ਅੱਜ ਕੱਲ੍ਹ ਤਿਉਹਾਰਾਂ ਦਾ ਮੌਸਮ ਹੈ ਪਰ ਤਿਉਹਾਰਾਂ ਦੇ ਇਹ ਦਿਨ ਫਿੱਕੇ ਲੱਗ ਰਹੇ ਹਨ। ਕਿਉਕਿ ਦੇਸ ਵਿੱਚ ਵੱਧ ਰਹੀ ਮਹਿੰਗਾਈ ਆਮ ਲੋਕਾਂ 'ਤੇ ਅਸਰ ਪਾ ਰਹੀ ਹੈ। ਇਸ ਮਹਿੰਗਾਈ ਦਾ ਅਸਰ ਦੁਸਹਿਰੇ 'ਤੇ ਬਣਾਉਣ ਵਾਲੇ ਪੁਤਲਿਆਂ 'ਤੇ ਵੀ ਦੇਖਣ ਨੂੰ ਮਿਲਿਆ। ਇਸ ਵਾਰ ਮਹਿੰਗਾਈ ਕਾਰਨ ਦੁਸਹਿਰਾ ਪ੍ਰਬੰਧਕਾਂ ਵੱਲੋਂ ਛੋਟੇ ਸਾਈਜ਼ ਦੇ ਪੁਤਲੇ ਬਣਵਾਏ ਗਏ ਹਨ।
Trending Photos
ਚੰਡੀਗੜ੍ਹ- ਅੱਜ ਕੱਲ੍ਹ ਤਿਉਹਾਰਾਂ ਦਾ ਮੌਸਮ ਹੈ ਪਰ ਤਿਉਹਾਰਾਂ ਦੇ ਇਹ ਦਿਨ ਫਿੱਕੇ ਲੱਗ ਰਹੇ ਹਨ। ਕਿਉਕਿ ਦੇਸ ਵਿੱਚ ਵੱਧ ਰਹੀ ਮਹਿੰਗਾਈ ਆਮ ਲੋਕਾਂ 'ਤੇ ਅਸਰ ਪਾ ਰਹੀ ਹੈ। ਇਸ ਮਹਿੰਗਾਈ ਦਾ ਅਸਰ ਦੁਸਹਿਰੇ 'ਤੇ ਬਣਾਉਣ ਵਾਲੇ ਪੁਤਲਿਆਂ 'ਤੇ ਵੀ ਦੇਖਣ ਨੂੰ ਮਿਲਿਆ। ਇਸ ਵਾਰ ਮਹਿੰਗਾਈ ਕਾਰਨ ਦੁਸਹਿਰਾ ਪ੍ਰਬੰਧਕਾਂ ਵੱਲੋਂ ਛੋਟੇ ਸਾਈਜ਼ ਦੇ ਪੁਤਲੇ ਬਣਵਾਏ ਗਏ ਹਨ।
ਕਾਂਰੀਗਰਾਂ ਦਾ ਕਹਿਣਾ ਹੈ ਕਿ ਪਹਿਲਾ ਕਰੋਨਾ ਕਾਰਨ 2 ਸਾਲ ਉਨ੍ਹਾਂ ਦਾ ਕੰਮ ਬਿਲਕੁਲ ਬੰਦ ਰਿਹਾ ਤੇ ਪਿਛਲੇ ਸਾਲ ਵੀ ਕਰੋਨਾ ਦੀਆਂ ਪਾਬੰਧੀਆਂ ਕਾਰਨ ਦੁਸਹਿਰੇ ਤੇ ਰੋਣਕ ਦੇਖਣ ਨੂੰ ਨਹੀਂ ਮਿਲੀ। ਪਰ ਇਸ ਵਾਰ ਬਿਨ੍ਹਾਂ ਕਰੋਨਾ ਪਾਬੰਧੀਆਂ ਤੋੰ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਕਾਰੀਗਰਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ।
ਪੁਤਲੇ ਬਣਾਉਣ ਵਾਲੇ ਕਾਰੀਗਰਾਂ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਸਦੀਆਂ ਤੋਂ ਹਰ ਸਾਲ ਦੁਸਹਿਰੇ 'ਤੇ ਪੁਤਲੇ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ। ਪਰ ਇਸ ਵਾਲ ਜੀਐਸਟੀ ਕਾਰਨ ਹਰ ਉਹ ਸਮਾਨ ਮਹਿੰਗਾ ਹੈ ਜਿਸ ਨਾਲ ਪੁਤਲਾ ਤਿਆਰ ਹੁੰਦਾ ਹੈ। ਕਾਰੀਗਰਾਂ ਨੇ ਇਹ ਵੀ ਦੱਸਿਆ ਕਿ 80 ਫੁੱਟ ਤੋਂ ਲੈ ਕੇ 120 ਫੁੱਟ ਤਕ ਦੇ ਪੁਤਲੇ ਵੀ ਉਹ ਤਿਆਰ ਕਰ ਚੁੱਕੇ ਹਨ। ਪਰ ਇਸ ਵਾਰ ਮਹਿੰਗਾਈ ਹੋਣ ਕਾਰਨ ਘੱਟ ਫੁੱਟ ਦੇ ਪੁਤਲੇ ਤਿਆਰ ਕੀਤੇ ਗਏ ਹਨ। ਕਾਰੀਗਰ ਨੇ ਦੱਸਿਆ ਕਿ ਪਹਿਲਾ ਪੁਤਲਾ 15 ਤੋਂ 20 ਹਜ਼ਾਰ ਵਿੱਚ ਤਿਆਰ ਹੋ ਜਾਂਦਾ ਸੀ ਇਸ ਵਾਰ ਉਹੀ ਪੁਤਲੇ ਦੀ ਕੀਮਤ 25 ਤੋਂ 30 ਹਜ਼ਾਰ ਤੱਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੁਤਲਾ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਬਾਂਸ, ਕਾਗਜ਼, ਕੱਪੜੇ ਅਤੇ ਪਟਾਕਿਆਂ ਤੇ ਜੀਐੱਸਟੀ ਲੱਗ ਚੁੱਕਾ ਹੈ ਜਿਸ ਕਰਕੇ ਪੁਤਲਿਆਂ ਦੀ ਕੀਮਤ ਵਿੱਚ ਇਹ ਵਾਧਾ ਹੋਇਆ ਹੈ।
ਦੂਜੇ ਪਾਸੇ ਦੁਸਹਿਰਾ ਪ੍ਰਬੰਧਕਾਂ ਨੇ ਕਿਹਾ ਕਿ ਸਰਕਾਰ ਨੂੰ ਤਿਉਹਾਰ ਨੂੰ ਮਨਾਉਣ ਤੇ ਧਾਰਮਿਕ ਕੰਮਾਂ ਲਈ ਇਸਤੇਮਾਲ ਹੋਣ ਵਾਲੇ ਸਮਾਨ ਉੱਪਰ ਜੀਐਸਟੀ ਨਹੀਂ ਲਗਾਉਣਾ ਚਾਹੀਦਾ ਸਗੋਂ ਇਨ੍ਹਾਂ ਉੱਪਰ ਛੋਟ ਵੀ ਦੇਣੀ ਚਾਹੀਦੀ ਹੈ ਤਾਂ ਜੋ ਅਜਿਹੇ ਤਿਉਹਾਰ ਹੋਰ ਧੂਮ ਧਾਮ ਨਾਲ ਮਨਾਏ ਜਾ ਸਕਣ।