Punjab News: ਪੰਜਾਬ ਪੁਲਿਸ ਹੋਈ ਹਾਈਟੈੱਕ! 410 ਹਾਈਟੈੱਕ ਗੱਡੀਆਂ ਸ਼ਾਮਿਲ
Advertisement

Punjab News: ਪੰਜਾਬ ਪੁਲਿਸ ਹੋਈ ਹਾਈਟੈੱਕ! 410 ਹਾਈਟੈੱਕ ਗੱਡੀਆਂ ਸ਼ਾਮਿਲ

Punjab News: ਪੰਜਾਬ ਪੁਲਿਸ ਹੋਈ ਹਾਈਟੈੱਕ! 410 ਹਾਈਟੈੱਕ ਗੱਡੀਆਂ ਸ਼ਾਮਿਲ

Punjab News: ਪੰਜਾਬ ਪੁਲਿਸ ਹੋਈ ਹਾਈਟੈੱਕ! 410 ਹਾਈਟੈੱਕ ਗੱਡੀਆਂ ਸ਼ਾਮਿਲ

Punjab police vehicles hi-tech: ਪੰਜਾਬ ਪੁਲਿਸ ਵਿੱਚ ਅੱਜ 410 ਹਾਈਟੈੱਕ ਗੱਡੀਆਂ ਬੇੜੇ 'ਚ ਸ਼ਾਮਲ ਹੋਈਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਵਿਖਾ ਕੇ ਸ਼ਾਮਿਲ ਕੀਤਾ। ਮਹਿਲਾ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਤਾਇਨਾਤ ਹੋਣਗੀਆਂ। ਫਿਲੌਰ ਅਕੈਡਮੀ ਵਿਖੇ ਸਮਾਗਮ ਰਵਾਨਾ ਗੱਡੀਆਂ ਨੂੰ ਰਵਾਨਾ ਕੀਤਾ ਗਿਆ।

410 ਵਾਹਨਾਂ ਵਿੱਚ ਸ਼ਾਮਲ ਹਨ- 315 ਪੁਲਿਸ ਸਟੇਸ਼ਨਾਂ ਲਈ 274 ਮਹਿੰਦਰਾ ਸਕਾਰਪੀਓਜ਼ ਅਤੇ 41 ਇਸੂਜ਼ੂ ਹਾਈ-ਲੈਂਡਰ। ਮਹਿਲਾ ਸੁਰੱਖਿਆ ਲਈ ਡਾਇਲ 112 ਅਤੇ  71 KIA Carens ਅਤੇ 24 Tata Tiago EVs

ਭਗਵੰਤ ਮਾਨ ਦਾ ਟਵੀਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਹੈ ਕਿ ਪੰਜਾਬ ਪੁਲਿਸ ਸਾਡਾ ਮਾਣ... ਅੱਜ ਅਸੀਂ ਪੰਜਾਬ ਪੁਲਿਸ ਨੂੰ ਹੋਰ ਵੀ ਹਾਈਟੈੱਕ ਕਰਨ ਜਾ ਰਹੇ ਹਾਂ...ਸ਼ਾਨਦਾਰ 410 ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਅੱਜ ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਲ ਕੀਤਾ ਜਾਵੇਗਾ...ਮਹਿਲਾਵਾਂ ਦੀ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਰੱਖੀਆਂ ਗਈਆਂ ਨੇ...ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਤਰਜ਼ੀਹ ਹੈ ਜਿਸ ਲਈ ਅਸੀਂ ਵਚਨਬੱਧ ਹਾਂ...ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਦੀ ਇੱਕ ਝਲਕ ਤੁਸੀਂ ਵੀ ਵੇਖੋ...

ਨਕੋਦਰ 'ਚ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਵੀ ਦੇਣਗੇ ਹਰੀ ਝੰਡੀ 
ਅੱਜ ਜਲੰਧਰ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿਲ੍ਹੇ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੀ.ਐਮ.ਭਗਵੰਤ ਮਾਨ ਸਵੇਰੇ 11 ਵਜੇ ਫਿਲੌਰ ਪੀਪੀਏ (ਪੰਜਾਬ ਪੁਲਿਸ ਅਕੈਡਮੀ) ਵਿਖੇ ਪਹੁੰਚਣਗੇ ਅਤੇ ਫਿਰ ਨਕੋਦਰ ਵਿੱਚ ਇੱਕ ਪ੍ਰੋਗਰਾਮ ਦੌਰਾਨ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।

ਪਹਿਲਾਂ ਵੀ ਮਿਲੀਆਂ ਸਨ ਨਵੀਆਂ ਗੱਡੀਆਂ  (Punjab police vehicles hi-tech)
ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਨੂੰ ਹਾਈਟੈੱਕ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੀਆਂ ਗੱਡੀਆਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਕਿ ਪੁਲਿਸ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ।

ਇਹ ਹੈ ਗੱਡੀਆਂ ਦੀ ਵਿਸ਼ੇਸ਼ਤਾ: ਇਹਨਾਂ ਗੱਡੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਾਕੀ ਗੱਡੀਆਂ ਨਾਲੋਂ ਜ਼ਿਆਦਾ ਹਾਈਟੈਕ ਹਨ। ਇਹਨਾਂ ਵਿੱਚ ਮੋਬਾਈਲ ਟਰਮੀਨਲ ਸਿਸਟਮ ਅਤੇ ਜੀਪੀਐਸ ਲੱਗੇ ਹੋਏ ਹਨ ਤਾਂ ਕਿ 112 ਨੰਬਰ ਜਦੋਂ ਕੋਈ ਡਾਇਲ ਕਰੇ ਤਾਂ ਉਸ ਦੀ ਸਮਾਂ ਸੀਮਾ ਘੱਟ ਹੋਵੇ ਅਤੇ ਜਲਦੀ 112 ਨੰਬਰ 'ਤੇ ਕਾਲ ਲੱਗੇ। ਪਹਿਲਾਂ 112 ਨੰਬਰ ਦੀ ਕਾਲ ਕਰਨ 'ਚ 20 ਤੋਂ 25 ਮਿੰਟ ਦਾ ਸਮਾਂ ਲੱਗਦਾ ਸੀ ਜਿਸ ਲਈ ਨਵੀਆਂ ਗੱਡੀਆਂ ਅੰਦਰ ਸਿਸਟਮ ਦਾ ਸੁਧਾਰ ਕੀਤਾ ਜਾ ਰਿਹਾ ਹੈ।

ਆਉਂਦੇ ਦਿਨਾਂ ਵਿੱਚ ਪੰਜਾਬ ਪੁਲਿਸ ਨੂੰ ਗੂਗਲ ਵੱਲੋਂ ਅਪਡੇਟ ਵੀ ਕੀਤਾ ਜਾਵੇਗਾ। ਸੀਐਮ ਨੇ ਆਖਿਆ ਕਿ ਹੁਣ ਪੰਜਾਬ ਪੁਲਿਸ ਨੂੰ ਸਮੇਂ ਦੀ ਹਾਣੀ ਬਣਾਇਆ ਜਾਵੇਗਾ। ਸਾਈਬਰ ਕ੍ਰਾਈਮ ਵਿੰਗ ਨੂੰ ਵੀ ਮਜ਼ਬੂਤੀ ਦਿੱਤੀ ਜਾਵੇਗੀ। 30 ਕਰੋੜ ਰੁਪਇਆ ਸਾਈਬਰ ਕ੍ਰਾਈਮ ਨੂੰ ਅਪਡੇਟ ਕਰਨ 'ਤੇ ਖਰਚਿਆ ਜਾਵੇਗਾ। 

​ਈਵੀਆਰ
​ਈਵੀਆਰ ਦਾ ਮਤਲਬ ਹੈ ਕਿ ਐਮਰਜੈਂਸੀ ਰਿਸਪਾਂਸ ਵਹੀਕਲ। ਈਵੀਆਰ ਵਿੱਚ 86 ਮਹਿੰਦਰਾ ਬੋਲੈਰੋ, 12 ਮਾਰੂਤੀ ਕਾਰਾਂ ਹਨ।

ਪੰਜਾਬ ਪੁਲਿਸ ਦੇ ਬੇੜੇ 'ਚ ਪਹਿਲਾਂ ਮਿਲੇ ਸਨ 98 ਐਮਰਜੈਂਸੀ ਵਹੀਕਲਸ

 ਪੰਜਾਬ ਪੁਲਿਸ ਨੂੰ ਹਾਈਟੈਕ (Punjab police vehicles hi-tech) ਅਤੇ ਹੋਰ ਵੀ ਐਕਟਿਵ ਬਣਾਉਣ ਲਈ ਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਬੇੜੇ ਵਿੱਚ 98 ਨਵੀਆਂ ਈਵੀਆਰ ਗੱਡੀਆਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਅਰਟਿਗਾ ਅਤੇ ਮਾਰੂਤੀ ਕਾਰਾਂ ਸ਼ਾਮਲ ਹਨ।

ਇਹ ਵੀ ਪੜ੍ਹੋ: Congress Tractor March: ਕਿਸਾਨਾਂ ਦੇ ਹੱਕ ਵਿਚ ਨਿਤਰੀ ਕਾਂਗਰਸ, ਪੰਜਾਬ 'ਚ ਕੱਢੇਗੀ ਟਰੈਕਟਰ ਮਾਰਚ

-ਮਾਰੂਤੀ ਕਾਰਾਂ ਨੂੰ ਛੋਟੀਆਂ ਗਲੀਆਂ (Punjab police vehicles hi-tech) ਵਿਚੋਂ ਲੰਘਾਉਣਾ ਅਸਾਨ ਹੁੰਦਾ ਹੈ। ਜਿਸ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਹੈ।
-ਪੁਲਿਸ ਨੂੰ ਆਧੁਨਿਕ ਹਥਿਆਰਾਂ ਨਾਲ ਵੀ ਲੈਸ ਕੀਤਾ ਜਾ ਰਿਹਾ ਹੈ ਤਾਂ ਕਿ ਪੁਲਿਸ ਜਦੋਂ ਅਪਰਾਧੀਆਂ ਜਾਂ ਸਰਹੱਦ ਪਾਰ ਬੈਠੇ ਦੁਸ਼ਮਣਾਂ ਨੂੰ ਜਵਾਬ ਦੇਵੇ ਤਾਂ ਉਹ ਉਹਨਾਂ ਦੇ ਮੁਕਾਬਲੇ ਜ਼ਿਆਦਾ ਸ਼ਕਤੀਸ਼ਾਲੀ ਹੋਵੇ।

 

 

Trending news