ਯੂਕਰੇਨ 'ਚ ਤਬਾਹੀ ਮਚਾਉਣ ਵਾਲੇ ਪੁਤਿਨ ਨੂੰ ਹੋਇਆ ਕੈਂਸਰ, ਆਪ੍ਰੇਸ਼ਨ ਕਰਵਾਉਣ ਲਈ ਛੁੱਟੀ 'ਤੇ ਜਾ ਸਕਦੇ ਹਨ ਪੁਤਿਨ
Advertisement

ਯੂਕਰੇਨ 'ਚ ਤਬਾਹੀ ਮਚਾਉਣ ਵਾਲੇ ਪੁਤਿਨ ਨੂੰ ਹੋਇਆ ਕੈਂਸਰ, ਆਪ੍ਰੇਸ਼ਨ ਕਰਵਾਉਣ ਲਈ ਛੁੱਟੀ 'ਤੇ ਜਾ ਸਕਦੇ ਹਨ ਪੁਤਿਨ

ਪੁਤਿਨ ਜੰਗ ਦੌਰਾਨ ਹੀ ਛੁੱਟੀ 'ਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਛੁੱਟੀ ਕੈਂਸਰ ਦਾ ਆਪ੍ਰੇਸ਼ਨ ਕਰਵਾਉਣ ਲਈ ਲਈ ਹੈ। ਪੁਤਿਨ ਦੀ ਗੈਰ-ਮੌਜੂਦਗੀ ਵਿੱਚ ਰੂਸ ਦੀ ਕਮਾਨ ਕਿਸ ਕੋਲ ਹੋਵੇਗੀ, ਇਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਯੂਕਰੇਨ 'ਚ ਤਬਾਹੀ ਮਚਾਉਣ ਵਾਲੇ ਪੁਤਿਨ ਨੂੰ ਹੋਇਆ ਕੈਂਸਰ, ਆਪ੍ਰੇਸ਼ਨ ਕਰਵਾਉਣ ਲਈ ਛੁੱਟੀ 'ਤੇ ਜਾ ਸਕਦੇ ਹਨ ਪੁਤਿਨ

ਚੰਡੀਗੜ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 2 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਅਮਰੀਕਾ ਸਮੇਤ ਸਾਰੇ ਦੇਸ਼ ਵੱਖ-ਵੱਖ ਤਰੀਕਿਆਂ ਨਾਲ ਰੂਸ ਨੂੰ ਘੇਰਨ 'ਚ ਲੱਗੇ ਹੋਏ ਹਨ ਪਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੀ ਜ਼ਿੱਦ 'ਤੇ ਕਾਇਮ ਹਨ ਅਤੇ ਉਨ੍ਹਾਂ ਨੇ ਜੰਗਬੰਦੀ ਨੂੰ ਰੋਕਿਆ ਨਹੀਂ ਹੈ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਪੁਤਿਨ ਜੰਗ ਦੌਰਾਨ ਹੀ ਛੁੱਟੀ 'ਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਛੁੱਟੀ ਕੈਂਸਰ ਦਾ ਆਪ੍ਰੇਸ਼ਨ ਕਰਵਾਉਣ ਲਈ ਲਈ ਹੈ। ਪੁਤਿਨ ਦੀ ਗੈਰ-ਮੌਜੂਦਗੀ ਵਿੱਚ ਰੂਸ ਦੀ ਕਮਾਨ ਕਿਸ ਕੋਲ ਹੋਵੇਗੀ, ਇਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

 

ਨਿਕੋਲਾਈ ਪੇਟਰੁਸ਼ੇਵ ਨੂੰ ਮਿਲ ਸਕਦੀ ਹੈ ਕਮਾਂਡ

 

ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਆਪਣੀ ਗੈਰ-ਮੌਜੂਦਗੀ 'ਚ ਰੂਸ ਦੀ ਕਮਾਨ ਰੂਸੀ ਸੁਰੱਖਿਆ ਪ੍ਰੀਸ਼ਦ ਦੇ ਮੁਖੀ ਅਤੇ ਖੁਫੀਆ ਏਜੰਸੀ ਐੱਫ.ਐੱਸ.ਬੀ. ਦੇ ਸਾਬਕਾ ਮੁਖੀ ਨਿਕੋਲਾਈ ਪੇਟਰੁਸ਼ੇਵ ਨੂੰ ਸੌਂਪ ਸਕਦੇ ਹਨ। ਉਹ ਪੁਤਿਨ ਦੇ ਕਰੀਬੀ ਲੋਕਾਂ ਵਿੱਚ ਗਿਣਿਆ ਜਾਂਦਾ ਹੈ। ਇਸ ਦੌਰਾਨ ਯੂਕਰੇਨ ਯੁੱਧ ਦੀ ਕਮਾਨ ਵੀ ਪੇਟਰੂਸ਼ੇਵ ਦੇ ਹੱਥਾਂ 'ਚ ਰਹੇਗੀ।

 

9 ਮਈ ਤੋਂ ਬਾਅਦ ਆਪ੍ਰੇਸ਼ਨ ਕੀਤਾ ਜਾ ਸਕਦਾ ਹੈ

ਰੂਸ ਦੇ ਇਕ ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਦੇ ਆਪ੍ਰੇਸ਼ਨ ਦੀ ਜਾਣਕਾਰੀ ਠੋਸ ਹੈ। ਪੁਤਿਨ ਨੂੰ 18 ਮਹੀਨੇ ਪਹਿਲਾਂ ਪੇਟ ਦੇ ਕੈਂਸਰ ਅਤੇ ਪਾਰਕਿੰਸਨ ਰੋਗ ਦਾ ਪਤਾ ਲੱਗਾ ਸੀ। ਉਦੋਂ ਡਾਕਟਰਾਂ ਨੇ ਸਰਜਰੀ ਲਈ ਕਿਹਾ ਸੀ ਪਰ ਫਿਰ ਉਨ੍ਹਾਂ ਨੇ ਇਸ ਨੂੰ ਟਾਲ ਦਿੱਤਾ। ਹੁਣ ਉਹ ਰਾਸ਼ਟਰਪਤੀ ਦੇ ਤੌਰ 'ਤੇ 9 ਮਈ ਨੂੰ ਵਿਕਟਰੀ ਡੇ ਪਰੇਡ 'ਚ ਸ਼ਾਮਲ ਹੋਣ ਤੋਂ ਬਾਅਦ ਇਹ ਆਪ੍ਰੇਸ਼ਨ ਕਰਵਾ ਸਕਦੇ ਹਨ।

 

 

Trending news