ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਤੇ ਜੈਸਮੀਨ ਭਸੀਨ ਨੇ ਚੁੱਪ ਚੁਪੀਤੇ ਕਰਵਾ ਲਿਆ ਵਿਆਹ?
trendingNow,recommendedStories0/zeephh/zeephh1596027

ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਤੇ ਜੈਸਮੀਨ ਭਸੀਨ ਨੇ ਚੁੱਪ ਚੁਪੀਤੇ ਕਰਵਾ ਲਿਆ ਵਿਆਹ?

 ਇਸ ਵੀਡੀਓ ਨੂੰ ਸਾਂਝਾ ਕਰਦਿਆਂ ਟੋਨੀ ਕੱਕੜ ਵੱਲੋਂ ਲਿਖਿਆ ਗਿਆ ਕਿ ‘ਵਿਆਹ ਕਰਵਾ ਲਿਆ’। 

ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਤੇ ਜੈਸਮੀਨ ਭਸੀਨ ਨੇ ਚੁੱਪ ਚੁਪੀਤੇ ਕਰਵਾ ਲਿਆ ਵਿਆਹ?

Neha Kakkar's brother Tony and Jasmine Bhasin marriage news: ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਤੇ ਅਦਾਕਾਰਾ ਜੈਸਮੀਨ ਭਸੀਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਨੇਹਾ ਕੱਕੜ ਦਾ ਭਰਾ ਟੋਨੀ ਤੇ ਜੈਸਮੀਨ ਵਿਆਹ ਦੇ ਮੰਡਪ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਟੋਨੀ ਜੈਸਮੀਨ ਦੀ ਮਾਂਗ ‘ਚ ਸਿੰਦੂਰ ਭਰਦੇ ਹੋਏ ਵੀ ਨਜ਼ਰ ਆ ਰਿਹਾ ਹੈ।

ਜਿਵੇਂ ਹੀ ਟੋਨੀ ਕੱਕੜ ਦਾ ਇਹ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਤੇ ਸੋਚ ਰਿਹਾ ਹੈ ਕਿ ਆਖਿਰ ਟੋਨੀ ਕੱਕੜ ਨੇ ਚੁੱਪ ਚੁਪੀਤੇ ਵਿਆਹ ਕਿਉਂ ਕਰਵਾਇਆ। 

ਇਹ ਵੀਡੀਓ ਟੋਨੀ ਕੱਕੜ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ ਹੈ ਅਤੇ ਜਿਵੇਂ ਹੀ ਟੋਨੀ ਵੱਲੋਂ ਇਹ ਵੀਡੀਓ ਪੋਸਟ ਕੀਤੀ ਗਈ ਤਾਂ ਇਹ ਗੱਲ ਬਹੁਤ ਤੇਜ਼ੀ ਨਾਲ ਫੈਲ ਗਈ। ਸਾਰਿਆਂ ਨੂੰ ਲੱਗ ਰਿਹਾ ਹੈ ਕਿ ਟੋਨੀ ਤੇ ਜੈਸਮੀਨ ਨੇ ਵਿਆਹ ਕਰਵਾ ਲਿਆ ਹੈ। ਹਾਲਾਂਕਿ ਇਸ ‘ਚ ਵੀ ਇੱਕ ਟਵਿਸਟ ਹੈ। ਦਰਅਸਲ ਟੋਨੀ ਕੱਕੜ ਵੱਲੋਂ ਅਜਿਹਾ ਆਪਣੇ ਨਵੇਂ ਗੀਤ ਦੇ ਲਈ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦੁਬਈ ਜਾਣ ਦੀ ਤਿਆਰੀ 'ਚ ਸੀ ਮਨਕੀਰਤ ਔਲਖ, NIA ਨੇ ਚੰਡੀਗੜ੍ਹ ਏਅਰਪੋਰਟ 'ਤੇ ਰੋਕਿਆ, ਜਾਣੋ ਪੂਰਾ ਮਾਮਲਾ

ਇਸ ਗੀਤ ਲਈ ਜੈਸਮੀਨ ਅਤੇ ਟੋਨੀ ਲਾੜਾ-ਲਾੜੀ ਦੇ ਰੂਪ ‘ਚ ਵਿਖਾਈ ਦੇ ਰਹੇ ਹਨ ਅਤੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਟੋਨੀ ਕੱਕੜ ਵੱਲੋਂ ਲਿਖਿਆ ਗਿਆ ਕਿ ‘ਵਿਆਹ ਕਰਵਾ ਲਿਆ’। 

ਦੱਸ ਦਈਏ ਕਿ ਟੋਨੀ ਕੱਕੜ ਨੇ ਵੀ ਆਪਣੀ ਭੈਣ ਦੀ ਤਰ੍ਹਾਂ ਕਈ ਗੀਤ ਗਾਏ ਹਨ ਅਤੇ ਉਸਨੇ ਨੇਹਾ ਕੱਕੜ ਦੇ ਨਾਲ ਵੀ ਕਈ ਗੀਤ ਕੀਤੇ ਹਨ। ਟੋਨੀ ਕੱਕੜ ਨੂੰ ਦਰਸ਼ਕਾਂ ਵੱਲੋਂ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। 

 

 
 
 
 

 
 
 
 
 
 
 
 
 
 
 

A post shared by Tony Kakkar (@tonykakkar)

ਇਹ ਵੀ ਪੜ੍ਹੋ: Sonam Bajwa News: ਸੋਨਮ ਬਾਜਵਾ ਨੇ concert ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

(For more news apart from Neha Kakkar's brother Tony and Jasmine Bhasin marriage, stay tuned to Zee PHH)

Trending news