Zirakpur and Dera Bassi Criminal graph: ਇਹ ਅੰਕੜਾ ਹੈਰਾਨ ਕਰਨ ਵਾਲਾ ਹੈ। ਡੇਢ ਮਹੀਨੇ ਵਿੱਚ ਅਜਿਹੇ ਗੰਭੀਰ ਅਪਰਾਧਾਂ ਦਾ ਵਾਪਰਨਾ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨੀ ਸਥਿਤੀ ਵਿੱਚ ਸੰਕਟ ਦਾ ਸੰਕੇਤ ਦਿੰਦਾ ਹੈ। ਜ਼ੀਰਕਪੁਰ ਅਤੇ ਡੇਰਾ ਬੱਸੀ 'ਚ ਅਪਰਾਧਿਕ ਗ੍ਰਾਫ ਵਿੱਚ ਹੋ ਰਿਹਾ ਵਾਧਾ, ਜਾਣੋ ਇੱਥੇ ਹੁਣ ਤੱਕ ਦੇ ਮਾਮਲੇ
Trending Photos
Punjab Crime Case/ਕੁਲਦੀਪ ਸਿੰਘ ਦੀ ਰਿਪੋਰਟ: ਜ਼ਿਲ੍ਹਾ ਮੋਹਾਲੀ 'ਚ ਗੰਭੀਰ ਅਪਰਾਧਾਂ ਦਾ ਗ੍ਰਾਫ਼ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਕਤਲ ਅਤੇ ਫਾਇਰਿੰਗ ਦੀਆਂ ਘਟਨਾਵਾਂ ਦੇ ਵਿੱਚ ਇਜਾਫਾ ਹੋਇਆ ਹੈ। ਵੱਡੇ ਗੈਂਗਸਟਰ ਅਤੇ ਉਹਨਾਂ ਦੇ ਗੁਰਗੇ ਜਿਲ੍ਹੇ ਚੋਂ ਫੜੇ ਜਾ ਰਹੇ ਹਨ। ਮੁਹਾਲੀ ਜ਼ਿਲ੍ਹੇ ਵਿੱਚ ਹਰ 8 ਦਿਨਾਂ ਬਾਅਦ ਕਤਲ ਹੋ ਰਹੇ ਹਨ। ਪਿਛਲੇ 50 ਦਿਨਾਂ (ਭਾਵ 1 ਸਤੰਬਰ ਤੋਂ 17 ਅਕਤੂਬਰ ਤੱਕ) ਜ਼ਿਲ੍ਹੇ ਵਿੱਚ 6 ਕਤਲ ਹੋ ਚੁੱਕੇ ਹਨ, ਜਦੋਂ ਕਿ ਪੁਲੀਸ ਨੇ ਲੁੱਟ-ਖੋਹ ਦੇ ਤਿੰਨ ਅਤੇ ਕਤਲ ਦੀ ਕੋਸ਼ਿਸ਼ ਦੇ 14 ਕੇਸ ਦਰਜ ਕੀਤੇ ਹਨ।
ਇਹ ਅੰਕੜਾ ਹੈਰਾਨ ਕਰਨ ਵਾਲਾ ਹੈ। ਡੇਢ ਮਹੀਨੇ ਵਿੱਚ ਅਜਿਹੇ ਗੰਭੀਰ ਅਪਰਾਧਾਂ ਦਾ ਵਾਪਰਨਾ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨੀ ਸਥਿਤੀ ਵਿੱਚ ਸੰਕਟ ਦਾ ਸੰਕੇਤ ਦਿੰਦਾ ਹੈ। ਇਸ ਤੋਂ ਇਲਾਵਾ ਮੋਹਾਲੀ ਸਰਹੱਦੀ ਖੇਤਰ ਤੋਂ ਵੀ ਕਈ ਅਪਰਾਧੀ ਹਥਿਆਰਾਂ ਸਮੇਤ ਫੜੇ ਗਏ ਹਨ। ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਵਧੀ ਹੈ। ਇਹ ਹਥਿਆਰ ਗੈਂਗ ਵਾਰ ਵਿੱਚ ਵਰਤੇ ਜਾ ਰਹੇ ਹਨ। ਉਧਰ, ਪੁਲੀਸ ਵੱਲੋਂ ਫੜੇ ਗਏ ਅਸਲਾ ਸਮੱਗਲਰਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਅਸਲਾ ਮੱਧ ਪ੍ਰਦੇਸ਼ ਤੋਂ ਸਮੱਗਲ ਕੀਤਾ ਜਾਂਦਾ ਹੈ। ਪੁਲਿਸ ਅਜੇ ਤੱਕ ਕੁਨੈਕਟੀਵਿਟੀ ਨੈੱਟਵਰਕ ਨੂੰ ਤੋੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਅਪਰਾਧੀਆਂ ਨੂੰ ਫੜ ਕੇ ਜੇਲ੍ਹ ਭੇਜ ਰਹੀ ਹੈ ਪਰ ਨਵੇਂ-ਨਵੇਂ ਨੌਜਵਾਨ ਅਪਰਾਧ ਜਗਤ ਵਿਚ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਅਪਰਾਧਾਂ ਵਿਚ ਵੀ ਵਾਧਾ ਹੋ ਰਿਹਾ ਹੈ।
ਬੇਰੁਜ਼ਗਾਰੀ ਅਤੇ ਨਸ਼ਿਆਂ ਕਾਰਨ ਅਪਰਾਧ ਵਧੇ ਹਨ
ਬੇਰੁਜ਼ਗਾਰੀ ਅਤੇ ਨਸ਼ਾਖੋਰੀ ਨੂੰ ਇਸ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ। ਨੌਜਵਾਨ ਵੱਡੇ ਅਪਰਾਧ ਕਰ ਰਹੇ ਹਨ। ਗੈਂਗਸਟਰ ਬੇਰੁਜ਼ਗਾਰ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਕਤਲ, ਫਿਰੌਤੀ, ਲੁੱਟ-ਖੋਹ ਅਤੇ ਗੋਲੀਬਾਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹਾਲ ਹੀ ਵਿੱਚ ਪੁਲਿਸ ਨੇ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਗੋਲੀਬਾਰੀ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਸ਼ਾਮਲ 5 ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਹੈ।
ਪਿਛਲੇ ਦਿਨੀ ਵਾਪਰੀਆਂ ਘਟਨਾਵਾਂ ਦਾ ਵੇਰਵਾ
ਜਗਤਪੁਰਾ ਵਿੱਚ ਇੱਕ ਵਿਅਕਤੀ ਦਾ ਕਤਲ
14 ਸਤੰਬਰ ਦੀ ਰਾਤ ਨੂੰ ਜਗਤਪੁਰਾ ਵਿੱਚ ਚੌਹਾਨ ਨਾਮਕ ਵਿਅਕਤੀ ਦਾ ਕੁਝ ਨੌਜਵਾਨਾਂ ਵੱਲੋਂ ਪਿਸਤੌਲ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਨੌਜਵਾਨ ਦੀ ਉਮਰ ਸਿਰਫ਼ 22 ਸਾਲ ਸੀ। ਰੰਜਿਸ਼ ਕਾਰਨ ਉਸ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਥਾਣਾ ਸੋਹਾਣਾ ਵਿੱਚ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਕੁਝ ਹਮਲਾਵਰਾਂ ਨੂੰ ਪੁਲਿਸ ਨੇ ਫੜ ਲਿਆ ਹੈ, ਕੁਝ ਦੀ ਗ੍ਰਿਫਤਾਰੀ ਬਾਕੀ ਹੈ।
ਜ਼ੀਰਕਪੁਰ ਦੇ ਖੇਤਰ ਢਕੋਲੀ 'ਚ ਪੇਂਟਰ ਮੁਕੇਸ਼ ਦਾ ਕਤਲ
24 ਸਤੰਬਰ ਨੂੰ ਢਕੌਲੀ ਦੇ ਵਸੰਤ ਵਿਹਾਰ ਫੇਜ਼-3 ''ਚ ਪੇਂਟਰ ਮੁਕੇਸ਼ ਦਾ ਇਕ ਨਾਬਾਲਗ ਨੇ ਇੱਟਾਂ-ਰੋੜੇ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਗੰਦੇ ਨਾਲੇ ''ਚ ਸੁੱਟ ਦਿੱਤਾ ਸੀ। ਇਸ ਮਾਮਲੇ ''ਚ ਪੁਲਸ ਨੇ ਅਗਲੇ ਹੀ ਦਿਨ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ। ਨਾਬਾਲਗ ਨੇ ਸ਼ਰਾਬ ਦੇ ਨਸ਼ੇ ''ਚ ਉਸ ਨਾਲ ਦੁਰਵਿਵਹਾਰ ਕਰਨ ਤੋਂ ਬਾਅਦ ਕਤਲ ਕੀਤਾ ਕਿਉਂਕਿ ਉਹ ਖੁਦ ਸ਼ਰਾਬੀ ਸੀ।
ਮੋਹਾਲੀ ਸੈਕਟਰ-71 'ਚ ਪਤਨੀ ਦਾ ਕਤਲ
25 ਸਤੰਬਰ ਨੂੰ ਸੈਕਟਰ-71 ਦੇ ਇੱਕ ਘਰ ਵਿੱਚ ਰਸੋਈਏ ਹਮ ਬਹਾਦਰ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਹੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮ ਨੇ ਪਹਿਲਾਂ ਤਾਂ ਇਸ ਨੂੰ ਖ਼ੁਦਕੁਸ਼ੀ ਦੱਸਿਆ ਪਰ ਜਦੋਂ ਭਰਾ ਨੇ ਕਤਲ ਦੀ ਜਾਂਚ ਕਰਨ ਲਈ ਕਿਹਾ ਤਾਂ ਖੁਲਾਸਾ ਹੋਇਆ। ਇਹ ਮਾਮਲਾ ਮਟੌਰ ਥਾਣੇ ਵਿੱਚ ਦਰਜ ਕੀਤਾ ਗਿਆ ਸੀ।
ਜ਼ੀਰਕਪੁਰ 'ਚ ਨਾਬਾਲਗ ਦਾ ਚਾਕੂ ਨਾਲ ਕੀਤਾ ਕਤਲ
1 ਅਕਤੂਬਰ ਨੂੰ ਪਟਿਆਲਾ ਚੌਕ (ਜ਼ੀਰਕਪੁਰ) ਮੁੱਖ ਮਾਰਗ ''ਤੇ ਮਾਂ ਦੇ ਸਾਹਮਣੇ ਇਕ ਨਾਬਾਲਗ ਨੌਜਵਾਨ ਦਾ ਉਸ ਦੇ ਹੀ ਦੋਸਤਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।
ਮ੍ਰਿਤਕ ਕ੍ਰਿਸ਼ਨਾ ਮਹਿਰਾ ਦੀ ਉਮਰ ਸਿਰਫ 17 ਸਾਲ ਸੀ। ਪੁਲੀਸ ਨੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਤਲ ਦਾ ਕਾਰਨ ਇਹ ਸੀ ਕਿ ਉਸ ਦੇ ਦੋਸਤ ਕ੍ਰਿਸ਼ਨ ''ਤੇ ਅਪਰਾਧ ਕਰਨ ਲਈ ਦਬਾਅ ਪਾ ਰਹੇ ਸਨ ਅਤੇ ਉਸ ਨੇ ਦੋਸਤਾਂ ਨੂੰ ਇਨਕਾਰ ਕਰ ਦਿੱਤਾ ਸੀ।
ਡੇਰਾਬੱਸੀ 'ਚ ਵਿਅਕਤੀ ਦਾ ਕਤਲ
ਡੇਰਾਬੱਸੀ ਵਿੱਚ 5 ਅਕਤੂਬਰ ਨੂੰ ਪਿੰਡ ਪੰਚਾਇਤੀ ਦੇ ਫਰਮਾਨ ਤੋਂ ਨਾਰਾਜ਼ ਹੋ ਕੇ ਮੁਲਜ਼ਮ ਨੇ ਇੱਕ ਹੋਰ ਸਾਥੀ ਨਾਲ ਮਿਲ ਕੇ ਡਿਊਟੀ ’ਤੇ ਜਾਂਦੇ ਸਮੇਂ ਪਿੰਡ ਰਾਮਪੁਰ ਬਹਿਲ ਵਾਸੀ ਕਰਮਜੀਤ ਸਿੰਘ ਦੀ ਛਾਤੀ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਭਿੰਡਰ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਕਤਲ ਦਾ ਕਾਰਨ : ਭਿੰਡਰ ਦਾ ਵਤੀਰਾ ਚੰਗਾ ਨਾ ਹੋਣ ਕਾਰਨ ਪਿੰਡ ਦੀ ਪੰਚਾਇਤ ਨੇ ਉਸ ਦੇ ਪਿੰਡ ਆਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਹ ਪੰਚਾਇਤ ਕਰਮਜੀਤ ਵੱਲੋਂ ਕਰਵਾਈ ਗਈ। ਮੁਲਜ਼ਮ ਦਾ ਉਸ ਨਾਲ ਰੰਜਿਸ਼ ਸੀ।
ਮੋਹਾਲੀ ਦੇ ਫੇਜ਼-1 ਵਿੱਚ ਨੌਜਵਾਨ ਦਾ ਚਾਕੂ ਨਾਲ ਕਤਲ
14 ਅਕਤੂਬਰ ਨੂੰ ਫੇਜ਼-1 ਵਿੱਚ ਰਹਿਣ ਵਾਲੇ ਸੂਰਜ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੂਰਜ ਦਾ ਕਤਲ ਦੁਸਹਿਰੇ ਵਾਲੇ ਦਿਨ ਉਸ ਸਮੇਂ ਕਰ ਦਿੱਤਾ ਗਿਆ ਜਦੋਂ ਉਹ ਦੋਸਤਾਂ ਨਾਲ ਬਲੌਂਗੀ ਦੁਸਹਿਰਾ ਦੇਖਣ ਗਿਆ ਸੀ। ਬਲੌਂਗੀ ਥਾਣੇ ਵਿੱਚ ਕਤਲ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਜੀਰਕਪੁਰ, ਡੇਰਾ ਬੱਸੀ ਚ ਚੋਟੀ ਦੇ ਪੁਲਿਸ ਅਫਸਰ ਨਿਯੁਕਤ
ਅਪਰਾਧਿਕ ਘਟਨਾਵਾਂ ਤੇ ਨਕੇਲ ਕਸਣ ਵਾਸਤੇ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ ਜ਼ੀਰਕਪੁਰ ਅਤੇ ਡੇਰਾ ਬੱਸੀ ਦੇ ਵਿੱਚ ਅਪਰਾਧਿਕ ਘਟਨਾਵਾਂ ਤੇ ਨਕੇਲ ਕਸਣ ਵਾਸਤੇ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਫੇਰ ਬਦਲ ਕੀਤਾ ਗਿਆ ਹੈ। ਜ਼ੀਰਕਪੁਰ ਦੇ ਵਿੱਚ ਡੀਐਸਪੀ ਜਸਪਿੰਦਰ ਸਿੰਘ ਦੀ ਤੈਨਾਤੀ ਕੀਤੀ ਗਈ ਹੈ। ਉੱਥੇ ਹੀ ਡੇਰਾ ਬਸੀ ਵਿਖੇ ਐਨਕਾਊਂਟਰ ਸਪੈਸ਼ਲਿਸਟ ਵਜੋਂ ਜਾਣੇ ਜਾਂਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੂੰ ਤੈਨਾਤ ਕੀਤਾ ਗਿਆ ਹੈ।