Amritsar News: ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਪ੍ਰਧਾਨਗੀ ਨੂੰ ਲੈ ਕੇ ਹੋਏ ਆਹਮੋ-ਸਾਹਮਣੇ
Advertisement
Article Detail0/zeephh/zeephh2295987

Amritsar News: ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਪ੍ਰਧਾਨਗੀ ਨੂੰ ਲੈ ਕੇ ਹੋਏ ਆਹਮੋ-ਸਾਹਮਣੇ

Amritsar News: ਸ੍ਰੀ ਦਰਬਾਰ ਸਾਹਿਬ ਵਿਖੇ ਰਾਗੀ ਸਿੰਘਾਂ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਭਖਦਾ ਹੋਇਆ ਨਜ਼ਰ ਆ ਰਿਹਾ ਹੈ।

Amritsar News: ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਪ੍ਰਧਾਨਗੀ ਨੂੰ ਲੈ ਕੇ ਹੋਏ ਆਹਮੋ-ਸਾਹਮਣੇ

Amritsar News (ਪਰਮਬੀਰ ਸਿੰਘ ਔਲਖ):  ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਗੀ ਸਿੰਘਾਂ ਦੀ ਪ੍ਰਧਾਨ ਨੂੰ ਲੈ ਕੇ ਹਜੂਰੀ ਰਾਗੀ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋ ਗਏ ਹਨ। ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਦੋਫਾੜ ਹੋ ਗਏ ਹਨ। ਭਾਈ ਓਂਕਾਰ ਸਿੰਘ ਨੇ ਆਪਣੇ-ਆਪ ਨੂੰ ਸਰਬਸੰਮਤੀ ਨਾਲ ਰਾਗੀ ਸਿੰਘਾਂ ਦਾ ਪ੍ਰਧਾਨ ਥਾਪ ਦਿੱਤਾ ਹੈ। ਭਾਈ ਓਂਕਾਰ ਸਿੰਘ ਦੇ ਫ਼ੈਸਲੇ ਦਾ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਸਖ਼ਤ ਵਿਰੋਧ ਕੀਤਾ ਹੈ।

ਰਾਗੀ ਸਿੰਘਾਂ ਦਾ ਕਹਿਣਾ ਹੈ ਕਿ ਕਿਸੇ ਦੀ ਸਲਾਹ ਬਿਨਾਂ ਓਂਕਾਰ ਸਿੰਘ ਖੁਦ ਨੂੰ ਰਾਗੀ ਸਿੰਘਾਂ ਦਾ ਪ੍ਰਧਾਨ ਮਨ ਕੇ ਬੈਠ ਗਏ ਹਨ। ਰਾਗੀ ਸਿੰਘਾਂ ਦੇ ਪ੍ਰਧਾਨ ਭਾਈ ਸ਼ੌਕੀਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕਿਹਾ ਕਿ ਉਹ ਕਾਫੀ ਲੰਮੇ ਸਮੇਂ ਤੋਂ ਰਾਗੀ ਸਿੰਘਾਂ ਦੀ ਪ੍ਰਧਾਨਗੀ ਦੀ ਸੇਵਾ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੇ ਸਰਪ੍ਰਸਤ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਸੇਵਾ ਇੱਕ ਸਾਲ ਪਹਿਲਾਂ ਦੇ ਦਿੱਤੀ ਸੀ ਪਰ ਹੁਣ ਓਂਕਾਰ ਸਿੰਘ ਬਿਨਾਂ ਕਿਸੇ ਦੀ ਇਜਾਜ਼ਤ ਲਏ ਸਰਬਸੰਮਤੀ ਨਾਲ ਖੁਦ ਨੂੰ ਰਾਗੀ ਸਿੰਘਾਂ ਦਾ ਪ੍ਰਧਾਨ ਐਲਾਨ ਕੇ ਸਿਰੋਪੇ ਪਵਾ ਰਹੇ ਹਨ ਜੋ ਕਿ ਬਿਲਕੁਲ ਵੀ ਮਨਜ਼ੂਰ ਨਹੀਂ ਹੈ।

fallback

ਇਹ ਵੀ ਪੜ੍ਹੋ : Nri couple Beat in Himachal:MP ਚਰਨਜੀਤ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਕਾਰਵਾਈ ਦੀ ਕੀਤੀ ਮੰਗ

150 ਦੇ ਕਰੀਬ ਰਾਗੀ ਸਿੰਘਾਂ ਨੇ ਅੱਜ ਮਤਾ ਪਾਸ ਕਰਕੇ ਭਾਈ ਓਂਕਾਰ ਸਿੰਘ ਮੁਤਵਾਜ਼ੀ ਪ੍ਰਧਾਨ ਬਣਨ ਉਤੇ ਵਿਰੋਧ ਕੀਤਾ ਹੈ। ਰਾਗੀ ਸਿੰਘਾਂ ਦੀ ਜਥੇਬੰਦੀ ਵਿੱਚ ਹੋ ਰਹੀਆਂ ਬੇਨਿਯਮਿਆਂ 'ਤੇ ਸਖਤ ਵਿਰੋਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Amritsar News: ਹਿਮਾਚਲ 'ਚ NRI ਪਰਿਵਾਰ ਨਾਲ ਕੁੱਟਮਾਰ, ਪੁਲਿਸ ਨੇ FIR ਕੀਤੀ ਦਰਜ

 

Trending news