Punjab Accident news: ਧੁੰਦ ਦੇ ਕਾਰਨ ਪੰਜਾਬ ਵਿੱਚ ਵਾਪਰੇ ਦੋ ਵੱਡੇ ਹਾਦਸੇ
Advertisement
Article Detail0/zeephh/zeephh2027633

Punjab Accident news: ਧੁੰਦ ਦੇ ਕਾਰਨ ਪੰਜਾਬ ਵਿੱਚ ਵਾਪਰੇ ਦੋ ਵੱਡੇ ਹਾਦਸੇ

Punjab Accident news: ਪੰਜਾਬ ਵਿੱਚ ਤੇਜ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਲੰਧਰ ਅਤੇ ਮੋਗਾ ਵਿੱਚ ਭਿਆਨਕ ਸੜਕ ਹਾਦਸੇ ਹੋਏ ਹਨ। 

 

 

Punjab Accident news: ਧੁੰਦ ਦੇ ਕਾਰਨ ਪੰਜਾਬ ਵਿੱਚ ਵਾਪਰੇ ਦੋ ਵੱਡੇ ਹਾਦਸੇ

 

Punjab Accident news: ਪੰਜਾਬ ਵਿੱਚ ਵੱਧ ਰਹੀ ਧੁੰਦ ਦੇ ਕਾਰਨ ਹਾਦਸੇ ਹੋ ਰਹੇ ਹਨ, ਅੱਜ ਸਵੇਰੇ ਮੋਗਾ ਦੇ ਲੋਹਾਰਾ ਨੇੜੇ ਉਸ ਵੇਲੇ ਜਬਰਦਸਤ ਸੜਕ ਹਾਦਸਾ ਵਾਪਰ ਗਿਆ। ਟਰਾਲੇ ਅਤੇ ਗੱਡੀ ਦੀ ਟੱਕਰ ਤੋਂ ਬਾਅਦ ਦੋ ਹੋਰ ਗੱਡੀਆਂ ਇੱਕ-ਦੂਜੇ ਨਾਲ ਟਕਰਾ ਗਈ ।

ਚਸ਼ਮਦੀਦ ਮੁਤਾਬਿਕ ਹਾਈਵੇ ਪਰ ਸਾਈਡ 'ਤੇ ਇੱਕ ਗੱਡੀ ਖੜੀ ਹੋਈ ਸੀ, ਮੋਗਾ ਸਾਈਡ ਤੋਂ ਆ ਰਹੇ ਟਰਾਲੇ ਨੇ ਜਦੋਂ ਉਸ ਗੱਡੀ ਨੂੰ ਓਵਰਟੇਕ ਕੀਤਾ ਤਾਂ ਅੱਗੇ ਤੋਂ ਆ ਰਹੀ ਬਲੈਰੋ ਗੱਡੀ ਨਾਲ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ ਦੇ ਕਾਰਨ ਬਲੈਰੋ ਗੱਡੀ ਸਵਾਰ ਇੱਕ ਮਹੰਤ ਅਤੇ ਉਸ ਦੇ ਡਰਾਈਵਰ ਦੇ ਸੱਟਾਂ ਵੱਜੀਆਂ ਹਨ ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਕੁੱਲ ਚਾਰ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਹਾਦਸੇ ਵਿੱਚ ਜਖ਼ਮੀ ਹੋਏ ਲੋਕਾਂ ਨੂੰ ਇਲਾਜ ਦੇ ਮੋਗਾ ਸਿਵਲ ਹਸਪਤਾਲ ਲਈ ਲਿਆਂਦਾ ਗਿਆ । 

ਦੂਜੇ ਪਾਸੇ ਜਲੰਧਰ ਦੇ ਧਨੋਵਾਲੀ ਫਾਟਕ ਨੇੜੇ ਹੋਏ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 10.30 ਵਜੇ ਵਾਪਰਿਆ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ 'ਚ 4 ਹੋਰ ਲੋਕ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ: Punjab News: ਇੱਕ ਮੁਲਾਜ਼ਮ, ਦੋ ਨੌਕਰੀਆਂ, ਦੋ ਤਨਖਾਹਾਂ, ਦੋ ਪੈਨਸ਼ਨਾਂ, ਜਾਣੋ ਪੂਰਾ ਮਾਮਲਾ

 

ਜਲੰਧਰ ਛਾਉਣੀ ਦੀ ਪਰਾਗਪੁਰ ਚੌਕੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਕਾਰ ਸਵਾਰ 4 ਨੌਜਵਾਨ ਜਲੰਧਰ ਵੱਲ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਮਿੰਨੀ ਟਰੱਕ ਨਾਲ ਟਕਰਾ ਗਈ, ਇਸ ਵਿੱਚ ਮਿੰਨੀ ਟਰੱਕ ਚਲਾ ਰਹੇ ਵਿਅਕਤੀ ਦੀ ਮੌਤ ਹੋ ਗਈ ਹੈ।

ਕਾਰ ਸਵਾਰ ਲੋਕਾਂ ਦੇ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ, ਪੁਲਿਸ ਨੇ ਮ੍ਰਿਤਕ ਦੀ ਪਹਿਚਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Christmas 2023: ਅੱਜ ਹੈ ਕ੍ਰਿਸਮਸ, ਜਾਣੋ ਇਸਦਾ ਇਤਿਹਾਸ ਤੇ 25 ਦਸੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ

(ਮੋਗਾ ਤੋਂ ਨਵਦੀਪ ਅਤੇ ਜਲੰਧਰ ਤੋਂ ਸੁਨੀਲ ਮਹਿੰਦਰੂ )

Trending news