Hoshiarpur News: ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਪੂਰਨ ਬਹੁਮਤ ਵਾਲੀ ਕੇਂਦਰ ਸਰਕਾਰ ਹੈਟ੍ਰਿਕ ਲਗਾਉਣ ਜਾ ਰਹੀ ਹੈ- PM ਮੋਦੀ
Advertisement
Article Detail0/zeephh/zeephh2270390

Hoshiarpur News: ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਪੂਰਨ ਬਹੁਮਤ ਵਾਲੀ ਕੇਂਦਰ ਸਰਕਾਰ ਹੈਟ੍ਰਿਕ ਲਗਾਉਣ ਜਾ ਰਹੀ ਹੈ- PM ਮੋਦੀ

Hoshiarpur News: ਮੋਦੀ ਨੇ ਕਿਹਾ ਕਿ ਮੈਂ ਵੀ ਪੂਰੀ ਇਮਾਨਦਾਰੀ ਨਾਲ ਦੇਸ਼ ਦੀ ਸੇਵਾ 'ਚ ਲੱਗਾ ਹੋਇਆ ਹਾਂ। ਇਸ ਲਈ ਦੇਸ਼ ਦੇ ਲੋਕ ਮੇਰੇ ਨਾਲ ਹਨ। ਮੈਂ ਪੂਰੇ ਦੇਸ਼ ਵਿੱਚ ਘੁੰਮਿਆ ਹਾਂ। ਲੋਕਾਂ ਨੇ ਤੀਜੀ ਵਾਰ ਮੋਦੀ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ।

Hoshiarpur News: ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਪੂਰਨ ਬਹੁਮਤ ਵਾਲੀ ਕੇਂਦਰ ਸਰਕਾਰ ਹੈਟ੍ਰਿਕ ਲਗਾਉਣ ਜਾ ਰਹੀ ਹੈ- PM ਮੋਦੀ

Hoshiarpur News:  ਲੋਕ ਸਭਾ ਚੋਣਾਂ ਨੂੰ ਲੈ ਕੇ 1 ਜੂਨ ਨੂੰ ਪੰਜਾਬ ਵਿਚ ਹੋਣ ਵਾਲੀ ਵੋਟਿੰਗ ਲਈ ਅੱਜ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਥੰਮ ਜਾਵੇਗਾ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਵਿਚ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2024 ਦੀ ਮੇਰੀ ਇਹ ਆਖ਼ਰੀ ਚੋਣਾਵੀ ਸਭਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਛੋਟੀ ਕਾਂਸ਼ੀ ਵਜੋਂ ਜਾਣਿਆ ਜਾਂਦਾ ਹੈ। 

ਮੋਦੀ ਨੇ ਕਿਹਾ ਕਿ ਮੈਂ ਵੀ ਪੂਰੀ ਇਮਾਨਦਾਰੀ ਨਾਲ ਦੇਸ਼ ਦੀ ਸੇਵਾ 'ਚ ਲੱਗਾ ਹੋਇਆ ਹਾਂ। ਇਸ ਲਈ ਦੇਸ਼ ਦੇ ਲੋਕ ਮੇਰੇ ਨਾਲ ਹਨ। ਮੈਂ ਪੂਰੇ ਦੇਸ਼ ਵਿੱਚ ਘੁੰਮਿਆ ਹਾਂ। ਲੋਕਾਂ ਨੇ ਤੀਜੀ ਵਾਰ ਮੋਦੀ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ। ਦਹਾਕਿਆਂ ਬਾਅਦ ਅਜਿਹਾ ਸਮਾਂ ਆਇਆ ਹੈ ਜਦੋਂ ਪੂਰਨ ਬਹੁਮਤ ਵਾਲੀ ਸਰਕਾਰ ਹੈਟ੍ਰਿਕ ਬਣਾਉਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਮੈਂ ਇਕ ਵਾਰ ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਇਹੀ ਸਮਾਂ ਹੈ, ਜੋ ਸਹੀ ਸਮਾਂ ਹੈ। ਅੱਜ ਮੈਂ ਫਿਰ ਤੋਂ ਕਹਿ ਰਿਹਾ ਹਾਂ ਕਿ 21ਵੀਂ ਸਦੀ ਭਾਰਤ ਦੀ ਸਦੀ ਹੋਵੇਗੀ। ਵੀਰਾਂ ਦੀ ਧਰਤੀ ਪੰਜਾਬ ਤੋਂ ਕੌਣ ਜਾਣ ਸਕਦਾ ਹੈ ਕਿ ਦਮਦਾਰ ਸਰਕਾਰ ਕੀ ਹੁੰਦੀ ਹੈ? ਦਮਦਾਰ ਸਰਕਾਰ ਉਹ ਹੈ, ਜਿਹੜੀ ਦੁਸ਼ਮਣਾਂ ਦੇ ਛੱਕੇ ਛੁਡਵਾ ਦੇਵੇ, ਦਮਦਾਰ ਸਰਕਾਰ ਉਹ ਹੁੰਦੀ ਹੈ, ਜਿਹੜੀ ਦੁਸ਼ਮਣਾਂ ਨੂੰ ਘਰ ਵਿਚ ਦਾਖ਼ਲ ਹੋ ਕੇ ਮਾਰੇ। ਅੱਜ ਦੇਸ਼ ਦਾ ਹਰ ਨਾਗਰਿਕ ਵਿਕਸਤ ਭਾਰਤ ਦੇ ਸੁਫ਼ਨੇ ਨਾਲ ਜੁੜਿਆ ਹੋਇਆ ਹੈ। ਪੰਜਾਬ ਵੀ ਬੋਲ ਰਿਹਾ ਹੈ ਕਿ ਫਿਰ ਇਕ ਵਾਰ 400 ਪਾਰ।  ਉਨ੍ਹਾਂ ਕਿਹਾ ਕਿ ਅਸੀਂ ਤੀਜੇ ਟਰਮ ਦੇ ਰੋਡਮੈਪ ਲਈ ਵੀ ਕੰਮ ਕਰ ਲਿਆ ਹੈ। ਅਗਲੇ 25 ਸਾਲ ਦੇ ਵਿਜ਼ਨ 'ਤੇ ਸਾਡੀ ਸਰਕਾਰ ਅੱਗੇ ਵੱਧ ਰਹੀ ਹੈ। 

ਆਪਣੇ ਮਨ ਦੀ ਗੱਲ ਦੱਸਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਅਯੁੱਧਿਆ ਵਿਚ ਪ੍ਰਭੂ ਸ਼੍ਰੀ ਰਾਮ ਜੀ ਦਾ ਮੰਦਿਰ ਬਣਾਇਆ, ਜੋਕਿ 500 ਸਾਲ ਬਾਅਦ ਬਣਿਆ ਹੈ। ਉਨ੍ਹਾਂ ਕਿਹਾ ਕਿ ਉਥੇ ਯਾਤਰੀਆਂ ਦੀ ਸੇਵਾ ਲਈ ਬਹੁਤ ਵੱਡਾ ਹਵਾਈ ਅੱਡਾ ਬਣਿਆ ਹੈ, ਜਿਸ ਦਾ ਨਾਂ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ 'ਤੇ ਰੱਖਿਆ ਹੈ। ਮੇਰੀ ਦਿਲੀ ਇੱਛਾ ਹੈ ਕਿ ਆਦਮਪੁਰ ਏਅਰਪੋਰਟ ਦਾ ਨਾਂ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਰੱਖਿਆ ਜਾਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਖਵਾਂਕਰਨ 'ਤੇ ਮੈਂ ਆਪਣੀ ਸਰਕਾਰ ਦੇ 10 ਸਾਲਾਂ ਵਿਚ ਲਗਾਤਾਰ ਐੱਸ.ਸੀ/ਐੱਸ.ਟੀ./ਓ.ਬੀ.ਸੀ. ਦੇ ਰਾਖਵਾਂਕਰਨ ਦੀ ਰੱਖਿਆ ਕੀਤੀ ਹੈ। ਕਾਂਗਰਸ ਅਤੇ ਇੰਡੀਆ-ਗਠਜੋੜ ਵਾਲੇ ਮੇਰੀ ਇਸ ਕੋਸ਼ਿਸ਼ ਤੋਂ ਵੀ ਭੜਕੇ ਹੋਏ ਹਨ। ਦਰਅਸਲ ਰਾਖਵਾਂਕਰਨ ਨੂੰ ਲੈ ਕੇ ਇਨ੍ਹਾਂ ਦੇ ਇਰਾਦੇ ਬੇਹੱਦ ਖ਼ਤਰਨਾਕ ਹਨ। ਇਨ੍ਹਾਂ ਦਾ ਪੂਰਾ ਟਰੈਕ ਰਿਕਾਰਡ ਐੱਸ.ਸੀ/ਐੱਸ.ਟੀ./ਓ.ਬੀ.ਸੀ. ਦਾ ਰਾਖਵਾਂਕਰਨ ਖੋਹਣ ਦਾ ਹੈ।  ਸਰਕਾਰੀ ਨੌਕਰੀਆਂ ‘ਚ ਧਰਮ ਦੇ ਨਾਂ ‘ਤੇ ਰਾਖਵਾਂਕਰਨ ਹੋਣਾ ਚਾਹੀਦਾ ਹੈ, ਯੂਨੀਵਰਸਿਟੀਆਂ ਦੇ ਦਾਖਲਿਆਂ ‘ਚ ਧਰਮ ਦੇ ਨਾਂ ‘ਤੇ ਰਾਖਵਾਂਕਰਨ ਹੋਣਾ ਚਾਹੀਦਾ ਹੈ, ਇਹ ਬਾਬਾ ਸਾਹਿਬ ਦੀਆਂ ਭਾਵਨਾਵਾਂ ਦਾ ਅਪਮਾਨ ਕਰ ਰਹੇ ਹਨ। ਇਹ ਦੇਸ਼ ਨੂੰ ਧਰਮ ਦੇ ਨਾਂ ‘ਤੇ ਵੰਡਣ ਦੀ ਬਹੁਤ ਡੂੰਘੀ ਸਾਜ਼ਿਸ਼ ਹੈ। 2024 ਦੀਆਂ ਚੋਣਾਂ ਵਿੱਚ ਮੋਦੀ ਨੇ ਇਨ੍ਹਾਂ ਦਾ ਪਰਦਾਫਾਸ਼ ਕਰ ਦਿੱਤਾ, ਇਸੇ ਲਈ ਉਹ ਵਾਰ-ਵਾਰ ਮੋਦੀ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ।

ਉਨ੍ਹਾਂ ਕਿਹਾ, ‘ਕਾਂਗਰਸ ਅਤੇ ਭਾਰਤ ਗਠਜੋੜ ਦੀ ਵੋਟ ਬੈਂਕ ਦੀ ਰਾਜਨੀਤੀ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਉਸ ਨੂੰ ਵੋਟ ਬੈਂਕ ਇੰਨਾ ਪਿਆਰਾ ਸੀ ਕਿ (ਦੇਸ਼ ਦੀ ਵੰਡ) ਵੇਲੇ ਉਹ ਕਰਤਾਰਪੁਰ ’ਤੇ ਆਪਣਾ ਹੱਕ ਵੀ ਨਹੀਂ ਜਤਾ ਸਕੇ। ਅੱਜ ਕੱਲ੍ਹ ਦੇਸ਼ ਦੇ ਲੋਕ ਭਾਰਤ ਗਠਜੋੜ ਦੇ ਲੋਕਾਂ ਤੋਂ ਸੰਵਿਧਾਨ ਸੁਣ ਰਹੇ ਹਨ। 84 ਦੇ ਦੰਗਿਆਂ ਦੌਰਾਨ ਜਦੋਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਜਾ ਰਿਹਾ ਸੀ ਤਾਂ ਸੰਵਿਧਾਨ ਦਾ ਕੀ ਬਣਿਆ? 

ਸਰਕਾਰ ਬਣਨ ਤੋਂ ਬਾਅਦ ਇਸ ਦਿਸ਼ਾ ਵੱਲ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਕਾਂਗਰਸ 'ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਨਰਿੰਦਰ ਮੋਦੀ ਨੇ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਤੋਂ ਭੈਣ ਅਨੀਤਾ ਸੋਮ ਪ੍ਰਕਾਸ਼ ਜੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਡਾ. ਸੁਭਾਸ਼ ਸ਼ਰਮਾ ਨੂੰ ਭਾਰੀ ਬਹੁਮਤ ਨਾਲ ਜਿਤਾਈਏ। 

 

Trending news