Ghaggar Water Level News: ਹਿਮਾਚਲ ਦੇ ਪਹਾੜੀ ਇਲਾਕਿਆਂ 'ਚ ਬਾਰਿਸ਼ ਤੋਂ ਬਾਅਦ ਘੱਗਰ ਦਰਿਆ 'ਚ ਇਕ ਵਾਰ ਫਿਰ ਤੋਂ ਪਾਣੀ ਭਰ ਗਿਆ ਹੈ। ਡੇਰਾਬੱਸੀ ਦੀ ਖਜੂਰ ਮੰਡੀ ਅਤੇ ਟਿਵਾਣਾ ਪਿੰਡਾਂ 'ਚ ਘੱਗਰ ਦਾ ਪਾਣੀ ਉਨ੍ਹਾਂ ਦੇ ਖੇਤਾਂ 'ਚ ਦਾਖਲ ਹੋਣ ਕਾਰਨ ਕਿਸਾਨ ਚਿੰਤਤ ਹਨ।
Trending Photos
Ghaggar Water Level News: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਪਹਾੜਾਂ ਦੇ ਨਾਲ ਨਾਲ ਮੈਦਾਨੀ ਇਲਾਕਿਆਂ ਦੇ 'ਚ ਵੀ ਹੜ੍ਹਾਂ ਦਾ ਖਤਰਾ ਪੈਦਾ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ 'ਚ ਹੋਈ ਬਾਰਿਸ਼ ਕਾਰਨ ਗੁਆਂਢੀ ਸੂਬਿਆਂ ਹਰਿਆਣਾ ਤੇ ਪੰਜਾਬ ਦੀਆਂ ਨਦੀਆਂ-ਨਾਲਿਆਂ 'ਚ ਵੀ ਤੇਜ਼ੀ ਆਈ ਹੈ। ਮਾਨਸੂਨ ਦੇ ਇਸ ਕਹਿਰ ਦੇ ਵਿਚਕਾਰ ਘੱਗਰ ਨਦੀ ਨੇ ਇੱਕ ਵਾਰ ਫਿਰ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਤੇ ਇਸ ਦੀਆਂ ਬਹੁਤ ਹੀ ਡਰਾਉਣੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਹਿਮਾਚਲ ਦੇ ਪਹਾੜੀ ਇਲਾਕਿਆਂ 'ਚ ਬਾਰਿਸ਼ ਤੋਂ ਬਾਅਦ ਘੱਗਰ ਦਰਿਆ 'ਚ ਇਕ ਵਾਰ ਫਿਰ ਤੋਂ ਪਾਣੀ ਭਰ ਗਿਆ ਹੈ। ਡੇਰਾਬੱਸੀ ਦੀ ਖਜੂਰ ਮੰਡੀ ਅਤੇ ਟਿਵਾਣਾ ਪਿੰਡਾਂ 'ਚ ਘੱਗਰ ਦਾ ਪਾਣੀ ਉਨ੍ਹਾਂ ਦੇ ਖੇਤਾਂ 'ਚ ਦਾਖਲ ਹੋਣ ਕਾਰਨ ਕਿਸਾਨ ਚਿੰਤਤ ਹਨ।
ਇਹ ਵੀ ਪੜ੍ਹੋ: Punjab Weather Update: ਅੱਜ ਕਈ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ; ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ
ਦੂਜੇ ਪਾਸੇ ਪੰਜਾਬ ਵਿੱਚ ਅੱਜ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਹਿਮਾਚਲ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਪੰਜਾਬ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਇਹ ਵੀ ਪੜ੍ਹੋ: Himachal Pradesh Cloudburst news: ਮੀਂਹ ਦਾ ਕਹਿਰ ਜਾਰੀ, ਮੰਡੀ 'ਚ ਫਟਿਆ ਬੱਦਲ; ਘਰਾਂ ਵਿੱਚ ਫ਼ਸੇ ਲੋਕ, ਵੇਖੋ ਤਸਵੀਰਾਂ
ਜਦੋਂ ਪਿਛਲੇ ਮਹੀਨੇ ਬਰਸਾਤ ਹੋਈ ਤਾਂ ਟਿਵਾਣਾ ਨੇੜੇ ਘੱਗਰ ਦਰਿਆ ਦਾ ਬੰਨ੍ਹ ਟੁੱਟ ਗਿਆ ਸੀ, ਜਿਸ ਦੀ ਅਜੇ ਤੱਕ ਮੁਰੰਮਤ ਨਹੀਂ ਕੀਤੀ ਗਈ, ਜਿਸ ਕਾਰਨ ਜਦੋਂ ਵੀ ਹਿਮਾਚਲ ਦੇ ਪਹਾੜਾਂ 'ਚ ਮੀਂਹ ਪੈਂਦਾ ਹੈ ਤਾਂ ਹਰ ਘਰ 'ਚ ਪਾਣੀ ਆ ਜਾਂਦਾ ਹੈ ਅਤੇ ਇਹ ਟੁੱਟਿਆ ਬੰਨ੍ਹ ਉੱਥੋਂ ਲੰਘਦੇ ਖੇਤਾਂ 'ਚ ਦਾਖਲ ਹੋ ਜਾਂਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਉਹੀ ਇਲਾਕਾ ਹੈ, ਜਿੱਥੇ ਪਿਛਲੇ ਹਫ਼ਤੇ ਕੇਂਦਰੀ ਟੀਮ ਜਾਇਜ਼ਾ ਲੈਣ ਆਈ ਸੀ ਪਰ ਇੱਕ ਮਹੀਨਾ ਪਹਿਲਾਂ ਇੱਥੇ ਟੁੱਟਿਆ ਬੰਨ੍ਹ ਅਜੇ ਤੱਕ ਨਹੀਂ ਬਣਾਇਆ ਗਿਆ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।