ਮੋਹਾਲੀ ਦੇ ਨਵਾਂ ਗਾਓਂ ਤੋਂ ਦਰਦਨਾਕ ਖਬਰ ਸਾਹਮਣੇ ਆਈ ਜਿਥੇ ਇੱਕ ਢਾਈ ਸਾਲਾ ਮਾਸੂਮ ਬੱਚੀ ਸੀਵਰੇਜ ਦਾ ਢੱਕਣ ਖੁੱਲ੍ਹਾ ਹੋਣ ਕਰਕੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਅਣਗਹਿਲੀ ਕਾਰਨ ਹੋਈ ਮੌਤ ਨਾਲ ਬੱਚੀ ਦਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
Trending Photos
ਚੰਡੀਗੜ੍ਹ- ਅਕਸਰ ਹੀ ਬੋਰਵੈੱਲ ਵਿੱਚ ਬੱਚਿਆਂ ਦੇ ਡਿੱਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਇਸ ਵਾਰ ਮੋਹਾਲੀ ਦੇ ਨਵਾਂ ਗਾਓਂ ਤੋਂ ਦਰਦਨਾਕ ਖਬਰ ਸਾਹਮਣੇ ਆਈ ਜਿਥੇ ਇੱਕ ਢਾਈ ਸਾਲਾ ਮਾਸੂਮ ਬੱਚੀ ਸੀਵਰੇਜ ਦਾ ਢੱਕਣ ਖੁੱਲ੍ਹਾ ਹੋਣ ਕਰਕੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਅਣਗਹਿਲੀ ਕਾਰਨ ਹੋਈ ਮੌਤ ਨਾਲ ਬੱਚੀ ਦਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਦੱਸਦੇਈਏ ਕਿ ਮੋਹਾਲੀ ਦੇ ਨਵਾਂ ਗਾਓਂ ਵਿੱਚ ਗਲੀ ਦਾ ਸੀਵਰੇਜ ਓਵਰਫਲੋਅ ਗਿਆ ਸੀ ਜਿਸ ਤੋਂ ਗਲੀ ਵਾਲਿਆਂ ਵੱਲੋ ਸੀਵਰੇਜ ਦੀ ਸਫਾਈ ਲਈ ਠੇਕੇਦਾਰ ਨੂੰ ਬੁਲਾਇਆ ਗਿਆ। ਬਦਕਿਸਮਤੀ ਨਾਲ ਜਿਹੜੇ ਮਾਸੂਮ ਦੀ ਮੌਤ ਹੋਈ ਹੈ ਉਸ ਦੇ ਪਿਤਾ ਵੱਲੋਂ ਹੀ ਠੇਕੇਦਾਰ ਨੂੰ ਸੀਵਰੇਜ ਠੀਕ ਕਰਨ ਲਈ ਬੁਲਾਇਆ ਗਿਆ ਸੀ। ਠੇਕੇਦਾਰ ਵੱਲੋਂ ਸੀਵਰੇਜ ਦੀ ਮੁਰੰਮਤ ਦੌਰਾਨ ਢੱਕਣ ਖੋਲ਼੍ਹਿਆ ਗਿਆ। ਥੋੜ੍ਹੇ ਸਮੇਂ ਬਾਅਦ ਠੇਕੇਦਾਰ ਸੀਵਰੇਜ ਉੱਪਰ ਬੋਰੀ ਪਾ ਕੇ ਰੋਟੀ ਖਾਣ ਚਲਾ ਗਿਆ। ਇਸ ਦੌਰਾਨ ਹੀ ਬੱਚੀ ਖੇਡਦੇ ਸਮੇਂ ਸੀਵਰੇਜ ਵਿੱਚ ਡਿੱਗ ਪੈਂਦੀ ਹੈ। ਬੱਚੀ ਨੂੰ ਬਾਹਰ ਕੱਢ ਕੇ ਪੀਜੀਆਈ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਇਲਾਜ਼ ਦੌਰਾਨ ਬੱਚੀ ਦੀ ਮੌਤ ਹੋ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾ ਵੀ ਅਕਸਰ ਬੋਰਵੈਲ ਵਿੱਚ ਬੱਚਿਆਂ ਦੀ ਡਿੱਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆ ਹਨ। ਬੋਰਵੈੱਲ ਵਿੱਚ ਡਿੱਗਣ ਨਾਲ ਕਈ ਬੱਚਿਆਂ ਦੀ ਜਾਨ ਵੀ ਜਾ ਚੁੱਕੀ ਹੈ। ਬੋਰਵੈੱਲ, ਸੀਵਰੇਜ ਤੇ ਖੁਲ੍ਹੇ ਖੱਡਿਆਂ ਨੂੰ ਲੈ ਕੇ ਪ੍ਰਸ਼ਾਸਨ ਤੇ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।
WATCH LIVE TV