Mohali News: ਮੋਹਾਲੀ ਵਿੱਚ ਲੋਕ ਸਭਾ ਚੋਣਾਂ ਲਈ ਹੋ ਰਹੇ ਮਤਦਾਨ ਦੌਰਾਨ ਪਿੰਡ ਕੂਰੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੋਲਿੰਗ ਪੂਥ ਨੰਬਰ-77 ਉਤੇ ਵੋਟ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ।
Trending Photos
Mohali News: ਮੋਹਾਲੀ ਵਿੱਚ ਲੋਕ ਸਭਾ ਚੋਣਾਂ ਲਈ ਹੋ ਰਹੇ ਮਤਦਾਨ ਦੌਰਾਨ ਪਿੰਡ ਕੂਰੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੋਲਿੰਗ ਪੂਥ ਨੰਬਰ-77 ਉਤੇ ਵੋਟ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਅਤੇ ਮੌਕੇ ਉਤੇ ਦੋਵੇਂ ਧਿਰਾਂ ਦੇ ਸਮਰਥਕਾਂ ਨੇ ਇੱਕ ਦੂਜੇ ਦੀ ਕੁੱਟਮਾਰ ਕੀਤੀ।
ਝਗੜਾ ਇਸ ਹੱਦ ਤੱਕ ਵਧ ਗਿਆ ਕਿ ਦੋਵੇਂ ਧਿਰਾਂ ਦੇ ਸਮਰਥਕਾਂ ਦੀਆਂ ਪੱਗਾਂ ਉੱਤਰ ਗਈਆਂ ਹਨ ਪਰ ਉਹ ਇਕ ਦੂਜੇ ਦੇ ਲੱਤਾਂ ਮਾਰੀਆਂ। ਹਾਲਾਤ ਇਕਦਮ ਤਣਾਅਪੂਰਨ ਹੋ ਗਿਆ ਹੈ। ਮੌਕੇ ਉਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਸਥਿਤੀ ਉਤੇ ਕਾਬੂ ਪਾਇਆ। ਸਮਰਥਕਾਂ ਨੂੰ ਮੌਕੇ ਉਪਰ ਭਜਾਇਆ।
ਘਟਨਾ ਸ਼ਨਿੱਚਰਵਾਰ ਸਵੇਰੇ ਕਰੀਬ ਸਵਾ 10 ਵਜੇ ਦੇ ਆਸਪਾਸ ਕੀਤੀ ਹੈ। ਜਿਨ੍ਹਾਂ ਧਿਰਾਂ ਵਿੱਚ ਝਗੜਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ, ਅਕਾਲੀ ਤੇ ਕਾਂਗਰਸ ਦੇ ਸਮਰਥਕ ਦੱਸੇ ਜਾ ਰਹੇ ਹਨ। ਦੋਸ਼ ਹਨ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਗਲਤ ਵੋਟ ਪੁਆ ਰਹੇ ਸਨ।
ਇਸ ਕਾਰਨ ਉਨ੍ਹਾਂ ਵਿੱਚ ਝਗੜਾ ਹੋਇਆ। ਕਰੀਬ 10 ਮਿੰਟ ਤੱਕ ਦੋਵੇਂ ਧਿਰਾਂ ਵਿੱਚ ਕੁੱਟਮਾਰ ਹੋਈ, ਇਸ ਵਿੱਚ ਬਜ਼ੁਰਗ ਵੀ ਸ਼ਾਮਲ ਸਨ। ਇੱਕ-ਦੋ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ। ਬਾਅਦ ਵਿੱਚ ਐਸਐਚਓ ਅਮਨਦੀਪ ਤਿੜਕੇ ਮੌਕੇ ਉਤੇ ਪਹੁੰਚੇ ਅਤੇ ਹਾਲਾਤ ਉਤੇ ਕਾਬੂ ਪਾਇਆ।
ਸਰਕਾਰੀ ਪ੍ਰਾਇਮਰੀ ਸਕੂਲ ਕੂਰੜਾ ਦੇ ਬੂਥ ਨੰਬਰ-77 ਵਿੱਚ ਸਵੇਰੇ ਲੋਕ ਵੋਟ ਪਾਉਣ ਲਈ ਲਾਈਨ ਵਿੱਚ ਲੱਗੇ ਸਨ। ਉਸ ਦੌਰਾਨ ਕੂਰੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਗਲਤ ਵੋਟ ਪੁਆ ਰਹੇ ਹਨ। ਦੋਸ਼ ਲੱਗਾ ਕਿ ਮੋਹਨ ਸਿਘ ਤੇ ਜੈਲ ਸਿੰਘ ਦੀ ਜਾਅਲੀ ਵੋਟ ਬਣਾਈ ਗਈ ਹੈ।
ਪਿਓ ਦੀ ਉਮਰ 65 ਸਾਲ ਅਤੇ ਬੇਟੇ ਦੀ ਉਮਰ 70 ਸਾਲ ਹੈ। ਲੋਕਾਂ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਜਦਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਕਿਰਾਏਦਾਰਾਂ ਦੀ ਵੋਟ ਬਣਾਈ ਹੈ, ਜਿਸ ਨੂੰ ਪਾਉਣ ਨਹੀਂ ਦੇ ਰਹੇ। ਇਸ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਜੋ ਹੱਥੋਪਾਈ ਤੱਕ ਪਹੁੰਚ ਗਿਆ ਅਤੇ ਬਾਅਦ ਵਿੱਚ ਇਕ ਦੂਜੇ ਦੀ ਪੱਗ ਉਤਾਰ ਦਿੱਤੀ ਗਈ।
ਕਾਬਿਲੇਗੌਰ ਹੈ ਕਿ ਮੋਹਾਲੀ ਜ਼ਿਲ੍ਹੇ ਵਿੱਚ 26 ਸੰਵੇਦਨਸ਼ੀਲ ਬੂਥ ਬਣਾਏ ਗਏ ਸਨ ਪਰ ਪਿੰਡ ਕੂਰੜਾ ਸੰਵੇਦਨਸ਼ਾਲੀ ਬੂਥ ਵਿੱਚ ਸ਼ਾਮਲ ਨਹੀਂ ਸੀ ਜਿਥੇ ਇਹ ਝਗੜਾ ਹੋਇਆ। ਡੀਐਸਪੀ ਸਿਟੀ ਦਾ ਕਹਿਣਾ ਹੈ ਕਿ ਮਾਮੂਲੀ ਝਗੜਾ ਹੋਇਆ ਸੀ। ਜਾਅਲੀ ਵੋਟ ਵਰਗੀ ਕੋਈ ਗੱਲ ਨਹੀਂ ਸਾਹਮਣੇ ਆਈ। ਸਥਿਤੀ ਉਤੇ ਤੁਰੰਤ ਕਾਬੂ ਪਾ ਲਿਆ ਗਿਆ ਸੀ। ਇਸ ਬਾਰੇ ਵਿੱਚ ਅਜੇ ਕੋਈ ਸ਼ਿਕਾਇਤ ਵੀ ਨਹੀਂ ਆਈ ਹੈ।
ਇਹ ਵੀ ਪੜ੍ਹੋ : Punjab Politics: ਜਲੰਧਰ ਵੈਸਟ ਤੋਂ ਐਮਐਲਏ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਲਿਆ ਵਾਪਸ