Sagar di Voti: 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ' ਆਖ਼ਰ ਕਿਉਂ ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਵਾਇਰਲ? ਸੁਣੋ ਗਾਇਕ ਦੀ ਜ਼ੁਬਾਨੀ
Advertisement
Article Detail0/zeephh/zeephh2154169

Sagar di Voti: 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ' ਆਖ਼ਰ ਕਿਉਂ ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਵਾਇਰਲ? ਸੁਣੋ ਗਾਇਕ ਦੀ ਜ਼ੁਬਾਨੀ

Sagar Di Vohti Lendi Indica Chala: 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ' ਗੀਤ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਹੈ ਅਤੇ ਹੁਣ ਇਸਦੇ ਗੀਤਕਾਰ ਮੀਡੀਆ ਸਾਹਮਣੇ ਆਏ ਅਤੇ ਹਰ ਕਿਸੇ ਦਾ ਧੰਨਵਾਦ ਕੀਤਾ ਹੈ।

 

Sagar di Voti: 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ' ਆਖ਼ਰ ਕਿਉਂ ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਵਾਇਰਲ? ਸੁਣੋ ਗਾਇਕ ਦੀ ਜ਼ੁਬਾਨੀ

Sagar Di Vohti Lendi Indica Chala song : 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ' ਗੀਤ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਹਾਲ ਹੀ ਵਿੱਚ Sagar Di Vohti ਗੀਤ ਨੂੰ ਆਵਾਜ ਦੇਣ ਵਾਲੇ ਗਾਇਕ ਸਤਨਾਮ ਸਾਗਰ ਹੁਰਾਂ (Satnam Sagar) ਕੈਮਰੇ ਦੇ ਸਾਹਮਣੇ ਆਏ ਹਨ। ਇਸ ਗੀਤ ਉੱਤੇ ਹੁਣ ਤੱਕ ਬਹੁਤ ਸਾਰੀਆਂ ਰੀਲ ਬਣ ਚੁੱਕੀਆਂ ਹਨ ਅਤੇ ਲੋਕ ਇਸ ਗਾਣੇ (Cheti De Drivery Sikha Viral Song) ਨੂੰ ਬਹੁਤ ਪਸੰਦ ਕਰ ਰਹੇ ਹਨ। 

ਹਾਲ ਹੀ ਵਿੱਚ ਇਸ ਗੀਤ ਦੇ ਗਾਇਕ  ਸਤਨਾਮ ਸਾਗਰ ਹੁਰਾਂ (Satnam Sagar) ਅਤੇ ਸ਼ਰਨਜੀਤ ਸ਼ੰਮੀ ਕੈਮਰੇ ਦੇ ਸਾਹਮਣੇ ਆ ਕੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਨੇ ਇਸ ਗੀਤ (Sagar Di Vohti Lendi Indica Chala) ਸੋਸ਼ਲ 'ਤੇ ਵਾਇਰਲ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਗੀਤ ਉੱਤੇ ਹਰ ਇੱਕ ਪੰਜਾਬੀ ਕਲਾਕਾਰ ਵੀ ਮੀਡੀਆ ਉੱਤੇ ਇਸ ਗੀਤ ਨਾਲ ਰੀਲਾਂ ਬਣਾ ਰਿਹਾ ਹੈ। 

ਦੱਸ ਦਈਏ ਕਿ 'ਛੇਤੀ ਦੇ ਡਰਾਇਵਰੀ' ਸਿਖਾ ਗਾਣਾ  (Cheti De Drivery Sikha Viral Song)  ਸਾਲ 2005 'ਚ ਰਿਲੀਜ਼ ਹੋਇਆ ਸੀ। ਰਿਲੀਜ਼ ਦੇ 17 ਸਾਲਾਂ ਬਾਅਦ ਇਹ ਗੀਤ ਹੁਣ ਵਾਇਰਲ ਹੋ ਰਿਹਾ ਹੈ। 

Watch song Sagar Di Vohti Lendi Indica Chala 

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਦਾ ਗੀਤ ‘ਸਾਗਰ ਦੀ ਵਹੁਟੀ’  (Sagar Di Vohti) ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਧੜਾਧੜ ਇਸ ਗੀਤ ‘ਤੇ ਵੀਡੀਓ ਬਣਾ ਰਹੇ ਹਨ। ਹੁਣ ਕਈ ਪੰਜਾਬੀ ਸਿਤਾਰੇ ਵੀ ਇਸ ਗੀਤ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ।

ਅਦਾਕਾਰਾ ਨਿਸ਼ਾ ਬਾਨੋ
ਅਦਾਕਾਰਾ ਨਿਸ਼ਾ ਬਾਨੋ (Nisha Bano)ਸਕੂਟੀ ‘ਤੇ ਸਵਾਰ ਹੈ ਅਤੇ ਇਸ ਦੀ ਬੈਕਗਰਾਊਂਡ ‘ਚ ‘ਸਾਗਰ ਦੀ ਵਹੁਟੀ’ ਚੱਲ ਰਿਹਾ ਹੈ। ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਲਗਾਤਾਰ ਰਿਐਕਸ਼ਨ ਫੈਨਸ ਦੇ ਵੱਲੋਂ ਦਿੱਤੇ ਜਾ ਰਹੇ ਹਨ । 

ਮਨਕਿਰਤ ਔਲਖ (Mankirt Aulakh)
ਮਨਕਿਰਤ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਸਾਗਰ ਦੀ ਵਹੁਟੀ ਨੂੰ ਰਿਪਲਾਈ ਦਿੰਦੇ ਹੋਏ ਅਤੇ ਡਰਾਈਵਰੀ ਦੇ ਗੁਰ ਸਿਖਾਉਂਦੇ ਹੋਏ ਨਜ਼ਰ ਆ ਰਹੇ ਨੇ। 

 
 
 
 

 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)

 

ਨਿਮਰਤ ਖਹਿਰਾ
ਨਿਮਰਤ ਖਹਿਰਾ ਨੇ 'ਸਾਗਰ ਦੀ ਵਹੁਟੀ' ਵਾਲੇ ਗਾਣੇ 'ਤੇ ਰੀਲ ਬਣਾਈ ਹੈ, ਜੋ ਕਿ ਵਾਇਰਲ ਹੋ ਰਹੀ ਹੈ। ਉਸ ਦੀ ਵੀਡੀਓ ਨੂੰ ਡੇਢ ਕਰੋੜ ਲੋਕ ਦੇਖ ਚੁੱਕੇ ਹਨ ਅਤੇ ਡੇਢ ਮਿਲੀਅਨ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ। ਵੀਡੀਓ 'ਚ ਨਿੰਮੋ ਮਾਰੂਤੀ 800 ਕਾਰ ਚਲਾਉਂਦੀ ਨਜ਼ਰ ਆ ਰਹੀ ਹੈ।

Trending news