'ਪਰੀਕਸ਼ਾ ਪੇ ਚਰਚਾ' 2023 ਨੂੰ ਸੰਬੋਧਿਤ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ "ਕਿਸੇ ਨੂੰ ਕਦੇ ਵੀ ਜ਼ਿੰਦਗੀ ਵਿੱਚ ਸ਼ਾਰਟਕੱਟ ਨਹੀਂ ਚੁਣਨਾ ਚਾਹੀਦਾ ਹੈ।
Trending Photos
PM Narendra Modi at 'Pariksha Pe Charcha' 2023 news: ਇਮਤਿਹਾਨਾਂ ਦੌਰਾਨ ਧੋਖਾਧੜੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 'ਪਰੀਕਸ਼ਾ ਪੇ ਚਰਚਾ' 2023 ਦੌਰਾਨ ਕਿਹਾ ਕਿ ਸਮਾਂ ਬਦਲ ਗਿਆ ਹੈ ਅਤੇ ਹਰ ਪੜਾਅ 'ਤੇ ਪ੍ਰੀਖਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧੋਖਾਧੜੀ ਕਰਨ ਵਾਲੇ ਕਦੇ ਵੀ ਜ਼ਿੰਦਗੀ 'ਚ ਪਾਸ ਨਹੀਂ ਹੋ ਸਕਦੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ "ਵਿਦਿਆਰਥੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਮਾਂ ਬਦਲ ਗਿਆ ਹੈ, ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਪੜਾਅ 'ਤੇ ਇਮਤਿਹਾਨਾਂ ਦਾ ਸਾਹਮਣਾ ਕਰਨਾ ਪਵੇਗਾ ... ਇਸ ਲਈ ਜੋ ਧੋਖਾਧੜੀ ਕਰਦਾ ਹੈ ਉਹ ਇੱਕ ਜਾਂ ਦੋ ਪ੍ਰੀਖਿਆਵਾਂ ਹੀ ਪਾਸ ਕਰ ਸਕਦਾ ਹੈ ਪਰ ਜ਼ਿੰਦਗੀ ਵਿੱਚ ਕਦੇ ਵੀ ਪਾਸ ਨਹੀਂ ਹੋ ਸਕਦਾ।"
'ਪਰੀਕਸ਼ਾ ਪੇ ਚਰਚਾ' 2023 ਨੂੰ ਸੰਬੋਧਿਤ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ "ਕਿਸੇ ਨੂੰ ਕਦੇ ਵੀ ਜ਼ਿੰਦਗੀ ਵਿੱਚ ਸ਼ਾਰਟਕੱਟ ਨਹੀਂ ਚੁਣਨਾ ਚਾਹੀਦਾ ਹੈ ਕਿਉਂਕਿ ਜੋ ਸਖ਼ਤ ਮਿਹਨਤ ਕਰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਜ਼ਰੂਰ ਖੁਸ਼ਹਾਲ ਹੁੰਦੀ ਹੈ ਅਤੇ ਰੰਗਾਂ ਨਾਲ ਭਰੀ ਹੁੰਦੀ ਹੈ।"
PM Narendra Modi ਨੇ ਅੱਗੇ ਕਿਹਾ ਕਿ, "ਕੁਝ ਵਿਦਿਆਰਥੀ ਪ੍ਰੀਖਿਆਵਾਂ ਵਿੱਚ 'ਚੀਟਿੰਗ' ਕਰਨ ਲਈ ਆਪਣੀ ਰਚਨਾਤਮਕਤਾ ਦੀ ਵਰਤੋਂ ਕਰਦੇ ਹਨ ਪਰ ਜੇਕਰ ਉਹ ਆਪਣੇ ਸਮੇਂ ਅਤੇ ਰਚਨਾਤਮਕਤਾ ਦੀ ਚੰਗੀ ਵਰਤੋਂ ਕਰਨ ਤਾਂ ਉਹ ਸਫਲ ਹੋ ਸਕਦੇ ਹਨ।"
ਇਸਦੇ ਨਾਲ ਹੀ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ "ਸਾਨੂੰ ਆਪਣੇ ਆਪ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਅਤੇ ਗਿਣਤੀ ਵਿੱਚ ਅੰਤਰ ਕੋਈ ਮਾਇਨੇ ਨਹੀਂ ਰੱਖਦਾ। "ਤੁਹਾਡੇ ਅਤੇ ਤੁਹਾਡੇ ਸਾਥੀਆਂ ਵਿਚਕਾਰ ਇਮਤਿਹਾਨਾਂ ਵਿੱਚ 2-3 ਅੰਕਾਂ ਦਾ ਅੰਤਰ ਲੰਮੇ ਸਮੇਂ ਵਿੱਚ ਜੀਵਨ 'ਚ ਮਾਇਨੇ ਨਹੀਂ ਰੱਖਦਾ। ਜੋ ਸਮਰਪਿਤ ਹੁੰਦੇ ਹਨ ਉਹ ਯਕੀਨੀ ਤੌਰ 'ਤੇ ਸਫਲਤਾ ਪ੍ਰਾਪਤ ਕਰਨਗੇ," ਪੀਐਮ ਮੋਦੀ ਨੇ ਕਿਹਾ।
ਇਹ ਵੀ ਪੜ੍ਹੋ: Rahul Gandhi Security breach: ਕਾਂਗਰਸ ਦਾ ਇਲਜ਼ਾਮ, ਜੰਮੂ-ਕਸ਼ਮੀਰ 'ਚ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਵਿੱਚ ਹੋਈ ਕੁਤਾਹੀ
ਜਦੋਂ ਪੀਐਮ ਮੋਦੀ ਨੂੰ ਪੁੱਛਿਆ ਗਿਆ ਕਿ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਜਾਂ ਸਮਾਰਟ ਕੰਮ ਕਰਨਾ ਚਾਹੀਦਾ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ 'ਚੁਸਤੀ ਨਾਲ ਸਖ਼ਤ ਮਿਹਨਤ' ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ, Sidhu Moosewala ਦੇ ਨਾਂ ‘ਤੇ ਰੱਖਿਆ ਇਸ ਸੜਕ ਦਾ ਨਾਮ