Muktsar News: Instagram 'ਤੇ ਪਹਿਲਾਂ ਨਾਬਾਲਿਗਾਂ ਨਾਲ ਕਰਦਾ ਸੀ ਦੋਸਤੀ, ਫਿਰ...
Advertisement

Muktsar News: Instagram 'ਤੇ ਪਹਿਲਾਂ ਨਾਬਾਲਿਗਾਂ ਨਾਲ ਕਰਦਾ ਸੀ ਦੋਸਤੀ, ਫਿਰ...

Muktsar News: ਮੁਕਤਸਰ ਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਨੌਜਵਾਨ ਉਸਦੀ 17 ਸਾਲਾ ਨਾਬਾਲਗ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ।

Muktsar News: Instagram 'ਤੇ ਪਹਿਲਾਂ ਨਾਬਾਲਿਗਾਂ ਨਾਲ ਕਰਦਾ ਸੀ ਦੋਸਤੀ, ਫਿਰ...

Muktsar News: ਮੁਕਤਸਰ ਸਾਹਿਬ ਪੁਲਿਸ ਨੇ ਇੰਸਟਾਗ੍ਰਾਮ ਰਾਹੀ ਪਹਿਲਾਂ ਲੜਕੀਆਂ ਨਾਲ ਦੋਸਤੀ ਕਰਨ ਅਤੇ ਫਿਰ ਉਨ੍ਹਾਂ ਨੂੰ ਵਰਗਲਾ ਕੇ ਅੱਗੇ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜ਼ਿਲ੍ਹਾ ਪੁਲਿਸ ਨੇ ਮਨੁੱਖੀ ਤਸਕਰੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿਰੋਹ ਦੇ ਅੱਠ ਮੈਂਬਰ ਸਨ। ਫਿਲਹਾਲ ਚਾਰ ਪੁਲਿਸ ਹਿਰਾਸਤ ’ਚ ਹਨ।

ਦਰਅਸਲ ਮੁਕਤਸਰ ਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਨੌਜਵਾਨ ਉਸਦੀ 17 ਸਾਲਾ ਨਾਬਾਲਗ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਲੜਕੀ ਦੀ ਇੰਸਟਾਗ੍ਰਾਮ 'ਤੇ ਇਕ ਨੌਜਵਾਨ ਨਾਲ ਦੋਸਤੀ ਹੋ ਗਈ ਸੀ ਅਤੇ ਫਿਰ ਉਹ ਉਸ ਨੂੰ ਵਰਗਲਾ ਕੇ ਲੈ ਗਿਆ।

ਪੁਲਿਸ ਵੱਲੋਂ ਜਦੋਂ ਇਸ ਮਾਮਲੇ ਦੇ ਪੂਰੀ ਜਾਂਚ ਸ਼ੁਰੂ ਕੀਤੀ ਗਈ ਤਾਂ ਕਈ ਅਹਿਮ ਖੁਲਾਸੇ ਹੋਏ।  ਜਿਵੇਂ-ਜਿਵੇਂ ਜਾਂਚ ਅੱਗੇ ਵਧੀ, ਹੈਰਾਨੀਜਨਕ ਤੱਥ ਸਾਹਮਣੇ ਆਏ, ਜਿਸਤੋਂ ਪਤਾ ਲੱਗਾ ਕਿ ਲੜਕੀ ਨੂੰ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਨੇ ਯੋਜਨਾਬੱਧ ਤਰੀਕੇ ਨਾਲ ਵਰਗਲਾ ਕੇ ਭਜਾ ਲਿਆ ਸੀ। ਜਿਸ ਤੋਂ ਬਾਅਦ ਲੜਕੀ ਨੂੰ  ਪਹਿਲਾਂ ਜੰਮੂ 'ਚ ਵੇਚਿਆ ਗਿਆ। ਜਦੋਂ ਲੜਕੀ ਉਥੋਂ ਵਾਪਸ ਆਈ ਤਾਂ ਉਸਨੂੰ ਬੀਕਾਨੇਰ ’ਚ ਦੂਜੀ ਵਾਰ ਵੇਚ ਦਿੱਤਾ ਗਿਆ।

ਮਾਮਲੇ ਵਿੱਚ ਸ਼ਾਮਿਲ 8 ਵਿਅਕਤੀਆਂ ਵਿਚੋਂ ਪੁਲਿਸ ਨੇ 3 ਔਰਤਾਂ ਸਮੇਤ ਚਾਰ ਨੂੰ ਕਾਬੂ ਕਰ ਲਿਆ ਹੈ। ਕਾਬੂ ਕੀਤੇ ਦੋਸ਼ੀ ਰਾਜਸਥਾਨ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸਬੰਧਿਤ ਹਨ। ਫਿਲਹਾਲ ਪੁਲਿਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਸਬੰਧੀ ਥਾਣਾ ਸਿਟੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਤੇ ਇਸ ਸਬੰਧੀ ਪੁਲਿਸ ਵੱਲੋਂ ਕਥਿਤ ਚਾਰ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।

ਦਸ ਦੇਈਏ ਕਿ ਇਹ ਸਾਰੇ ਇੱਕ ਗਿਰੋਹ ਵਜੋਂ ਕਾਬੂ ਕਰਦੇ ਸਨ, ਇੱਕ ਵਿਅਕਤੀ ਜੋ ਇੰਸਟਾਗ੍ਰਾਮ ਤੇ ਲੜਕੀਆਂ ਨਾਲ ਦੋਸਤੀ ਕਰਦਾ ਸੀ ਅਤੇ ਫਿਰ ਉਹਨਾਂ ਨੂੰ ਵਰਗਲਾ ਕੇ ਲਿਜਾਂਦਾ ਸੀ ਅਤੇ ਫਿਰ ਉਸ ਲੜਕੀ ਨੂੰ ਅੱਗੇ ਵੇਚ ਦਿੱਤਾ ਜਾਂਦਾ ਸੀ। ਇਸ ਗਿਰੋਹ ਵਿਚ ਇਸ ਨੌਜਵਾਨ ਦੀ ਪਤਨੀ ਵੀ ਸ਼ਾਮਿਲ ਸੀ। ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਦਕਿ ਆਪ ਉਹ ਨੌਜਵਾਨ ਪੁਲਿਸ ਗ੍ਰਿਫਤ ਤੋਂ ਬਾਹਰ ਹੈ। ਫਿਲਹਾਲ ਪੁਲਿਸ ਮਾਮਲੇ ਨੂੰ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਮਾਨਵ ਤਸਕਰੀ ਦਾ ਵੱਡਾ ਮਾਮਲਾ ਨਿਕਲ ਸਕਦਾ ਹੈ।

Trending news