਾਚਲ ਦੇ ਜ਼ਿਲ੍ਹਾ ਊਨਾ ਦੀ ਵੀ ਲਾਈਫ ਲਾਈਨ ਬਣ ਗਈ ਸੀ। ਇਸ ਫੈਕਟਰੀ ਵਿੱਚ 428 ਮੁਲਾਜ਼ਮ ਕੰਮ ਕਰਦੇ ਸਨ ਅਤੇ ਦਿਨ ਰਾਤ ਇਸ ਫੈਕਟਰੀ ਦੇ ਵਿੱਚ ਖਾਦ, ਕਾਸਟਿਕ ਅਤੇ ਹੋਰ ਕਈ ਉਤਪਾਦਾਂ ਦਾ ਉਤਪਾਦਨ ਹੁੰਦਾ ਸੀ। ਉਦੋਂ ਦੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਫੈਕਟਰੀ ਨੂੰ ਬੰਦ ਕਰਨਾ ਪਿਆ।

ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੁਆਰਾ ਸਬਸਿਡੀ ਬੰਦ ਕਰਨ ਤੋਂ ਬਾਅਦ ਇਹ ਫੈਕਟਰੀ ਘਾਟੇ ਵਿੱਚ ਚਲੀ ਗਈ ਸੀ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਚੋਣਾਂ ਦੌਰਾਨ ਇਸ ਫੈਕਟਰੀ ਨੂੰ ਦੁਬਾਰਾ ਚਲਾਉਣ ਦੇ ਵਾਅਦੇ ਵੀ ਕੀਤੇ ਜਾਂਦੇ ਰਹੇ ਪਰ ਵਾਅਦੇ ਵੀ ਵਫ਼ਾ ਨਾ ਹੋ ਸਕੇ ਅਤੇ ਆਖਰਕਾਰ 13 ਫਰਵਰੀ 1999 ਨੂੰ ਇਹ ਫੈਕਟਰੀ ਤਾਲਾਬੰਦੀ ਦਾ ਸ਼ਿਕਾਰ ਹੋ ਗਈ ਅਤੇ 28 ਅਗਸਤ 2001 ਨੂੰ ਪੱਕੇ ਤੌਰ ਉਤੇ ਇਹ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਸੀ। 

Trending news