120 ਮਿਜ਼ਾਇਲਾਂ ਨਾਲ ਦਹਿਲਿਆ ਯੂਕਰੇਨ, ਲੋਕ ਬੰਕਰਾਂ ‘ਚ ਰਹਿਣ ਲਈ ਮਜਬੂਰ
Advertisement

120 ਮਿਜ਼ਾਇਲਾਂ ਨਾਲ ਦਹਿਲਿਆ ਯੂਕਰੇਨ, ਲੋਕ ਬੰਕਰਾਂ ‘ਚ ਰਹਿਣ ਲਈ ਮਜਬੂਰ

ਯੂਕਰੇਨ ਦੀ ਏਅਰਫੋਰਸ ਵੱਲੋਂ ਕਿਹਾ ਗਿਆ ਹੈ ਕਿ ਰੂਸ ਵੱਲੋਂ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ ਹਨ ਅਤੇ ਹਮਲੇ ਵਿੱਚ ਵਰਕਿੰਗ ਡਰੋਨ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।

120 ਮਿਜ਼ਾਇਲਾਂ ਨਾਲ ਦਹਿਲਿਆ ਯੂਕਰੇਨ, ਲੋਕ ਬੰਕਰਾਂ ‘ਚ ਰਹਿਣ ਲਈ ਮਜਬੂਰ

Russia-Ukraine War news updates: ਪਿਛਲੇ ਕਈ ਮਹੀਨਿਆਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਚੱਲ ਰਿਹਾ ਹੈ ਅਤੇ ਹੁਣ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਹੈ। ਜਿੱਥੇ ਦੋਵੇਂ ਦੇਸ਼ਾਂ ਵੱਲੋਂ ਇੱਕ ਦੂਜੇ ਦਾ ਡਟ ਕੇ ਸਾਹਮਣਾ ਕੀਤਾ ਜਾ ਰਿਹਾ ਹੈ ਉੱਥੇ ਦੋਵੇਂ ਦੇਸ਼ਾਂ ਵਿਚਕਾਰ ਗੱਲਬਾਤ ਵੀ ਜਾਰੀ ਹੈ।  

ਇਸ ਦੌਰਾਨ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰੂਸ ਵੱਲੋਂ ਵੀਰਵਾਰ ਨੂੰ ਯੂਕਰੇਨ ‘ਤੇ ਸਮੁੰਦਰ ਅਤੇ ਅਸਮਾਨ ਰਾਹੀਂ 120 ਮਿਜ਼ਾਈਲਾਂ ਦਾਗੀਆਂ ਗਈਆਂ। ਮਿਲੀ ਜਾਣਕਾਰੀ ਮੁਤਾਬਕ ਇਹ ਮਿਜ਼ਾਈਲਾਂ ਰਾਜਧਾਨੀ ਕੀਵ ਸਣੇ 7 ਸ਼ਹਿਰਾਂ ‘ਤੇ ਦਾਗੀਆਂ ਗਈਆਂ ਹਨ। 

ਇਸ ਹਮਲੇ ਵਿੱਚ 14 ਸਾਲ ਦੀ ਲੜਕੀ ਸਣੇ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 15 ਨਵੰਬਰ ਨੂੰ ਰੂਸ ਵੱਲੋਂ ਯੂਕਰੇਨ ‘ਤੇ 100 ਮਿਜ਼ਾਈਲਾਂ ਦਾਗੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ 2 ਪੋਲੈਂਡ ਵਿੱਚ ਡਿੱਗੀਆਂ ਸਨ।

ਜੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਆਕ ਨੇ ਦੱਸਿਆ ਕਿ ਰੂਸ ਵੱਲੋਂ ਇਹ ਹਮਲਾ ਰਿਹਾਇਸ਼ੀ ਖੇਤਰਾਂ ‘ਤੇ ਕੀਤਾ ਗਿਆ ਸੀ ਜਿਸ ਕਰਕੇ ਕਈ ਇਮਾਰਤਾਂ ਤਬਾਹ ਹੋ ਗਈਆਂ। ਇਸ ਦੌਰਾਨ ਯੂਕਰੇਨ ਰਾਜਧਾਨੀ ਕੀਵ ਤੋਂ ਇਲਾਵਾ ਲਵੀਵ, ਖਾਰਕੀਵ, ਮਾਈਕਲੋਵ, ਓਡੇਸਾ, ਪੋਲਟਾਵਾ ਅਤੇ ਜ਼ੀਤੋਮੀਰ ਵਿੱਚ ਵੀ ਧਮਾਕੇ ਦੇਖਣ ਨੂੰ ਮਿਲੇ।

Russia-Ukraine War news updates: ਰੈੱਡ ਅਲਰਟ 'ਤੇ ਯੂਕਰੇਨ 

ਦੱਸ ਦਿਤੇ ਕਿ ਯੂਕਰੇਨ ਦੀ ਏਅਰਫੋਰਸ ਵੱਲੋਂ ਕਿਹਾ ਗਿਆ ਹੈ ਕਿ ਰੂਸ ਵੱਲੋਂ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ ਹਨ ਅਤੇ ਹਮਲੇ ਵਿੱਚ ਵਰਕਿੰਗ ਡਰੋਨ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਵੀਰਵਾਰ ਦੇ ਸਵੇਰੇ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਏਅਰ ਰੈੱਡ ਅਲਰਟ ਜਾਰੀ ਕੀਤਾ ਗਿਆ ਅਤੇ ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹਵਾਈ ਹਮਲੇ ਬੰਦ ਹੋਣ ਤੱਕ ਉਹ ਬੰਕਰਾਂ ਵਿੱਚ ਹੀ ਰਹਿਣ।

ਇਹ ਵੀ ਪੜ੍ਹੋ: Chandigarh Coronavirus Updates: ਪੰਜਾਬ ਯੂਨੀਵਰਸਿਟੀ 'ਚ ਵੀ ਕੋਰੋਨਾ ਦੇ ਦਿੱਤੀ ਦਸਤਕ

ਉਸਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਹਵਾਈ ਰੱਖਿਆ ਪ੍ਰਣਾਲੀ ਸਦਕਾ 16 ਰੂਸੀ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਹੈ। ਰੂਸ ਦੇ ਨਵੇਂ ਹਮਲਿਆਂ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਵਾਜ਼ ਬੁਲੰਦ ਕੀਤੀ ਕਿ ਪਾਵਰ ਸਟੇਸ਼ਨ ‘ਤੇ ਹਮਲੇ ਨੂੰ ਜੰਗੀ ਅਪਰਾਧ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਅੱਤਵਾਦੀ ਹਮਲੇ ਦਾ ਖ਼ਤਰਾ, ਖੁਫੀਆ ਏਜੰਸੀਆਂ ਮੁਤਾਬਿਕ ਹਾਈ ਅਲਰਟ 'ਤੇ ਪੁਲਿਸ! 

(For more news updates related to Russia-Ukraine War, stay tuned to Zee PHH)

Trending news