Moga Gambling News: CIA ਬਾਘਾਪੁਰਾਣਾ ਨੇ ਦਾੜਾ ਸੱਟਾਂ ਲਾਉਂਦੇ 6 ਲੋਕਾਂ ਨੂੰ ਕੀਤਾ ਗ੍ਰਿਫਤਾਰ
Advertisement
Article Detail0/zeephh/zeephh1838963

Moga Gambling News: CIA ਬਾਘਾਪੁਰਾਣਾ ਨੇ ਦਾੜਾ ਸੱਟਾਂ ਲਾਉਂਦੇ 6 ਲੋਕਾਂ ਨੂੰ ਕੀਤਾ ਗ੍ਰਿਫਤਾਰ

Gambling News: ਦੋਸ਼ੀਆਂ ਦੇ ਖਿਲਾਫ IPC ਦੀ ਧਾਰਾ 420, 13(A) ਅਤੇ ਗੇਮਬਲਿੰਗ ਐਕਟ 3-67 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ​

Moga Gambling News: CIA ਬਾਘਾਪੁਰਾਣਾ ਨੇ ਦਾੜਾ ਸੱਟਾਂ ਲਾਉਂਦੇ 6 ਲੋਕਾਂ ਨੂੰ ਕੀਤਾ ਗ੍ਰਿਫਤਾਰ

Punjab's Moga Gambling News: ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ CIA ਬਾਘਾਪੁਰਾਣਾ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ CIA ਬਾਘਾਪੁਰਾਣਾ ਵੱਲੋਂ ਦਾੜਾ ਸੱਟਾਂ ਲਾਉਂਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। (Big crackdown by CIA Bagha Purana)

ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮੋਗਾ ਦੇ ਐਸਐਸਪੀ ਜੇ.ਇਲੇਨਚੇਲੀਅਨ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਸਮਾਜ ਦਾ ਮਾਹੌਲ ਖਰਾਬ ਕਰਨ ਵਾਲੇ ਲੋਕਾਂ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਬਾਘਾਪੁਰਾਣਾ ਤੇ ਇੰਚਾਰਜ ਦਲਜੀਤ ਸਿੰਘ ਬਰਾੜ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਦੀ ਟੀਮ ਵਲੋਂ ਦੜਾ ਸੱਟਾ ਲਾਉਂਦੇ 6 ਲੋਕਾਂ ਤੋਂ 1 ਲੱਖ 30 ਹਜ਼ਾਰ ਰੁਪਏ ਬਰਾਮਦ ਕਰ ਉਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆ CIA ਇੰਚਾਰਜ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਮੁੱਖਬਰ ਖ਼ਾਸ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਕੁਝ ਲੋਕ ਦੜਾ ਸੱਟਾ ਲਗਾਉਣ ਦੇ ਆਦਿ ਹਨ ਅਤੇ ਅੱਜ ਵੀ ਉਹ ਕੋਟ-ਇਸੇ-ਖਾਂ ਦੇ ਸੁੰਦਰ ਨਗਰ ਵਿੱਖੇ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਲੋਕਾਂ ਨੂੰ ਦੜਾ ਸੱਟਾ ਲਗਾਉਣ ਲਈ ਬੁਲਾ ਰਹੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। 

ਇੰਚਾਰਜ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ਤੇ ਪੁੱਜੇ ਤਾਂ ਉਕਤ ਦੋਸ਼ੀਆਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਪਾਸੋਂ 1 ਲੱਖ 30 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਸਨ ਅਤੇ ਉਨ੍ਹਾਂ ਦੇ ਖ਼ਿਲਾਫ਼ IPC ਦੀ ਧਾਰਾ 420, 13(A) ਅਤੇ ਗੈਬਲਿੰਗ ਐਕਟ 3-67 ਦੇ ਤਹਿਤ ਥਾਣਾ ਕੋਟ-ਇਸੇ-ਖਾਂ ਵਿੱਖੇ ਮਾਮਲਾ ਦਰਜ ਕੀਤਾ ਗਿਆ। 

ਦੱਸ ਦਈਏ ਕਿ ਦੋਸ਼ੀਆਂ ਦੀ ਪਛਾਣ ਸੰਦੀਪ ਕੁਮਾਰ ਵਾਸੀ ਮੋਗਾ, ਸਤਪਾਲ ਵਾਸੀ ਜੀਰਾ, ਰਾਕੇਸ਼ ਕੁਮਾਰ ਵਾਸੀ ਜੀਰਾ, ਅਮਰਜੀਤ ਸਿੰਘ ਵਾਸੀ ਮੱਲ੍ਹਾਵਾਲਾ , ਵਿਜੇ ਕੁਮਾਰ ਵਾਸੀ ਕੋਟ-ਇਸੇ-ਖਾਂ, ਗੁਰਵਿੰਦਰ ਸਿੰਘ ਵਾਸੀ ਕਿਸ਼ਨਪੁਰਾ ਵਜੋਂ ਹੋਈ ਹੈ।  

ਇਹ ਵੀ ਪੜ੍ਹੋ: Punjab News: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਤੋਂ 7 ਮੋਬਾਇਲ, 3 ਚਾਰਜਰ ਅਤੇ 23 ਜਰਦੇ ਦੀਆਂ ਪੁੜੀਆਂ ਬਰਾਮਦ

(For more news apart from Big crackdown by CIA Bagha Purana in Punjab's Moga Gambling News, stay tuned to Zee PHH)

Trending news