Punjab News: ਪੰਜਾਬ ਸਰਕਾਰ ਦਾ ਹੋਇਆ ਗੋਇੰਦਵਾਲ ਥਰਮਲ ਪਲਾਂਟ, ਪਾਵਰਕੌਮ ਨੇ 1080 ਕਰੋੜ ਰੁਪਏ ਭਰੇ
Advertisement

Punjab News: ਪੰਜਾਬ ਸਰਕਾਰ ਦਾ ਹੋਇਆ ਗੋਇੰਦਵਾਲ ਥਰਮਲ ਪਲਾਂਟ, ਪਾਵਰਕੌਮ ਨੇ 1080 ਕਰੋੜ ਰੁਪਏ ਭਰੇ

 Goindwal Sahib Thermal Plant:  ਮੁੱਖ ਮੰਤਰੀ 11 ਨੂੰ ਖਡੂਰ ਸਾਹਿਬ 'ਚ ਰੈਲੀ ਦੌਰਾਨ ਲੋਕਾਂ ਨੂੰ ਥਰਮਲ ਪਲਾਂਟ ਸਮਰਪਿਤ ਕਰਨਗੇ। 

 

Punjab News: ਪੰਜਾਬ ਸਰਕਾਰ ਦਾ ਹੋਇਆ ਗੋਇੰਦਵਾਲ ਥਰਮਲ ਪਲਾਂਟ, ਪਾਵਰਕੌਮ ਨੇ 1080 ਕਰੋੜ ਰੁਪਏ ਭਰੇ

Goindwal Sahib Thermal Plant/ਰੋਹਿਤ ਬਾਂਸਲਪੰਜਾਬ ਸਰਕਾਰ ਨੂੰ ਰਸਮੀ ਤੌਰ ’ਤੇ ਗੋਇੰਦਵਾਲ ਥਰਮਲ ਪਲਾਂਟ’ ਦਾ ਮਿਲ ਗਿਆ ਹੈ। ਦਰਅਸਲ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਵਾਸਤੇ ਪਾਵਰਕੌਮ ਨੇ ਪਾਵਰ ਫਾਇਨਾਂਸ ਕਾਰਪੋਰੇਸ਼ਨ ਤੋਂ 1080 ਕਰੋੜ ਦਾ ਕਰਜ਼ਾ ਲਿਆ ਹੈ। ਕੇਂਦਰੀ ਕਾਰਪੋਰੇਸ਼ਨ ਨੇ ਕੁਝ ਸਮਾਂ ਪਹਿਲਾ 1080 ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਥਰਮਲ ਪਾਵਰਕੌਮ ਵੱਲੋਂ ਹੀ ਇਹ ਕਰਜ਼ਾ ਭਰਿਆ ਜਾਣਾ ਹੈ।

ਜਾਣੋ ਗੋਇੰਦਵਾਲ ਪਲਾਂਟ ਬਾਰੇ 
 ਦੱਸਣਯੋਗ ਹੈ ਕਿ ਗੋਇੰਦਵਾਲ ਪਲਾਂਟ ਅਪਰੈਲ 2016 ਵਿਚ ਚਾਲੂ ਹੋਇਆ ਸੀ। ਇਹ ਥਰਮਲ 1075 ਏਕੜ ਵਿਚ ਸਥਾਪਿਤ ਹੈ। ਪਾਵਰਕੌਮ ਨੂੰ ਇਸ ਸੌਦੇ 'ਚ 400 ਏਕੜ ਖ਼ਾਲੀ ਜ਼ਮੀਨ ਵੀ ਮਿਲ ਗਈ ਹੈ। ਬੈਂਕਰਜ਼ ਵੱਲ ਨਿਯੁਕਤ ਰੈਜ਼ਲਿਊਸ਼ਨ ਪ੍ਰੋਫੈਸ਼ਨਲ' ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ 'ਚ 'ਗੋਇੰਦਵਾਲ ਥਰਮਲ ਪਲਾਂਟ ਦਾ ਮੁਕੰਮਲ ਕੰਟਰੋਲ ਪੰਜਾਬ ਸਰਕਾਰ ਨੂੰ ਦੇ ਦਿੱਤਾ

540 ਮੈਗਾਵਾਟ ਦਾ 'ਜੀਵੀਕ ਗੋਇੰਦਵਾਲ ਥਰਮਲ ਪਲਾਂਟ 1080 ਕਰੋੜ ਰੁਪਏ ਵਿਚ ਖ਼ਰੀਦਿਆ। ਹੈਦਰਾਬਾਦ ਦੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੇ 22 ਦਸੰਬਰ 2023 ਨੂੰ ਪ੍ਰਵਾਨਗੀ ਦੇ ਦਿੱਤੀ ਸੀ। 10 ਜੂਨ 2023 ਨੂੰ ਗੋਇੰਦਵਾਲ ਥਰਮਲ ਨੂੰ ਖ਼ਰੀਦਣ ਲਈ ਹਰੀ ਝੰਡੀ ਦਿੱਤੀ ਸੀ। ਪਾਵਰਕੌਮ ਨੇ ਸਰਕਾਰੀ ਪ੍ਰਵਾਨਗੀ ਮਗਰੋਂ ਜੂਨ 2023 ਵਿਚ ਹੀ ਥਰਮਲ ਖ਼ਰੀਦਣ ਲਈ ਵਿੱਤੀ ਬਿੱਡ ਪਾ ਦਿੱਤੀ ਸੀ। ਪਾਵਰਕੌਮ ਨੇ 1080 ਕਰੋੜ ਰੁਪਏ ਭਰੇ। ਬੀਤੇ ਦਿਨੀ ਬੈਂਕਰਜ਼ ਵੱਲ ਨਿਯੁਕਤ ਰੈਜ਼ਲਿਊਸ਼ਨ ਪ੍ਰੋਫੈਸ਼ਨਲ' ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ 'ਚ 'ਗੋਇੰਦਵਾਲ ਥਰਮਲ ਪਲਾਂਟ ਦਾ ਮੁਕੰਮਲ ਕੰਟਰੋਲ ਪੰਜਾਬ ਸਰਕਾਰ ਨੂੰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ:  Punjab News: ਰਜਿਸਟਰੀਆਂ ਲਈ NOC ਦੀ ਸ਼ਰਤ ਖ਼ਤਮ ਦਾ ਮਾਮਲਾ- CM ਮਾਨ ਨੇ ਅੱਜ ਸੱਦੀ ਹਾਈ ਲੈਵਲ ਮੀਟਿੰਗ 

ਗੌਰਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 11 ਫਰਵਰੀ ਨੂੰ ਹਲਕਾ ਖਡੂਰ ਸਾਹਿਬ ਦੀ ਰੈਲੀ ਮੌਕੇ ਗੋਇੰਦਵਾਲ ਥਰਮਲ ਪਲਾਂਟ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਨਗੇ। ਇਸ ਮੌਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸ਼ਮੂਲੀਅਤ ਕਰਨਗੇ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ 540 ਮੈਗਾਵਾਟ ਦਾ ‘ਜੀਵੀਕੇ ਗੋਇੰਦਵਾਲ ਥਰਮਲ ਪਲਾਂਟ’ 1080 ਕਰੋੜ ਰੁਪਏ ਵਿਚ ਖ਼ਰੀਦਿਆ ਹੈ ਜਿਸ ਨੂੰ ਹੈਦਰਾਬਾਦ ਦੇ ‘ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ’ ਨੇ 22 ਦਸੰਬਰ 2023 ਨੂੰ ਪ੍ਰਵਾਨਗੀ ਦੇ ਦਿੱਤੀ ਸੀ।

ਪ੍ਰਾਈਵੇਟ ਸੈਕਟਰ ਤੋਂ ਇਹ ਪਬਲਿਕ ਸੈਕਟਰ ਵੱਲ ਮੋੜਾ ਕੱਟਿਆ ਗਿਆ। ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਨੇ ਕਰੀਬ ਸੱਤ ਮਹੀਨੇ ਇਸ ਥਰਮਲ ਦੀ ਖ਼ਰੀਦ ਪ੍ਰਕਿਰਿਆ ਦੀ ਨਿਗਰਾਨੀ ਕੀਤੀ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਚੱਲ ਰਹੀਆਂ ਠੰਡੀਆਂ ਹਵਾਵਾਂ, ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ
 

Trending news