Punjab News: 12 ਜੁਲਾਈ ਨੂੰ ਦੁਬਈ ਤੋਂ ਲਾਪਤਾ ਹੋਏ ਬਲਜਿੰਦਰ, ਹੁਣ ਮੌਤ ਦੀ ਖ਼ਬਰ ਆਈ ਸਾਹਮਣੇ!
Advertisement

Punjab News: 12 ਜੁਲਾਈ ਨੂੰ ਦੁਬਈ ਤੋਂ ਲਾਪਤਾ ਹੋਏ ਬਲਜਿੰਦਰ, ਹੁਣ ਮੌਤ ਦੀ ਖ਼ਬਰ ਆਈ ਸਾਹਮਣੇ!

Punjab News:ਮਾਂ ਪੁੱਤ ਦੀ ਮੌਤ ਮਗਰੋਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰ ਵੱਲੋਂ ਬਲਜਿੰਦਰ ਜਿਸ ਕੰਪਨੀ ਵਿਚ ਕੰਮ ਕਰਦਾ ਸੀ, ਉਸ ਡਿਸਕਵਰੀ ਕੰਪਨੀ(ਅਭੁ ਧਾਭੀ) ਦੇ ਉੱਚ ਅਧਿਕਾਰੀਆਂ ਉੱਤੇ ਵੀ ਗੰਭੀਰ ਆਰੋਪ ਲਗਾਏ ਜਾ ਰਹੇ ਨੇ।

 

Punjab News: 12 ਜੁਲਾਈ ਨੂੰ ਦੁਬਈ ਤੋਂ ਲਾਪਤਾ ਹੋਏ ਬਲਜਿੰਦਰ, ਹੁਣ ਮੌਤ ਦੀ ਖ਼ਬਰ ਆਈ ਸਾਹਮਣੇ!

Kapurthala Boy Missing In Dubai News:  ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋਰਾਈਆ ਦਾ ਬਲਜਿੰਦਰ ਸਿੰਘ ਨਾਮਕ ਇੱਕ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਅਤੇ ਘਰੋਂ ਗਰੀਬੀ ਤੋਂ ਦੂਰ ਕਰਨ ਲਈ ਦੁਬਈ ਗਿਆ ਸੀ ਅਤੇ ਕਰੀਬ 20-25 ਦਿਨ ਪਹਿਲਾਂ ਉਥੋਂ ਲਾਪਤਾ ਹੋ ਗਿਆ ਸੀ ਅਤੇ 29 ਜੁਲਾਈ ਨੂੰ ਜਦੋਂ ਦੁਬਈ ਦੀ ਇੱਕ ਕੰਪਨੀ ਵੱਲੋ ਘਰਦਿਆਂ ਨੂੰ ਫੋਨ ਆਉਂਦਾ ਹੈ ਕਿ ਤੁਹਾਡੇ ਲੜਕੇ ਦੀ ਹਾਰਟ ਅਟੈਕ ਨਾਲ ਮੌਤ ਗਈ ਹੈ ਤਾਂ ਬੇਟੇ ਦੀ ਮੌਤ ਦਾ ਗ਼ਮ ਨਾ ਸਹਾਰਦੇ ਹੋਏ ਬਲਜਿੰਦਰ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ।

ਮਾਂ ਪੁੱਤ ਦੀ ਮੌਤ ਮਗਰੋਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰ ਵੱਲੋਂ ਬਲਜਿੰਦਰ ਜਿਸ ਕੰਪਨੀ ਵਿਚ ਕੰਮ ਕਰਦਾ ਸੀ, ਉਸ ਡਿਸਕਵਰੀ ਕੰਪਨੀ(ਅਭੁ ਧਾਭੀ) ਦੇ ਉੱਚ ਅਧਿਕਾਰੀਆਂ ਉੱਤੇ ਵੀ ਗੰਭੀਰ ਆਰੋਪ ਲਗਾਏ ਜਾ ਰਹੇ ਨੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਲਜਿੰਦਰ ਸਿੰਘ 12 ਜੁਲਾਈ ਤੋਂ ਲਾਪਤਾ ਸੀ, ਉਸਦੇ ਨਾਲ ਕਿਸੇ ਵੀ ਤਰ੍ਹਾਂ ਸੰਪਰਕ ਨਹੀਂ ਹੋ ਪਾ ਰਿਹਾ ਸੀ। ਜਦੋਂ ਉਸਦੇ ਬਲਜਿੰਦਰ ਦੇ ਨਾਲ ਰਹਿਣ ਵਾਲੇ ਕੁਝ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉੰਨਾ ਦੱਸਿਆ ਕਿ ਉਹ ਕਮਰੇ ਵਿੱਚੋਂ ਗਾਇਬ ਹੈ ਅਤੇ ਉਸਦਾ ਸਮਾਨ ਉਥੇ ਹੀ ਪਿਆ ਹੋਇਆ।

ਪਰਿਵਾਰਕ ਮੈਂਬਰਾਂ ਵੱਲੋਂ ਆਰੋਪ ਲਗਾਇਆ ਕਿ ਇਸ ਬਾਬਤ ਜਦੋਂ ਉੰਨਾ ਵਲੋਂ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਨੂੰ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਇਹ ਆਖ ਕੇ ਟਾਲ ਦਿੱਤਾ ਕਿ ਸਾਨੂੰ ਲੱਗਦਾ ਹੈ ਕਿ ਬਲਜਿੰਦਰ ਕਿਧਰੇ ਚਲਾ ਗਿਆ ਹੈ। ਸਮਾਜ ਸੇਵੀ ਐੱਸ ਪੀ ਉਬਰਾਏ ਦੇ ਨਾਲ ਗੱਲਬਾਤ ਮਗਰੋਂ ਓਥੇ ਇਲਾਕੇ ਚ ਜਦੋਂ ਬਲਜਿੰਦਰ ਦੀ ਗੁੰਮਸ਼ੁਦਗੀ ਬਾਬਤ ਪੋਸਟਰ ਲਗਾਏ ਗਏ, ਤਾਂ 29 ਤਰੀਕ ਨੂੰ ਉਕਤ ਕੰਪਨੀ ਦੇ ਇੱਕ ਅਧਿਕਾਰੀ ਵੱਲੋਂ ਫੋਨ ਤੇ ਦੱਸਿਆ ਜਾਂਦਾ ਹੈ ਕਿ ਬਲਜਿੰਦਰ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਸਰਟੀਫਿਕੇਟ ਵੀ ਭੇਜਿਆ ਜਾਂਦਾ ਹੈ। ਜਿਸ ਉੱਤੇ ਮੌਤ ਦੀ ਤਰੀਕ 13 ਜੁਲਾਈ ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ: Punjab News: CASO ਓਪਰੇਸ਼ਨ ਤਹਿਤ ਕੀਰਤਪੁਰ ਸਾਹਿਬ ਤੇ ਨੰਗਲ ਪੁਲਿਸ ਵੱਲੋਂ ਝੁੱਗੀਆਂ 'ਚ ਕੀਤੀ ਗਈ ਛਾਪੇਮਾਰੀ

ਪਰਿਵਾਰਕ ਮੈਂਬਰਾਂ ਨੇ ਬਲਜਿੰਦਰ ਦੀ ਸ਼ਿਨਾਖਤ ਤੋਂ ਬਗੈਰ ਉਸਦੀ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ MP ਸੰਤ ਸੀਚੇਵਾਲ ਤੋਂ ਗੁਹਾਰ ਲਗਾਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਸਾਨੂੰ ਗੁਮਰਾਹ ਕੀਤਾ ਗਿਆ ਹੈ, ਉਸਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਦਾ ਭਵਿੱਖ ਖ਼ਤਰੇ ਵਿੱਚ ਨਾ ਪਵੇ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਅਜੇ ਤੱਕ ਪੂਰਾ ਯਕੀਨ ਨਹੀਂ ਕਿ ਬਲਜਿੰਦਰ ਜਿੰਦਾ ਹੈ ਜਾਂ ਨਹੀਂ !

ਇਹ ਵੀ ਪੜ੍ਹੋ: Punjab News: ਕ੍ਰਿਕਟਰ ਰਿਸ਼ਭ ਪੰਤ ਨਾਲ ਧੋਖਾਧੜੀ ਮਗਰੋਂ ADGP ਬਣ ਕੇ ਟਰੈਵਲ ਏਜੰਟ ਕੋਲੋਂ ਲੱਖਾਂ ਠੱਗੇ
 

(ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ)

Trending news