ਕਾਂਗਰਸ ਪਾਰਟੀ ’ਚ ਕਿਰਾਏਦਾਰ ਨਹੀਂ ਬਲਕਿ ਹਿੱਸੇਦਾਰ ਹਾਂ: ਮਨੀਸ਼ ਤਿਵਾੜੀ
Advertisement
Article Detail0/zeephh/zeephh1323760

ਕਾਂਗਰਸ ਪਾਰਟੀ ’ਚ ਕਿਰਾਏਦਾਰ ਨਹੀਂ ਬਲਕਿ ਹਿੱਸੇਦਾਰ ਹਾਂ: ਮਨੀਸ਼ ਤਿਵਾੜੀ

ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਤੋਂ ਬਾਅਦ ਗੁਲਾਬ ਨਬੀ ਆਜ਼ਾਦ ਦਾ ਅਸਤੀਫ਼ਾ ਹੋ ਚੁੱਕਾ ਹੈ। ਦੱਸ ਦੇਈਏ ਕਿ ਅਸਤੀਫ਼ਾ ਦੇਣ ਵਾਲੇ ਦੋਵੇਂ ਆਗੂ ਜੀ-23 (G-23) ਧੜੇ ’ਚ ਸ਼ਾਮਲ ਰਹੇ ਹਨ। ਇਨ੍ਹਾਂ ਦਿੱਗਜ ਆਗੂਆਂ  ਦੇ ਅਸਤੀਫ਼ੇ ਮਗਰੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਖ਼ਤ ਤੇਵਰ ਦਿਖਾਏ ਹਨ।   

ਕਾਂਗਰਸ ਪਾਰਟੀ ’ਚ ਕਿਰਾਏਦਾਰ ਨਹੀਂ ਬਲਕਿ ਹਿੱਸੇਦਾਰ ਹਾਂ: ਮਨੀਸ਼ ਤਿਵਾੜੀ

ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਤੋਂ ਬਾਅਦ ਗੁਲਾਬ ਨਬੀ ਆਜ਼ਾਦ ਦਾ ਅਸਤੀਫ਼ਾ ਹੋ ਚੁੱਕਾ ਹੈ। ਦੱਸ ਦੇਈਏ ਕਿ ਅਸਤੀਫ਼ਾ ਦੇਣ ਵਾਲੇ ਦੋਵੇਂ ਆਗੂ ਜੀ-23 (G-23) ਧੜੇ ’ਚ ਸ਼ਾਮਲ ਰਹੇ ਹਨ। ਇਨ੍ਹਾਂ ਦਿੱਗਜ ਆਗੂਆਂ  ਦੇ ਅਸਤੀਫ਼ੇ ਮਗਰੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਖ਼ਤ ਤੇਵਰ ਦਿਖਾਏ ਹਨ। 

 

ਮੈਨੂੰ ਕਿਸੇ ਦੇ ਸਰਟੀਫ਼ਿਕੇਟ ਦੀ ਜ਼ਰੂਰਤ ਨਹੀਂ: ਤਿਵਾੜੀ
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ, "ਮੈਨੂੰ ਕਿਸੇ ਦੇ ਸਰਟੀਫ਼ਿਕੇਟ ਦੀ ਜ਼ਰੂਰਤ ਨਹੀਂ ਹੈ, ਮੈਂ ਪਾਰਟੀ ਨੂੰ 42 ਸਾਲ ਦਿੱਤੇ ਹਨ। ਅਸੀਂ ਪਾਰਟੀ ਦੇ ਕਿਰਾਏਦਾਰ ਨਹੀਂ ਬਲਕਿ ਹਿੱਸੇਦਾਰ ਹਾਂ।" 

 

2020 ’ਚ ਗੱਲ ਮੰਨ ਲਈ ਹੁੰਦੀ ਤਾਂ ਆਹ ਦਿਨ ਨਾ ਦੇਖਣੇ ਪੈਂਦੇ: ਤਿਵਾੜੀ
MP ਮਨੀਸ਼ ਤਿਵਾੜੀ ਨੇ ਕਿਹਾ ਕਿ 2 ਸਾਲ ਪਹਿਲਾਂ ਅਸੀਂ 23 ਜਣਿਆਂ ਨੇ ਹਾਈ ਕਮਾਨ ਨੂੰ ਪੱਤਰ ਲਿਖਿਆ ਸੀ ਕਿ ਹਾਲਤ ਚਿੰਤਾਜਨਕ ਹੈ, ਇਸ ਸਬੰਧ ’ਚ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ। ਸਾਡੇ ਪੱਤਰ ਤੋਂ ਬਾਅਦ 10 ਸੂਬਿਆਂ ’ਚ ਚੋਣਾਂ ਹੋਈਆਂ, ਸਾਰੀਆਂ ਚੋਣਾਂ ’ਚ ਕਾਂਗਰਸ ਦੀ ਹਾਰ ਹੋਈ। ਉਨ੍ਹਾਂ ਦਸੰਬਰ, 2020 ਦੀ ਮੀਟਿੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਉਸ ਸਮੇਂ ਸਹਿਮਤੀ ਬਣ ਗਈ ਹੁੰਦੀ ਤਾਂ ਪਾਰਟੀ ਨੂੰ ਅੱਜ ਇਹ ਹਾਲਾਤ ਨਾ ਦੇਖਣੇ ਪੈਂਦੇ।  

ਤਿਵਾੜੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਲਈ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਆਪਣੇ ਕੰਮ ਸਬੰਧੀ ਕਿਸੇ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਹੈ।    

 

Trending news