Lohri Bumper 2025: ਹਰਪਿੰਦਰ ਸਿੰਘ ਨੂਰਪੁਰ ਬੇਦੀ ਦੇ ਪਿੰਡ ਬੜਵਾ ਦਾ ਰਹਿਣ ਵਾਲਾ ਹੈ ਜੋ ਕਿ ਕੁਵੈਤ ਵਿੱਚ ਡਰਾਈਵਰੀ ਕਰਦਾ ਹੈ। ਜਦੋਂ ਉਹ ਆਪਣੇ ਪਿੰਡ ਆਇਆ ਹੋਇਆ ਸੀ ਤਾਂ ਉਸਨੇ ਲਾਟਰੀ ਦਾ ਟਿਕਟ ਖਰੀਦਿਆ ਸੀ।
Trending Photos
Lohri Bumper 2025(ਬਿਮਲ ਕੁਮਾਰ): ਕਹਿੰਦੇ ਜਦੋਂ ਪਰਮਾਤਮਾ ਦੇਣ ਲੱਗਦਾ ਤਾਂ ਉਹ ਛੱਪਰ ਫਾੜ ਕੇ ਦਿੰਦਾ ਹੈ ਅਜਿਹਾ ਹੀ ਹੋਇਆ ਨੂਰਪੁਰ ਬੇਦੀ ਦੇ ਹਰਪਿੰਦਰ ਸਿੰਘ ਨਾਲ ਜੋ ਕਿ ਖੁਦ ਕੁਵੈਤ ਵਿੱਚ ਟਰਾਲਾ ਚਲਾ ਕੇ ਡਰਾਈਵਰੀ ਕਰਦਾ ਹੈ , ਜਿਸ ਨੇ ਕਿ ਇੱਕ ਲਾਟਰੀ ਪੰਜਾਬ ਸਟੇਟ ਲਾਟਰੀ ਖਰੀਦੀ ਤਾਂ ਉਸ ਨੂੰ ਨਹੀਂ ਸੀ ਪਤਾ ਕਿ ਉਹ ਕਰੋੜਪਤੀ ਬਣ ਜਾਵੇਗਾ ਪਰ ਜਦੋਂ ਲੋਹੜੀ ਬੰਪਰ ਲਾਟਰੀ ਦਾ ਡਰਾਅ ਨਿਕਲਿਆ ਤਾਂ ਉਸ ਵਿੱਚ ਉਸ ਦੀ ਕਿਸਮਤ ਚਮਕ ਗਈ, ਤੇ 10 ਕਰੋੜ ਦੀ ਲਾਟਰੀ ਦਾ ਇਨਾਮ ਨਿਕਲਿਆ।
ਹਰਪਿੰਦਰ ਸਿੰਘ ਨੂਰਪੁਰ ਬੇਦੀ ਦੇ ਪਿੰਡ ਬੜਵਾ ਦਾ ਰਹਿਣ ਵਾਲਾ ਹੈ ਜੋ ਕਿ ਕੁਵੈਤ ਵਿੱਚ ਡਰਾਈਵਰੀ ਕਰਦਾ ਤੇ ਉਸਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਉਹ ਆਪਣੇ ਪਿੰਡ ਆਇਆ ਹੋਇਆ ਸੀ ਤਾਂ ਉਸਨੇ ਇੱਕ ਲਾਟਰੀ ਖਰੀਦੀ ਅਤੇ ਹੁਣ ਉਸ ਨੂੰ ਪਤਾ ਲੱਗਿਆ ਹੈ ਕਿ ਉਸਦੀ ਲਾਟਰੀ ਲੱਕੀ ਡਰਾਅ ਵਿੱਚ ਸ਼ਾਮਿਲ ਹੋਈ ਹੈ ਤੇ 10 ਕਰੋੜ ਰੁਪਏ ਦਾ ਇਨਾਮ ਨਿੱਕਲ ਗਿਆ ਹੈ। ਉਸ ਦੇ ਬੇਟੇ ਦਾ ਨਾਮ ਦਵਿੰਦਰ ਸਿੰਘ ਹੈ ਤੇ ਉਹ ਕਾਫੀ ਸਮਾਂ ਪਹਿਲਾਂ ਇੱਕ ਹਾਦਸੇ ਵਿੱਚ ਆਪਣੀ ਬਾਂਹ ਗਵਾ ਬੈਠਾ ਸੀ ਹੁਣ ਉਸਦੇ ਬੇਟੇ ਦਵਿੰਦਰ ਤੇ ਹਰਭਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਇਹਨਾਂ ਪੈਸਿਆਂ ਨਾਲ ਕੋਈ ਆਪਣਾ ਕਾਰੋਬਾਰ ਕਰਨਗੇ ।
ਅਸ਼ੋਕਾ ਲੋਟਰੀ ਸਟਾਲ ਦੇ ਮਾਲਕ ਹੇਮੰਤ ਕੱਕੜ ਦਾ ਕਹਿਣਾ ਹੈ ਕਿ ਉਨਾਂ ਦੇ ਲਾਟਰੀ ਸਟਾਲ ਤੋਂ ਵੱਡਾ ਇਨਾਮ ਲੱਗਿਆ ਜੋ ਕਿ ਪੂਰੇ ਪੰਜਾਬ ਤੇ ਰੂਪਨਗਰ ਜ਼ਿਲੇ ਵਿੱਚ ਕਾਫੀ ਵੱਡਾ ਇਨਾਮ ਹੈ ਤੇ ਇਹ ਰੂਪਨਗਰ ਜ਼ਿਲੇ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਇਨਾ ਵੱਡਾ ਲਾਟਰੀ ਵਿੱਚੋਂ ਇਨਾਮ ਮਿਲਣ ਜਾ ਰਿਹਾ ਹੈ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਜੋ ਲੋਹੜੀ ਬੰਪਰ ਹੈ ਉਸ ਵਿੱਚੋਂ ਇਹ 10 ਕਰੋੜ ਦਾ ਇਨਾਮ ਨਿਕਲਿਆ ਹੈ। ਲੋਹੜੀ ਬੰਪਰ ਵਿੱਚ ਇਨਾਮ ਨਿਕਲਣ ਤੇ ਹਰਪਿੰਦਰ ਸਿੰਘ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪੂਰਾ ਇਲਾਕਾ ਉਨਾਂ ਨੂੰ ਵਧਾਈਆਂ ਦੇ ਰਿਹਾ ਹੈ।