Ghaggar Water Level: ਪੰਚਕੂਲਾ ਵਿੱਚ ਭਾਰੀ ਮੀਂਹ ਜਾਰੀ, ਮੁੜ ਉਫ਼ਾਨ 'ਤੇ ਘੱਗਰ ਦਰਿਆ
Advertisement
Article Detail0/zeephh/zeephh1790332

Ghaggar Water Level: ਪੰਚਕੂਲਾ ਵਿੱਚ ਭਾਰੀ ਮੀਂਹ ਜਾਰੀ, ਮੁੜ ਉਫ਼ਾਨ 'ਤੇ ਘੱਗਰ ਦਰਿਆ

Ghaggar Water Level News Today: ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਅੱਜ ਦੇ ਦਿਨ ਲਈ ਭਾਰੀ ਮੀਂਹ ਦੀ ਚੇਤਾਵਨੀ ਪਹਿਲਾਂ ਹੀ ਦੇ ਦਿੱਤੀ ਗਈ ਸੀ।  

 Ghaggar Water Level: ਪੰਚਕੂਲਾ ਵਿੱਚ ਭਾਰੀ ਮੀਂਹ ਜਾਰੀ, ਮੁੜ ਉਫ਼ਾਨ 'ਤੇ ਘੱਗਰ ਦਰਿਆ

Panckula-Zirakpur Ghaggar Water Level News Today: ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ 'ਚ ਕਈ ਥਾਵਾਨ 'ਤੇ ਅਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਦੀ ਨਾਲੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਪੰਚਕੂਲਾ ਵਿੱਚ ਪਿਛਲੇ 3 ਘੰਟਿਆਂ ਤੋਂ ਭਾਰੀ ਮੀਂਹ ਅਤੇ ਹਨੇਰੀ ਜਾਰੀ ਹੈ ਜਿਸ ਕਰਕੇ ਘੱਗਰ ਦਰਿਆ ਇੱਕ ਵਾਰ ਮੁੜ ਉਫ਼ਾਨ 'ਤੇ ਆ ਗਈ ਹੈ।  

ਇਹ ਉਹੀ ਘੱਗਰ ਦਰਿਆ ਹੈ ਜਿਸ ਦਾ ਪਾਣੀ, ਕੁਝ ਦਿਨ ਬਾਰਿਸ਼ ਨਾ ਆਉਣ ਕਰਕੇ ਜਮਾ ਥੱਲੇ ਆ ਗਿਆ ਸੀ, ਪਰ ਅੱਜ ਮੁੜ ਉਫ਼ਾਨ 'ਤੇ ਆਇਆ ਹੋਇਆ ਹੈ। ਅਜਿਹੇ 'ਚ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਘੱਗਰ ਦਰਿਆ ਦੇ ਕੰਡੇ ਨਾ ਜਾਣ ਕਿਉਂਕਿ ਪਹਿਲਾਂ ਵੀ ਅਜਿਹੇ ਕਈ ਹਾੜੇ ਵਾਪਰ ਚੁਕੇ ਹਨ ਜਿਨ੍ਹਾਂ 'ਚ ਲੋਕ ਪਾਣੀ 'ਚ ਹੀ ਰੁਲ ਜਾਂਦੇ ਹਨ।   

ਪੰਚਕੂਲਾ ਨੇੜੇ ਤਾਂ ਹਾਲਾਤ ਖ਼ਰਾਬ ਹੈ ਹੀ ਪਰ ਇਸਦੇ ਨਾਲ ਹੀ ਜ਼ੀਰਕਪੁਰ ਤੇ ਡੇਰਾਬੱਸੀ ਵਿਚਾਲੇ ਪੈਂਦੇ ਕਾਲਕਾ ਦਿੱਲੀ ਨੇਸ਼ਨਲ ਹਾਈਵੇ ਦੇ ਥੱਲੇ ਵਗਦੀ ਘੱਗਰ ਦਰਿਆ ਨੇ ਮੁੜ ਆਫ਼ਤ ਮਚਾ ਦਿੱਤੀ ਹੈ। ਹੀ ਘੱਗਰ ਦਰਿਆ ਕਲ ਤੱਕ ਮਹਿਜ਼ ਇੱਕ ਛੋਟੀ ਜਿਹੀ ਨਦੀ ਲੱਗ ਰਹੀ ਸੀ ਪਰ ਅੱਜ ਇਸਨੇ ਇੱਕ ਵੱਡੀ ਦਰਿਆ ਦਾ ਰੂਪ ਧਰਿਆ ਹੋਇਆ ਹੈ।  

ਹਿਮਾਚਲ ਪ੍ਰਦੇਸ਼ ਅਤੇ ਪੰਚਕੂਲਾ ਦੇ ਨੇੜੇ ਦੇ ਪਹਾੜੀ ਇਲਾਕਿਆਂ 'ਚ ਹੋਈ ਭਾਰੀ ਬਾਰਿਸ਼ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਇਸ ਦੇ ਨਾਲ ਹੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਤੇ ਤਾਪਮਾਨ 'ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਲੋਕ ਹੀ ਦੁਆਵਾਂ ਮੰਗ ਰਹੇ ਹਨ ਕਿ ਮੁੜ ਪਹਿਲਾਂ ਵਰਗੇ ਹਾਲਾਤ ਨਾ ਹੋ ਜਾਣ।  

ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਅੱਜ ਦੇ ਦਿਨ ਲਈ ਭਾਰੀ ਮੀਂਹ ਦੀ ਚਿਤਾਵਨੀ ਪਹਿਲਾਂ ਹੀ ਦੇ ਦਿੱਤੀ ਗਈ ਸੀ।  

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਮੀਂਹ ਨੇ ਦਿੱਤੀ ਦਸਤੱਕ, ਕਈ ਥਾਵਾਂ 'ਤੇ ਖੜ੍ਹਿਆ ਪਾਣੀ  

ਇਹ ਵੀ ਪੜ੍ਹੋ: Bhakra Dam News: ਭਾਖੜਾ ਡੈਮ ਦੇ ਫਲਡ ਗੇਟ ਖੋਲਣ ਦੀ ਸੰਭਾਵਨਾ, ਜਾਰੀ ਕੀਤਾ ਗਿਆ ਪੱਤਰ 

(For more news apart from Panckula-Zirakpur Ghaggar Water Level News Today, stay tuned to Zee PHH)

Trending news