ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਮੁਕੰਮਲ, ਵੱਖ-ਵੱਖ ਹਲਕਿਆਂ ਵਿਚ ਕੀਤੇ ਗਏ ਸੁਰੱਖਿਆ ਪ੍ਰਬੰਧ
Advertisement

ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਮੁਕੰਮਲ, ਵੱਖ-ਵੱਖ ਹਲਕਿਆਂ ਵਿਚ ਕੀਤੇ ਗਏ ਸੁਰੱਖਿਆ ਪ੍ਰਬੰਧ

ਬਠਿੰਡਾ, ਆਨੰਦਪੁਰ ਸਾਹਿਬ ਅਤੇ ਲੁਧਿਆਣਾ ਵਿਚ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਮੁਕੰਮਲ, ਵੱਖ-ਵੱਖ ਹਲਕਿਆਂ ਵਿਚ ਕੀਤੇ ਗਏ ਸੁਰੱਖਿਆ ਪ੍ਰਬੰਧ

ਕੁਲਬੀਰ ਬੀਰਾ/ਭਰਤ ਸ਼ਰਮਾ/ਬਮਿਲ ਸ਼ਰਮਾ: ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਭਲਕੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਠਿੰਡਾ, ਆਨੰਦਪੁਰ ਸਾਹਿਬ ਅਤੇ ਲੁਧਿਆਣਾ ਵਿਚ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

 

ਬਠਿੰਡਾ ਵਿਚ ਪੁਖਤਾ ਪ੍ਰਬੰਧ

ਬਠਿੰਡਾ 'ਚ ਪੁਲਿਸ ਦੇ ਨਾਲ-ਨਾਲ CRPF ਦੀਆਂ 28 ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇੱਥੇ 4500 ਪੁਲਿਸ ਮੁਲਾਜ਼ਮ ਸੁਰੱਖਿਆ 'ਚ ਲੱਗੇ ਹੋਏ ਹਨ। ਬਠਿੰਡਾ ਦੇ 6 ਵਿਧਾਨ ਸਭਾ ਖੇਤਰਾਂ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ, ਇੱਥੇ ਸੰਵੇਦਨਸ਼ੀਲ ਖੇਤਰ ਹੈ। ਬਠਿੰਡਾ ਨਾਲ ਰਾਜਸਥਾਨ ਅਤੇ ਹਰਿਆਣਾ ਦੀ ਸਰਹੱਦ ਲੱਗਦੀ ਹੈ, ਜਿਸ ਕਾਰਨ ਉਥੇ ਨਾਕਾਬੰਦੀ ਕਰ ਦਿੱਤੀ ਗਈ।

 

 

ਆਨੰਦਪੁਰ ਸਾਹਿਬ ਵਿਚ ਤਿਆਰੀਆਂ ਮੁਕੰਮਲ

ਆਨੰਦਪੁਰ ਸਾਹਿਬ ਵਿੱਚ 233 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿਚੋਂ 16 ਬੂਥ ਕ੍ਰਿਟੀਕਲ,  10 ਬੂਥ ਮਾਡਲ ਤੇ 4 ਬੂਥ ਖਾਸ ਤੌਰ ਤੇ ਮਹਿਲਾਵਾਂ ਲਈ ਬਣਾਏ ਗਏ ਹਨ। ਕਰਮਚਾਰੀਆਂ ਨੂੰ ਜਦੋਂ ਇਥੋਂ ਈ.ਵੀ.ਐਮ. ਮਸ਼ੀਨਾਂ ਸਮੇਤ ਬਾਕੀ ਦਾ ਸਾਜ਼ੋ ਸਾਮਾਨ ਦੇ ਕੇ ਭੇਜਿਆ ਜਾ ਰਿਹਾ ਹੈ ਤਾਂ ਉਨ੍ਹਾਂ ਦਾ ਇੱਥੇ ਰੈੱਡ ਕਾਰਪੇਟ ਵੈੱਲਕਮ ਕੀਤਾ ਜਾ ਰਿਹਾ ਹੈ, ਵੈਨਿਊ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ।  ਇਸ ਤੋਂ ਇਲਾਵਾ  ਨਵੇਂ ਵੋਟਰ ਜੋ ਕਿ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

 

 

ਲੁਧਿਆਣਾ ਵਿਚ ਪ੍ਰਬੰਧ 

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੁਧਿਆਣਾ ਵਿਚ ਵੀ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਅਤੇ ਕੱਲ੍ਹ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਵੋਟਿੰਗ ਹੋਣੀ ਹੈ ਈ.ਵੀ.ਐਮ. ਮਸ਼ੀਨਾਂ ਦੀ ਸਿਖਲਾਈ ਪਹਿਲਾਂ ਹੀ ਮੁਲਾਜ਼ਮਾਂ ਨੂੰ ਦੇ ਦਿੱਤੀ ਗਈ ਹੈ। ਲੁਧਿਆਣਾ ਦੇ ਡੀ.ਸੀ. ਨੇ ਦੱਸਿਆ ਕਿ 21000 ਦੇ ਕਰੀਬ ਮੁਲਾਜ਼ਮਾਂ ਦੀਆਂ ਡਿਊਟੀਆਂ ਪੋਲਿੰਗ ਬੂਥਾਂ 'ਤੇ ਵੋਟਿੰਗ ਦੀ ਪ੍ਰਕਿਰਿਆ ਲਈ ਲਾਈ ਗਈ ਹੈ, ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਤੇ ਸੁਰੱਖਿਆ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

 

* 14 ਵਿਧਾਨ ਸਭਾ ਹਲਕਿਆਂ ਚ ਕੁੱਲ 175 ਉਮੀਦਵਾਰ

* ਸਭ ਤੋਂ ਜਿਆਦਾ 19 ਉਮੀਦਵਾਰ ਸਾਹਨੇਵਾਲ 'ਚ

* ਸਭ ਤੋਂ ਘਟ ਲੁਧਿਆਣਾ ਪੱਛਮੀ 'ਚ 8 ਉਮੀਦਵਾਰ

* ਕੁੱਲ ਵੋਟਰ 26.93 ਲੱਖ

* 785 ਸੰਵੇਦਨਸ਼ੀਲ ਬੂਥ ਅਤਿ ਸੰਵੇਦਨਸ਼ੀਲ ਬੂਥ

* ਜ਼ਿਆਦਾ ਸੰਵੇਦਨਸ਼ੀਲ ਬੂਥ ਲੁਧਿਆਣਾ ਦੇ ਆਤਮ ਨਗਰ ਤੇ ਕੇਂਦਰੀ ਹਲਕੇ ਚ

 

 

WATCH LIVE TV 

 

Trending news