Lok Sabha Election 2024 Punjab Candidate Nomination: ਪੰਜਾਬ ਦੇ ਵੱਡੇ ਸਿਆਸੀ ਲੀਡਰ ਅੱਜ ਨਾਮਜ਼ਦਗੀਆਂ ਦਾਖਲ ਕਰਨਗੇ। ਅੱਜ ਗੁਰਜੀਤ ਔਜਲਾ ਤੇ ਮੰਤਰੀ ਕੁਲਦੀਪ ਧਾਲੀਵਾਲ ਅੰਮ੍ਰਿਤਸਰ ਤੋਂ ਨਾਮਜ਼ਦਗੀ ਦਾਖਲ ਕਰਨਗੇ
Trending Photos
Lok Sabha Election 2024 Punjab Candidate Nomination: ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਲਈ ਨਾਮਜ਼ਦਗੀਆਂ ਅੱਜ ਸੱਤਵੇਂ ਗੇੜ ਦੀ ਲੋਕ ਸਭਾ ਸੀਟ ਲਈ ਨਾਮਜ਼ਦਗੀਆਂ ਦਾ ਦੂਜਾ ਆਖਰੀ ਦਿਨ ਹੈ। ਪੰਜਾਬ 'ਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦਾ ਕੰਮ ਜ਼ੋਰਾਂ 'ਤੇ ਹੈ। ਹੁਣ ਤੱਕ 143 ਉਮੀਦਵਾਰਾਂ ਵੱਲੋਂ 163 ਨਾਮਜ਼ਦਗੀ ਫਾਰਮ ਦਾਖਲ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਅੱਜ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਅਤੇ ਮੰਤਰੀ ਕੁਲਦੀਪ ਧਾਲੀਵਾਲ ਨਾਮਜ਼ਦਗੀ ਦਾਖਲ ਕੀਤਾ । ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਹਰੀਸ਼ ਚੌਧਰੀ ਮੌਜੂਦ ਰਹਿਣਗੇ।
ਉਮੀਦਵਾਰ ਦਾ ਨਾਮ
ਗੁਰਜੀਤ ਸਿੰਘ ਔਜਲਾ- ਕਾਂਗਰਸ
ਕੁਲਦੀਪ ਸਿੰਘ ਧਾਲੀਵਾਲ- AAP
ਤਰਨਜੀਤ ਸਿੰਘ ਸੰਧੂ- ਬੀ.ਜੇ.ਪੀ
ਅਨਿਲ ਜੋਸ਼ੀ- ਅਕਾਲੀ ਦਲ
ਇਹ ਵੀ ਪੜ੍ਹੋ: Punjab Nomination Today: ਅੱਜ 'ਬੀਬੀ' ਪਰਨੀਤ ਕੌਰ ਦਾਖਲ ਕਰਨਗੇ ਨਾਮਜ਼ਦਗੀ, ਹੁਣ ਤੱਕ 143 ਨਾਮਜ਼ਦਗੀਆਂ ਦਾਖਲ
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਨੇ ਇਕ ਵਾਰ ਫਿਰ ਸਾਬਕਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਹੈ। 51 ਸਾਲਾ ਗੁਰਜੀਤ ਸਿੰਘ ਔਜਲਾ ਲਗਾਤਾਰ ਦੋ ਵਾਰ ਇਸ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ ਅਤੇ ਇਸ ਵਾਰ ਉਹ ਹੈਟ੍ਰਿਕ ਬਣਾਉਣ ਲਈ ਮੈਦਾਨ ਵਿੱਚ ਉਤਰੇ ਹਨ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਣ ਦੀ ਸੰਭਾਵਨਾ ਹੈ। ਗੁਰਜੀਤ ਸਿੰਘ ਔਜਲਾ ਨੇ ਲੋਕਲ ਬਾਡੀ ਤੋਂ ਸਿਆਸਤ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ: Punjab Candidate Nomination: ਪੰਜਾਬ ਦੇ ਇਹ ਵੱਡੇ ਸਿਆਸੀ ਲੀਡਰ ਅੱਜ ਨਾਮਜ਼ਦਗੀਆਂ ਕਰਨਗੇ ਦਾਖਲ, ਇੱਥੇ ਦੇਖੋ ਲਿਸਟ
ਦਰਅਸਲ ਹੁਸ਼ਿਆਰਪੁਰ ਤੋਂ ਭਾਜਪਾ ਦੀ ਉਮੀਦਵਾਰ ਅਨੀਤਾ ਸੋਮਪ੍ਰਕਾਸ਼, ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ, ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ, ਗੁਰਦਾਸਪੁਰ ਤੋਂ ਦਲਜੀਤ ਚੀਮਾ, ਗੁਰਦਾਸਪੁਰ ਤੋਂ ‘ਆਪ’ ਉਮੀਦਵਾਰ ਸ਼ੈਰੀ ਕਲਸੀ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਪਟਿਆਲਾ ਤੋਂ ਬਲਬੀਰ ਸਿੰਘ, ਪਟਿਆਲਾ ਤੋਂ ਬਲਬੀਰ ਸਿੰਘ, ਵਿਜੇਤਾਪੁਰ ਤੋਂ ਕਾਂਗਰਸ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰਨਗੇ।