Batala News: ਸਿਵਲ ਹਸਪਤਾਲ ਬਟਾਲਾ 'ਚ ਦਾਅਵਿਆਂ ਦੀ ਨਿਕਲੀ ਫੂਕ; ਲੋਕ ਟੈਸਟ ਤੇ ਦਵਾਈਆਂ ਬਾਹਰੋਂ ਲਿਆਉਣ ਲਈ ਮਜਬੂਰ
Advertisement
Article Detail0/zeephh/zeephh2092636

Batala News: ਸਿਵਲ ਹਸਪਤਾਲ ਬਟਾਲਾ 'ਚ ਦਾਅਵਿਆਂ ਦੀ ਨਿਕਲੀ ਫੂਕ; ਲੋਕ ਟੈਸਟ ਤੇ ਦਵਾਈਆਂ ਬਾਹਰੋਂ ਲਿਆਉਣ ਲਈ ਮਜਬੂਰ

Batala News: ਸਿਵਲ ਹਸਪਤਾਲ ਬਟਾਲਾ ਵਿੱਚ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਰਹੀ ਹੈ। 

Batala News: ਸਿਵਲ ਹਸਪਤਾਲ ਬਟਾਲਾ 'ਚ ਦਾਅਵਿਆਂ ਦੀ ਨਿਕਲੀ ਫੂਕ; ਲੋਕ ਟੈਸਟ ਤੇ ਦਵਾਈਆਂ ਬਾਹਰੋਂ ਲਿਆਉਣ ਲਈ ਮਜਬੂਰ

Batala News (ਭੋਪਾਲ਼ ਸਿੰਘ ਬਟਾਲਾ): ਸਿਹਤ ਤੇ ਸਿੱਖਿਆ ਵਿੱਚ ਸੁਧਾਰ ਦੇ ਦਾਅਵੇ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਸਿਵਲ ਹਸਪਤਾਲ ਬਟਾਲਾ ਵਿੱਚ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਰਹੀ ਹੈ। ਮਰੀਜ਼ਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਬਟਾਲਾ ਵਿੱਚ ਨਾ ਦਵਾਈਆਂ ਮਿਲ ਰਹੀਆਂ ਅਤੇ ਨਾ ਹੀ ਟੈਸਟ ਹੋ ਰਹੇ ਹਨ। ਐਸਐਮਓ ਦਾ ਕਹਿਣਾ ਹੈ ਸਭ ਕੁਝ ਦਰੁਸਤ ਹੋਣ ਵਿੱਚ ਅਜੇ ਥੋੜ੍ਹਾ ਸਮਾਂ ਲੱਗੇਗਾ।

ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ 26 ਜਨਵਰੀ ਤੋਂ ਬਾਅਦ ਸਿਵਲ ਹਸਪਤਾਲਾਂ ਵਿੱਚ ਦਵਾਈਆਂ ਪੂਰੀਆਂ ਮਿਲਣਗੀਆਂ ਤੇ ਸਸਤੇ ਟੈਸਟ ਵੀ ਅੰਦਰੋਂ ਹੀ ਹੋਣਗੇ ਤੇ ਕੋਈ ਵੀ ਡਾਕਟਰ ਬਾਹਰ ਦੀ ਦਵਾਈ ਨਹੀਂ ਲਿਖੇਗਾ ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਸਿਵਲ ਹਸਪਤਾਲ ਬਟਾਲਾ ਵਿੱਚ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ।

ਇਸ ਮੌਕੇ ਜਦੋਂ ਜ਼ੀ ਮੀਡੀਆ ਦੀ ਟੀਮ ਨੇ ਜ਼ਮੀਨ ਪੱਧਰ ਉਤੇ ਝਾਤ ਮਾਰੀ ਤਾਂ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਡਾਕਟਰਾਂ ਨੇ ਦਵਾਈਆਂ ਤਾਂ ਲਿਖ ਦਿੱਤੀਆਂ ਹਨ ਪਰ ਹਸਪਤਾਲ ਦੇ ਅੰਦਰੋਂ ਇੱਕ ਅੱਧੀ ਦਵਾਈ ਹੀ ਮਿਲਦੀ ਹੈ। ਬਾਕੀ ਦਵਾਈਆਂ ਬਾਹਰੋਂ ਲਿਆਉਣ ਲਈ ਕਿਹਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਟੈਸਟ ਵੀ ਜ਼ਿਆਦਾਤਰ ਬਾਹਰ ਦੇ ਹੀ ਲਿਖੇ ਜਾਂਦੇ ਹਨ। ਅੰਦਰੋਂ ਕੋਈ ਵੀ ਟੈਸਟ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜ਼ਮੀਨੀ ਪੱਧਰ ਉਤੇ ਇਹ ਸਭ ਕੁਝ ਸਹੀ ਤਰੀਕੇ ਨਾਲ ਲਾਗੂ ਕਰਵਾਏ। ਉਥੇ ਹੀ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਰਵਿੰਦਰ ਨੇ ਕਿਹਾ ਕਿ EDL ਦਵਾਈਆਂ ਦੀ ਲਿਸਟ 226 ਦਵਾਈਆਂ ਦੀ ਹੈ ਜੋ ਤਕਰੀਬਨ ਹਸਪਤਾਲ ਵਿਚੋਂ ਮਿਲ ਜਾਂਦੀਆਂ ਹਨ।

ਇਹ ਵੀ ਪੜ੍ਹੋ : Muktsar Sahib: ਮੁਕਤਸਰ ਸਾਹਿਬ 'ਚ ਕਾਂਗਰਸ V/S ਕਾਂਗਰਸ, ਨਗਰ ਨਿਗਮ ਦੀ ਪ੍ਰਧਾਨਗੀ ਨੂੰ ਲੈ ਕੇ ਪਿਆ ਘਮਸਾਣ

ਬਾਕੀ non EDL ਦਵਾਈਆਂ ਮੰਗਾਵਉਣੀਆ ਪੈਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਆਨ ਲਾਈਨ ਆਰਡਰ ਕਰਦੇ ਹਾਂ। ਜਿਨ੍ਹਾਂ ਨੂੰ ਆਉਣ ਵਿੱਚ ਕੁਝ ਦਿਨ ਲੱਗ ਜਾਂਦੇ ਹਨ। ਬਾਕੀ ਇਸ ਸਿਲਸਿਲੇ ਨੂੰ ਲਾਗੂ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਤੇ ਸਾਰਾ ਕੁਝ ਦਰੁਸਤ ਹੋ ਜਾਵੇਗਾ।

ਇਹ ਵੀ ਪੜ੍ਹੋ : Jalandhar News: ਜਲੰਧਰ 'ਚ ਪਤੀ ਤੇ ਸੱਸ ਨੇ ਔਰਤ ਦੀ ਕੀਤੀ ਕੁੱਟਮਾਰ, ਪੀੜਤਾ ਨੇ ਕਿਹਾ- ਧੀ ਦੇ ਜਨਮ 'ਤੇ ਹੈ ਗੁੱਸਾ

Trending news