Russia-Ukraine war news: ਜੰਗ 'ਚ ਰੂਸ ਦੀ ਵੱਡੀ ਹਾਰ! ਖੇਰਸਾਨ 'ਤੇ ਮੁੜ ਯੂਕਰੇਨ ਦਾ ਕਬਜ਼ਾ
Advertisement

Russia-Ukraine war news: ਜੰਗ 'ਚ ਰੂਸ ਦੀ ਵੱਡੀ ਹਾਰ! ਖੇਰਸਾਨ 'ਤੇ ਮੁੜ ਯੂਕਰੇਨ ਦਾ ਕਬਜ਼ਾ

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਲੰਮਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਇਸ ਦਾ ਨਾ ਤਾ ਕੋਈ ਅੰਤ ਨਜ਼ਰ ਆ ਰਿਹਾ ਹੈ ਤੇ ਨਾ ਹੀ ਇਸਦਾ ਕੋਈ ਨਤੀਜਾ ਸਾਹਮਣੇ ਆ ਰਿਹਾ ਹੈ।  

 

Russia-Ukraine war news: ਜੰਗ 'ਚ ਰੂਸ ਦੀ ਵੱਡੀ ਹਾਰ! ਖੇਰਸਾਨ 'ਤੇ ਮੁੜ ਯੂਕਰੇਨ ਦਾ ਕਬਜ਼ਾ

Russia-Ukraine war news: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਕਈ ਮਹੀਨੇ ਦਾ ਸਮਾਂ ਬੀਤ ਗਿਆ ਹੈ ਤੇ ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕਰੇਨ ਨੇ ਆਪਣੇ ਮੁੱਖ ਸ਼ਹਿਰ ਖੇਰਸਨ ਨੂੰ ਮੁੜ ਹਾਸਿਲ ਕਰ ਲਿਆ ਹੈ।  

ਰਿਪੋਰਟਾਂ ਮੁਤਾਬਕ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ "ਸਾਡੇ ਲੋਕ। ਸਾਡਾ ਖੇਰਸਨ। ਅੱਜ ਇੱਕ ਇਤਿਹਾਸਕ ਦਿਨ ਹੈ। ਅਸੀਂ ਖੇਰਸਨ ਨੂੰ ਵਾਪਸ ਲੈ ਰਹੇ ਹਾਂ" ਜ਼ੇਲੇਂਸਕੀ ਨੇ ਇਹ ਵੀ ਦੱਸਿਆ ਕਿ ਹਥਿਆਰਬੰਦ ਬਲਾਂ ਦੀਆਂ ਵਿਸ਼ੇਸ਼ ਟੁਕੜੀਆਂ ਖੇਰਸਨ ਦੇ ਅੰਦਰ ਪਹੁੰਚ ਗਈਆਂ ਹਨ ਅਤੇ ਹੋਰ ਯੂਕਰੇਨੀ ਫੌਜੀ ਵੀ ਬਾਹਰੀ ਹਿੱਸੇ ਤੋਂ ਸ਼ਹਿਰ ਵੱਲ ਆ ਰਹੇ ਹਨ।

ਉਨ੍ਹਾਂ ਨੇ ਹੋਰ ਵੀ ਕਿਹਾ ਕਿ "ਖੇਰਸਨ ਦੇ ਲੋਕ ਇੰਤਜ਼ਾਰ ਕਰ ਰਹੇ ਸਨ ਤੇ ਉਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨੀ। ਜ਼ੇਲੇਂਸਕੀ ਨੇ ਕਿਹਾ ਕਿ ਹੋਰ ਸ਼ਹਿਰਾਂ ਵਿੱਚ ਵੀ ਅਜਿਹਾ ਹੀ ਹੋਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜ਼ੇਲੇਂਸਕੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਫੌਜੀ ਸਹਾਇਤਾ ਦਾ ਐਲਾਨ ਕਰਨ ਲਈ ਧੰਨਵਾਦ ਕੀਤਾ ਸੀ। ਉਨ੍ਹਾਂ ਦਾ ਇਹ ਬਿਆਨ ਅਮਰੀਕਾ ਵੱਲੋਂ ਯੂਕਰੇਨ ਲਈ 400 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੇ ਐਲਾਨ ਤੋਂ ਬਾਅਦ ਆਇਆ।

ਟਵਿੱਟਰ ਰਾਹੀਂ ਜ਼ੇਲੇਂਸਕੀ ਨੇ ਯੂਕਰੇਨ ਲਈ "ਏਕਤਾ ਦਿਖਾਉਣ" 'ਤੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਹਾਇਤਾ ਪੈਕੇਜ ਵਿੱਚ ਐਵੇਂਜਰ ਏਅਰ ਡਿਫੈਂਸ ਸਿਸਟਮ ਅਤੇ ਹਾਕ ਏਅਰ ਡਿਫੈਂਸ ਸਿਸਟਮ ਲਈ ਮਿਜ਼ਾਈਲਾਂ ਸ਼ਾਮਲ ਹਨ।

ਪੋਰ ਪੜ੍ਹੋ: Himachal Pradesh Assembly election 2022 Live Updates

ਇਸ ਦੌਰਾਨ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਕਈ ਲੋਕ ਖੇਰਸਨ ਸ਼ਹਿਰ ਦੇ ਕੇਂਦਰੀ ਚੌਕ ਵਿੱਚ ਜਿੱਤ ਦੇ ਜੈਕਾਰੇ ਲਗਾ ਰਹੇ ਹਨ।  ਇਸ ਦੇ ਨਾਲ ਹੀ ਇੱਥੇ ਯੂਕਰੇਨੀ ਸੈਨਿਕਾਂ ਨੇ ਭੀੜ ਨਾਲ ਸੈਲਫੀ ਵੀ ਲਈ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਪਰ ਅਜਿਹੇ 'ਚ ਮੁੱਖ ਸ਼ਹਿਰ ਖੇਰਸਨ ਨੂੰ ਮੁੜ ਹਾਸਿਲ ਕਰਨਾ ਯੂਕਰੇਨ ਲਈ ਇੱਕ ਚੰਗੀ ਖ਼ਬਰ ਹੈ।  

ਕੀ ਰੂਸ ਨੇ ਮੰਨੀ ਹਾਰ? 

ਹਲੇ ਅਜਿਹਾ ਕੁਝ ਨਹੀਂ ਹੈ ਕਿਉਂਕਿ ਰੂਸ ਵੱਲੋਂ ਹੁਣ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਦੱਸ ਦਈਏ ਕਿ ਰੂਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਵੀ ਸਿਪਾਹੀ ਗੁਆਏ ਬਿਨਾਂ 30,000 ਸੈਨਿਕਾਂ ਨੂੰ ਨੀਪਰੋ ਨਦੀ ਦੇ ਪਾਰ ਵਾਪਸ ਲੈ ਲਿਆ ਹੈ ਤੇ ਰੂਸ ਦੇ ਪਿੱਛੇ ਹਟਣ ਦਾ ਕਾਰਨ ਯੂਕਰੇਨ ਵੱਲੋਂ ਨੀਪਰੋ ਨਦੀ ਦੇ ਨੇੜੇ ਹੜ੍ਹ ਆਉਣ ਦੀ ਭਵਿਖਬਾਣੀ ਦੱਸਿਆ ਜਾ ਰਿਹਾ ਹੈ।

ਪੋਰ ਪੜ੍ਹੋ: ਆਲੀਆ ਤੋਂ ਬਾਅਦ ਬਿਪਾਸ਼ਾ ਬਾਸੂ ਦੇ ਘਰ ਆਈ ਨੰਨ੍ਹੀ ਪਰੀ, ਅਦਾਕਾਰਾ ਨੇ ਬੇਟੀ ਦਾ ਕੀਤਾ ਸੁਵਾਗਤ

Trending news