ਧੁੰਦ ਕਾਰਨ ਕਾਰ ਨਾਲ ਟਕਰਾ ਕੇ ਪਲਟੀ ਸਕੂਲ ਵੈਨ, ਹੋਇਆ ਭਾਰੀ ਨੁਕਸਾਨ
Advertisement
Article Detail0/zeephh/zeephh1493589

ਧੁੰਦ ਕਾਰਨ ਕਾਰ ਨਾਲ ਟਕਰਾ ਕੇ ਪਲਟੀ ਸਕੂਲ ਵੈਨ, ਹੋਇਆ ਭਾਰੀ ਨੁਕਸਾਨ

Faridkot school van accident news:  ਸੰਘਣੀ ਧੁੰਦ ਕਾਰਨ ਪੰਜਾਬ ਵਿਚ ਸੜਕ ਹਾਦਸੇ ਵੱਧ ਰਹੇ ਹਨ। ਇਸ ਵਿਚਾਲੇ ਅੱਜ ਧੁੰਦ ਕਾਰਨ ਕਾਰ ਨਾਲ ਟਕਰਾ ਕੇ ਸਕੂਲ ਵੈਨ ਪਲਟ ਗਈ ਹੈ ਅਤੇ ਬਾਲ ਬਾਲ ਸਕੂਲੀ ਬੱਚੇ ਬਚੇ ਗਏ ਹਨ।  

ਧੁੰਦ ਕਾਰਨ ਕਾਰ ਨਾਲ ਟਕਰਾ ਕੇ ਪਲਟੀ ਸਕੂਲ ਵੈਨ, ਹੋਇਆ ਭਾਰੀ ਨੁਕਸਾਨ

Faridkot school van accident news:  ਪੰਜਾਬ ਵਿਚ ਸੰਘਣੀ ਧੁੰਦ ਕਾਰਨ (Heavy Fog ) ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਫਰੀਦਕੋਟ  ਤੋਂ ਸਾਹਮਣੇ ਆਇਆ ਹੈ ਜਿਥੇ ਕਾਰ ਅਤੇ ਸਕੂਲ ਵੈਨ ਦੀ ਆਹਮਣੇ ਸਾਹਮਣੇ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਅਤੇ ਵੈਨ ਦਾ ਭਾਰੀ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਇਹ ਹਾਦਸਾ ਅੱਜ ਸਵੇਰੇ ਕਰੀਬ 7.30 ਵਜ਼ੇ ਫਰੀਦਕੋਟ ਦੇ ਪਿੰਡ ਮਾਨੀ ਸਿੰਘ ਵਾਲਾ ਕੋਲ ਸੰਘਣੀ ਧੁੰਦ ਦੇ ਚੱਲਦੇ ਵਾਪਰਿਆ ਹੈ। 

ਮਿਲੀ ਜਾਣਕਾਰੀ ਦੇ ਮੁਤਾਬਿਕ ਕਾਰ ਅਤੇ ਸਕੂਲ ਵੈਨ ਦੀ ਆਹਮਣੇ ਸਾਹਮਣੇ ਦੀ ਟੱਕਰ 'ਚ ਸਕੂਲ ਵੈਨ ਪਲਟ ਗਈ। ਇਸ ਮੌਕੇ ਸਕੂਲ ਵੈਨ ਅੰਦਰ ਬੈਠੇ ਬੱਚਿਆਂ ਦਾ ਬਚਾਅ ਹੋ ਗਿਆ। ਸਿਰਫ ਦੋ ਬੱਚਿਆਂ ਦੇ ਮਾਮੂਲੀ ਝਰੀਟਾਂ ਲੱਗੀਆਂ ਹਨ। ਇਸ ਹਾਦਸੇ ਤੋਂ ਬਾਅਦ ਬੱਚੇ ਬੁਰੀ ਤਰ੍ਹਾਂ ਸਹਿਮੇ ਹੋਏ ਦਿਖਾਈ ਦਿੱਤੇ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰੰਤ ਬੱਚਿਆਂ ਅਤੇ ਚਾਲਕ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਧਰ ਕਾਰ ਚਾਲਕ ਵੀ ਸੁਰੱਖਿਅਤ ਰਿਹਾ ਪਰ ਦੋਨਾਂ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ। ਸੁਚਨਾਂ ਮਿਲਦੇ ਹੀ ਬੱਚਿਆਂ ਦੇ ਮਾਪੇ ਵੀ ਮੋੱਕੇ ਤੇ ਪੁੱਜ ਗਏ।

ਇਸ ਮੌਕੇ ਕਾਰ ਚਾਲਕ ਅਤੇ ਵੈਨ ਚਾਲਕ ਨੇ ਦੱਸਿਆ ਕਿ ਸੰਘਣੀ ਧੁੰਦ  (Heavy Fog ) ਕਾਰਨ ਵਿਜੀਬਿਲਟੀ ਘੱਟ ਹੋਣ ਕਾਰਨ ਗੱਡੀਆਂ ਦਿਖਾਈ ਨਹੀਂ ਦਿੱਤੀ ਜਿਸ ਕਾਰਨ ਅਚਾਨਕ ਦੋਨੋ ਗੱਡੀਆਂ ਟਕਰਾ ਗਈਆਂ ਪਰ ਬੱਚਤ ਰਹੀ ਕਿ ਕਿਸੇ ਦੇ ਸਟ ਨਹੀਂ ਲੱਗੀ।

ਇਹ ਵੀ ਪੜ੍ਹੋ: ਹਰਿਆਣਾ ਦੇ ਉਪ ਮੁੱਖ ਮੰਤਰੀ ਦੇ ਕਾਫਲੇ ਨਾਲ ਵਾਪਰਿਆ ਵੱਡਾ ਹਾਦਸਾ, ਪੁਲਿਸ ਕਮਾਂਡੋ ਜ਼ਖ਼ਮੀ

ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸਰਦੀ ਅਚਾਨਕ ਵਧਣ ਕਾਰਨ ਧੁੰਦ ਪੈਣ ਲੱਗੀ ਹੈ ਜਿਸ ਕਾਰਨ ਅਜਿਹੇ ਹਾਦਸੇ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਕੂਲ ਦੇ ਸਮੇਂ  'ਚ ਤਬਦੀਲੀ ਕਰਨੀ ਚਾਹੀਦੀ ਹੈ। ਉਧਰ ਅਧਿਆਪਕ ਯੂਨੀਅਨ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਧੁੰਦ ਕਾਰਨ ਅਜਿਹੇ ਹਾਦਸਿਆਂ ਤੋਂ ਬਚਾਅ ਲਈ ਸਕੂਲ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਵੇ ਅਤੇ  ਸਰਦੀਆਂ ਦੀਆਂ ਛੁੱਟੀਆਂ 'ਚ ਮਹਿਜ਼ ਚਾਰ ਦਿਨ ਬਾਕੀ ਹਨ। ਇਸ ਲਈ ਇਨ੍ਹਾਂ ਚਾਰ ਦਿਨਾਂ ਦੀਆਂ ਵੀ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ।

(ਦੇਵਾ ਨੰਦ ਸ਼ਰਮਾ ਦੀ ਰਿਪੋਰਟ)

Trending news